27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਲੋਂ 50 ਸ਼ਰਧਾਲੂਆਂ ਦਾ ਜਥਾ ਸਾਲਾਸਰ ਧਾਮ ਲਈ ਰਵਾਨਾ

Ad Position 21
No active advertisement
ਅਜੀਤ ਡੈਸਕ 24-11-2025
ਮੋਗਾ, 23 ਨਵੰਬਰ (ਅਸ਼ੋਕ ਬਾਂਸਲ)-ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਲੋਂ 50 ਸ਼ਰਧਾਲੂਆਂ ਦਾ ਜਥਾ ਸਾਲਾਸਰ ਧਾਮ ਤੇ ਪਵਿੱਤਰ ਸਥਾਨਾਂ ਦੀ ਯਾਤਰਾ 'ਤੇ ਲਿਜਾਣ ਲਈ ਅੱਜ ਪ੍ਰਤਾਪ ਰੋਡ ਤੋਂ ਰਵਾਨਾ ਕੀਤਾ | ਰਵਾਨਗੀ ਤੋਂ ਪਹਿਲਾਂ ਸਮੂਹ ਮੈਂਬਰਾਂ ਨੇ ਸ਼੍ਰੀ ਸਨਾਤਨ ਧਰਮ ਹਰੀ ਮੰਦਰ 'ਚ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ | ਪ੍ਰਧਾਨ ਮੰਗਤ ਰਾਏ ਸਿੰਗਲਾ ਨੇ ਦੱਸਿਆ ਕਿ ਸੰਸਥਾ ਹਰ ਸਾਲ ਸ਼੍ਰੀ ਹਨੂੰਮਾਨ ਜੀ ਦਾ ਸਾਲਾਨਾ ਕੀਰਤਨ ਕਰਦੀ ਹੈ | ਜਿਸ ਦਾ ਝੰਡਾ ਸ਼੍ਰੀ ਸਾਲਾਸਰ ਧਾਮ ਰਾਜਸਥਾਨ 'ਚ ਲਹਿਰਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਬੱਸ ਯਾਤਰਾ ਰਾਹੀਂ ਸ਼ਰਧਾਲੂਆਂ ਨੂੰ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਲਿਜਾਇਆ ਜਾਵੇਗਾ ਤੇ ਸਾਰੇ ਮੈਂਬਰ ਸ਼੍ਰੀ ਸਾਲਾਸਰ ਧਾਮ ਮੰਦਰ ਵਿਚ ਝੰਡਾ ਲਹਿਰਾਉਣਗੇ | ਉਨ੍ਹਾਂ ਦੱਸਿਆ ਕਿ ਸਾਲਾਸਰ ਧਾਮ ਦੇ ਦਰਸ਼ਨ ਕਰਨ ਉਪਰੰਤ ਸਮੂਹ ਸ਼ਰਧਾਲੂਆਂ ਨੂੰ ਸ੍ਰੀ ਖਾਟੂ ਸ਼ਿਆਮ, ਅੰਜਨੀ ਮਾਤਾ ਮੰਦਰ, ਇੱਛਾ ਪੂਰਨਾ ਬਾਲਾ ਜੀ ਮੰਦਰ ਵਿਖੇ ਵੀ ਲੈ ਕੇ ਜਾਇਆ ਜਾਵੇਗਾ | ਸੰਸਥਾ ਵਲੋਂ ਬੱਸ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਖਾਣੇ ਤੇ ਆਰਾਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਮੰਗਤ ਰਾਮ ਸਿੰਗਲਾ, ਕੁਲਭੂਸ਼ਨ ਜੈਦਕਾ, ਸ਼ਿਵ ਗਰਗ, ਵਿਪਨ ਜਿੰਦਲ, ਗੌਰਵ ਗੋਇਲ, ਸੰਜੀਵ ਸਿੰਗਲਾ, ਹਿਮਾਂਸ਼ੂ ਗਰਗ, ਆਸ਼ੂ ਸ਼ਰਮਾ, ਅਰਪਿਤ ਬਾਂਸਲ, ਸੁਨੀਲ ਕਟਾਰੀਆ, ਪ੍ਰਮੋਦ ਜੈਨ, ਅਮਿਤ ਗੋਇਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ 2027 'ਚ ਪੰਜਾਬ 'ਚ ਸਰਕਾਰ ਬਣਾਵੇਗਾ-ਜਥੇਦਾਰ ਮਾਹਲਾ, ਚੇਅਰਮੈਨ ਛਿੰਦਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਾਘਾ ਪੁਰਾਣਾ ਨੇ ਇਨਾਮ ਵੰਡ ਸਮਾਗਮ ਕਰਵਾਇਆ
Ad Position 24