17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੇ ਜ਼ਿਲ੍ਹਾ ਪ੍ਰਧਾਨ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 04-06-2025
ਚੀਮਾ ਮੰਡੀ, 3 ਜੂਨ (ਜਗਰਾਜ ਮਾਨ)-ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਵਲੋਂ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ ਵਿਚ ਜਸ਼ਨਦੀਪ ਸਿੰਘ ਨੂੰ ਕਰਮਚਾਰੀ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਸਾਰੇ ਅਹੁਦੇਦਾਰਾਂ ਨੇ ਜਸ਼ਨਦੀਪ ਸਿੰਘ ਤੇ ਸਹਿਮਤੀ ਪ੍ਰਗਟਾਈ | ਜਸ਼ਨਦੀਪ ਸਿੰਘ ਦੇ ਚੀਮਾ ਮੰਡੀ ਪਹੁੰਚਣ 'ਤੇ ਮਾਰਕੀਟ ਕਮੇਟੀ ਚੀਮਾ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਯੂਨੀਅਨ ਵਿਚ ਰੱਖ ਸਕਦੇ ਹਨ ਜਿਸ ਦਾ ਯੂਨੀਅਨ ਪੂਰਾ ਸਾਥ ਦੇਵੇਗੀ | ਇਸ ਮੌਕੇ ਏਕਮਜੀਤ ਸਿੰਘ ਸਕੱਤਰ, ਸਤਪਾਲ ਸਿੰਘ, ਭੀਮ ਸਿੰਘ ਸਾਬਕਾ ਸਰਪੰਚ ਸਤੌਜ, ਹਰਪਿੰਦਰ ਸਿੰਘ, ਸੀਮਾ ਰਾਣੀ, ਨਵਜੋਤ ਕੌਰ, ਬਿੱਟੂ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੈਰੀਟੋਰੀਅਸ ਸਕੂਲਾਂ ਦੇ 21 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸਡ ਦੀ ਅਹਿਮ ਪ੍ਰੀਖਿਆ ਪਾਸ ਕਰ ਕੇ ਰਚਿਆ ਇਤਿਹਾਸ ਅਗਲੀ ਖ਼ਬਰ ਲੁਧਿਆਣਾ ਚੋਣ ਸ਼ਾਨੋ-ਸ਼ੌਕਤ ਨਾਲ ਜਿੱਤਾਂਗੇ-ਚੇਅਰਮੈਨ ਨਛੱਤਰ ਸਿੰਘ ਵਰਪਾਲ
Ad Position 24