27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਇਨਜ਼ ਕਲੱਬ ਵਲੋਂ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 24-11-2025
ਮੋਗਾ, 23 ਨਵੰਬਰ (ਸੁਰਿੰਦਰਪਾਲ ਸਿੰਘ)-ਲਾਇਨਜ਼ ਕਲੱਬ ਆਫ਼ ਮੋਗਾ ਵਿਸ਼ਾਲ ਇੰਟਰਨੈਸ਼ਨਲ ਡਿਸਟਿ੍ਕਟ 321-ਐਫ, ਮੋਗਾ ਪੁਲਿਸ ਤੇ ਸਮਾਈਲ ਵੁਮੈਨ ਵੈੱਲਫੇਅਰ ਫਾਊਾਡੇਸ਼ਨ ਸੁਸਾਇਟੀ ਮੋਗਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਗੋਪਾਲ ਗਊਸ਼ਾਲਾ ਗਾਂਧੀ ਰੋਡ ਮੋਗਾ ਵਿਖੇ ਲਗਾਇਆ ਗਿਆ | ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇ ਖ਼ੂਨਦਾਨ ਕੈਂਪ ਦਾ ਉਦਘਾਟਨ ਲਾਇਨਜ਼ ਕਲੱਬ ਡਿਸਟਿ੍ਕਟ 321-ਐਫ ਦੇ ਉਪ ਜ਼ਿਲ੍ਹਾ ਗਵਰਨਰ ਲਾਇਨ ਅਜੇ ਗੋਇਲ ਨੇ ਕੀਤਾ | ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਖ਼ੂਨਦਾਨ ਇਕ ਉੱਤਮ ਦਾਨ ਹੈ | ਕੈਂਪ 'ਚ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ਰਵਿੰਦਰ ਗੋਇਲ ਸੀ.ਏ. ਚੇਅਰਮੈਨ ਬਾਬਾ ਕੁੰਦਨ ਸਿੰਘ ਲਾਅ ਕਾਲਜ ਤੇ ਪ੍ਰਧਾਨ ਗੋਪਾਲ ਗਊਸ਼ਾਲਾ, ਚੇਅਰਮੈਨ ਦਵਿੰਦਰ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਐਸ.ਕੇ. ਬਾਂਸਲ ਐਨ.ਜੀ.ਓ., ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਜੱਸਲ, ਸਕੱਤਰ ਵਿਕਾਸ ਸਿੰਗਲਾ, ਪਿ੍ੰਸ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਖ਼ੂਨਦਾਨ ਕੈਂਪ ਦੌਰਾਨ 125 ਖ਼ੂਨਦਾਨੀਆਂ ਵਲੋਂ ਖ਼ੂਨਦਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਤੇ ਉੱਘੀ ਸਮਾਜ ਸੇਵਕਾ ਨੀਰੂ ਗੋਇਲ ਧਰਮ-ਪਤਨੀ ਰਵਿੰਦਰ ਗੋਇਲ ਸੀ.ਏ. ਨੇ ਆਪਣਾ ਜਨਮ ਦਿਨ ਵੀ ਗੋਪਾਲ ਗਊਸ਼ਾਲਾ ਵਿਖੇ ਕੇਕ ਕੱਟ ਕੇ ਮਨਾਇਆ ਤੇ ਸੱਜਣਾਂ ਮਿੱਤਰਾਂ ਨਾਲ ਖ਼ੁਸ਼ੀ ਸਾਂਝੀ ਕੀਤੀ | ਇਸ ਤੋਂ ਇਲਾਵਾ 8 ਸਾਲਾਂ ਪਰਵ ਬਾਂਸਲ ਉੱਘੇ ਵਾਤਾਵਰਨ ਪ੍ਰੇਮੀ ਵਲੋਂ ਖ਼ੂਨਦਾਨ ਕੈਂਪ ਦੌਰਾਨ ਆਪਣੇ ਮਾਤਾ-ਪਿਤਾ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਬੂਟੇ ਵੰਡੇ ਗਏ | ਖ਼ੂਨਦਾਨ ਕੈਂਪ ਦੌਰਾਨ ਨੀਰੂ ਗੋਇਲ, ਰਚਿਤਾ ਬਾਂਸਲ, ਵੀਨੂ ਗੋਇਲ, ਪਿ੍ਆ ਗਰਗ, ਮੰਜੂ ਸਿੰਗਲਾ, ਅਨੀਤਾ ਸਿੰਗਲਾ, ਅੰਜੂ ਤਾਇਲ, ਕੰਚਨ ਬਾਂਸਲ, ਜੋਤੀ ਗੋਇਲ, ਵਨੀ ਸਿੰਗਲਾ, ਅਰੁਣਾ ਗੋਇਲ, ਮੰਜੂ ਗੁਪਤਾ, ਕਮਲਜੀਤ ਕੌਰ, ਨਵੀਤਾ ਗੋਇਲ, ਅੰਸੂ ਗਰਗ, ਰਿਜੂ ਗੋਇਲ, ਸੁਮਨ ਸਿੰਗਲਾ, ਅਨੀਤਾ ਜੈਨ, ਰੀਟਾ ਜੈਦਕਾ, ਬਬੀਤਾ, ਪੂਜਾ, ਨਵਨੀਤ ਮੰਗਲਾ, ਰੰਜੂ ਮੰਗਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੇ ਹਰਦੀਪ ਸਿੰਘ ਹੈਰੀ ਦਾ ਸਰਪੰਚ ਰਾਜਾ ਮੱਲਕੇ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ 2027 'ਚ ਪੰਜਾਬ 'ਚ ਸਰਕਾਰ ਬਣਾਵੇਗਾ-ਜਥੇਦਾਰ ਮਾਹਲਾ, ਚੇਅਰਮੈਨ ਛਿੰਦਾ
Ad Position 24