23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਇਨਕਮ ਟੈਕਸ ਵਿਭਾਗ ਵਲੋਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਜਾਗਰੂਕਤਾ ਸਮਾਗਮ <br/>

Ad Position 21
No active advertisement
ਅਜੀਤ ਡੈਸਕ 01-11-2025
ਸੰਗਰੂਰ, 31 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਵਿਜੀਲੈਂਸ ਜਾਗਰੂਕਤਾ ਹਫ਼ਤੇ ਦੇ ਹਿੱਸੇ ਵਜੋਂ ਆਮਦਨ ਟੈਕਸ ਵਿਭਾਗ ਨੇ ਅੱਜ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਇੱਕ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ | ਇਸ ਮੌਕੇ ਸਮੁੱਚੀ ਟੀਮ ਦਾ ਸਕੂਲ ਦੇ ਚੇਅਰਮੈਨ ਇੰਜ: ਸ਼ਿਵ ਆਰੀਆ ਵਲੋਂ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ | ਇਹ ਪ੍ਰੋਗਰਾਮ ਆਮਦਨ ਟੈਕਸ ਦੇ ਪਿ੍ੰਸੀਪਲ ਚੀਫ਼ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਅਤੇ ਆਮਦਨ ਟੈਕਸ ਦੇ ਵਧੀਕ ਕਮਿਸ਼ਨਰ ਸ੍ਰੀਮਤੀ ਨੀਲਮ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ | ਸੈਸਨ ਦਾ ਸੰਚਾਲਨ ਆਮਦਨ ਟੈਕਸ ਅਧਿਕਾਰੀ (ਆਈਟੀਓ) ਸ੍ਰੀਮਤੀ ਸਰੋਜ ਬਾਲਾ ਦੁਆਰਾ ਕੀਤਾ ਗਿਆ, ਜਿਨ੍ਹਾਂ ਦੇ ਨਾਲ ਇੰਸਪੈਕਟਰ ਕਿ੍ਪਾ ਨਾਥ ਅਤੇ ਇੰਸਪੈਕਟਰ ਸੰਜੇ ਕੁਮਾਰ ਵੀ ਸਨ | ਸੈਸ਼ਨ ਦੌਰਾਨ, ਵਿਦਿਆਰਥੀਆਂ ਨੂੰ ਸਰਲ ਅਤੇ ਦਿਲਚਸਪ ਢੰਗ ਨਾਲ ਸਮਝਾਇਆ ਗਿਆ ਕਿ ਟੈਕਸ ਕੀ ਹੈ | ਇਹ ਕਿਉਂ ਮਹੱਤਵਪੂਰਨ ਹੈ, ਅਤੇ ਸਰਕਾਰ ਸਿੱਖਿਆ, ਸਿਹਤ, ਰੱਖਿਆ ਅਤੇ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿਚ ਵਿਕਾਸ ਪ੍ਰੋਜੈਕਟਾਂ ਨੂੰ ਫ਼ੰਡ ਦੇਣ ਲਈ ਟੈਕਸ ਸੰਗ੍ਰਹਿ ਦੀ ਵਰਤੋਂ ਕਿਵੇਂ ਕਰਦੀ ਹੈ | ਵਿਦਿਆਰਥੀਆਂ ਨੇ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਕਈ ਸਵਾਲ ਪੁੱਛੇ | ਸਕੂਲ ਦੇ ਚੇਅਰਮੈਨ ਇੰਜ: ਸ਼ਿਵ ਆਰੀਆ ਨੇ ਆਮਦਨ ਕਰ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਵਿਚ ਜ਼ਿੰਮੇਵਾਰੀ ਅਤੇ ਜਾਗਰੂਕਤਾ ਦੀ ਭਾਵਨਾ ਪੈਦਾ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਜ਼ਿੰਮੇਵਾਰੀ ਨਾ ਨਿਭਾਉਣ ਖ਼ਿਲਾਫ਼ ਕਿਸਾਨ ਯੂਨੀਅਨ ਵਲੋਂ 20 ਨੂੰ ਦਿੱਤਾ ਜਾਵੇਗਾ ਧਰ... ਅਗਲੀ ਖ਼ਬਰ ਬਾਬਾ ਨਾਨਕ ਦੀ ਬਾਣੀ ਵਹਿਮਾਂ ਭਰਮਾ ਅਤੇ ਪਾਖੰਡਵਾਦ ਦਾ ਖੰਡਨ ਕਰਦੀ ਹੈ- ਸੋਹਲ
Ad Position 24