ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਚੱਲਦਿਆਂ ਸੰਗਰੂਰ ਪੁਲਿਸ ਨੇ 95 ਮੁਕੱਦਮੇ ਦਰਜ ਕਰ ਕੇ 119 ਵਿਅਕਤੀਆਂ ਨੂੰ ਕੀਤਾ ਕਾਬੂ-ਸਰਤਾਜ ਸਿੰਘ ਚਾਹਲ <br/>

Ad Position 21
No active advertisement
ਅਜੀਤ ਡੈਸਕ 02-11-2025
ਸੰਗਰੂਰ, 1 ਨਵੰਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਦੇ ਚੱਲਦਿਆਂ ਪੁਲਿਸ ਨੇ ਅਕਤੂਬਰ ਮਹੀਨੇ ਦੌਰਾਨ ਡਰੱਗ ਦੇ 56 ਮੁਕੱਦਮੇ ਦਰਜ ਕਰਕੇ 77 ਦੋਸ਼ੀ ਕਾਬੂ ਕਰਦਿਆਂ 594 ਗ੍ਰਾਮ ਹੈਰੋਇਨ, 41 ਕਿੱਲੋਂ 200 ਗ੍ਰਾਮ ਭੁੱਕੀ ਚੂਰਾ ਪੋਸਤ, 04 ਟੀਕੇ, 1434 ਨਸ਼ੀਲੀ ਗੋਲੀਆਂ ਅਤੇ 1,18,00 ਡਰੱਗ ਮਨੀ ਬਰਾਮਦ ਕੀਤੀ ਹੈ | ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ 39 ਮੁਕੱਦਮੇ ਦਰਜ ਕਰਦਿਆਂ 42 ਦੋਸ਼ੀਆਂ ਨੂੰ ਕਾਬੂ ਕਰਕੇ 441.750 ਲੀਟਰ ਸ਼ਰਾਬ ਠੇਕਾ ਦੇਸੀ, 81,500 ਲੀਟਰ ਨਜਾਇਜ਼ ਸ਼ਰਾਬ, 5.750 ਲੀਟਰ ਬੀਅਰ ਅਤੇ 1030 ਲੀਟਰ ਲਾਹਣ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਪੁਲਿਸ ਨੇ 2 ਨਸ਼ਾ ਤਸਕਰਾਂ ਵਲੋਂ ਤਸਕਰੀ ਕਰ ਕੇ ਨਗਰ ਕੌਂਸਲ ਦੀ ਜ਼ਮੀਨ ਉੱਪਰ ਬਣਾਈ ਗੈਰ ਕਾਨੂੰਨੀ ਪ੍ਰੋਪਰਟੀ ਨੂੰ ਬੁਲਡੋਜ਼ਰ ਲਾ ਕੇ ਢਾਹਿਆ ਗਿਆ ਹੈ | ਸਿਟੀ ਸੁਨਾਮ ਅਤੇ ਸ਼ੇਰਪੁਰ ਵਿਚ 2 ਨਸ਼ਾ ਤਸਕਰਾਂ ਦੀ 70,65,000 ਰੁਪਏ ਦੀ ਪ੍ਰੋਪਰਟੀ ਵੀ ਫ਼ਰਿਜ ਕਰਵਾਈ ਗਈ ਹੈ | 12 ਅਕਤੂਬਰ ਨੂੰ ਥਾਣਾ ਲਹਿਰਾ ਦੇ ਇਲਾਕੇ ਵਿਚ ਵਹੀਕਲ ਅਤੇ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ 4 ਨੂੰ ਉਨ੍ਹਾਂ ਦੇ ਕਬਜ਼ੇ ਵਿਚ 2 ਮੋਟਰਸਾਈਕਲ ਅਤੇ 1 ਲੱਖ ਦੀ ਨਕਦੀ ਬਰਾਮਦ ਕੀਤੀ ਗਈ ਹੈ | ਥਾਣਾ ਭਵਾਨੀਗੜ੍ਹ ਅਤੇ ਸਿਟੀ-1 ਸੰਗਰੂਰ ਦੇ ਇਲਾਕੇ ਵਿਚ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 6 ਵਿਅਕਤੀਆਂ ਨੂੰ ਕਾਬ ਕਰ ਕੇ 3 ਮੋਟਰਸਾਈਕਲ ਵੀ ਬਰਾਮਦ ਕਰਵਾਏ ਹਨ | ਸਰਤਾਜ ਸਿੰਘ ਚਾਹਲ ਨੇ ਆਮ ਪਬਲਿਕ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤ ਸਪੋਰਟਸ ਕਲੱਬਾਂ, ਮੁਹਤਬਰ ਪੁਰਸ਼ਾਂ ਨਾਲ ਮੀਟਿੰਗ ਰਾਹੀ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਹਲਕਾ ਅਮਰਗੜ੍ਹ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਖ਼ਾਤਰ ਜ਼ਮੀਨਦੋਜ਼ ਪਾਈਪ ਲਾਈਨ ਪਵਾਉਣ ਲਈ ਹੁਣ ਸਮਾਂ ਸਹੀ ਹੈ-ਪ੍ਰੋ. ਗੱ... ਅਗਲੀ ਖ਼ਬਰ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਦੇ ਖ਼ਾਤਮੇ ਲਈ ਚਲਾਇਆ ਜਾ ਰਿਹਾ ਹੈ ਵਿਸ਼ੇਸ਼ ਚੈਕਿੰਗ ਅਭਿਆਨ <br/>
Ad Position 24
No active advertisement