ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਟਰੱਕ ਯੂਨੀਅਨਾਂ ਦੇ ਰੇੜਕੇ ਕਾਰਨ ਝੋਨੇ ਦੇ ਖ਼ਰੀਦ ਪ੍ਰਬੰਧਾਂ 'ਚ ਆਈ ਵੱਡੀ ਰੁਕਾਵਟ <br/>

Ad Position 21
No active advertisement
ਅਹਿਮਦਗੜ੍ਹ ਜਗੇੜਾ ਰੋਡ ਵਿਖੇ ਵੱਡੀ ਮਾਤਰਾ 'ਚ ਰੁਲ ਰਿਹਾ ਕਿਸਾਨਾਂ ਦਾ ਝੋਨਾ | ਤਸਵੀਰ : ਪੁਰੀ <br/> 02-11-2025
ਅਹਿਮਦਗੜ੍ਹ, 1 ਨਵੰਬਰ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਸਬੰਧੀ ਕੀਤੇ ਜਾ ਰਹੇ ਵੱਡੇ ਵੱਡੇ ਦਾਅਵੇ ਅੱਜ ਸਥਾਨਕ ਅਨਾਜ ਮੰਡੀ ਵਿਖੇ ਠੁੱਸ ਹੁੰਦੇ ਦਿਖ ਰਹੇ ਹਨ | ਭਾਵੇਂ ਸ਼ੁਰੂਆਤੀ ਦਿਨਾਂ ਵਿਚ ਨਵੀਂ ਤੇ ਪੁਰਾਣੀ ਅਨਾਜ ਮੰਡੀ ਅੰਦਰ ਵੱਡੀ ਮਾਤਰਾ 'ਚ ਆਏ ਝੋਨੇ ਦੀ ਖ਼ਰੀਦ ਅਤੇ ਢੋਆ ਢੁਆਈ ਦਾ ਕੰਮ ਨਿਰੰਤਰ ਚੱਲਦਾ ਰਿਹਾ | ਪਰ ਹੁਣ ਪਿਛਲੇ ਚਾਰ ਦਿਨਾਂ ਤੋਂ ਮੰਡੀ ਤੋਂ ਬਾਹਰਲੇ ਫੜਾਂ ਵਿਖੇ ਢੇਰੀ ਕੀਤੇ ਗਏ ਝੋਨੇ ਦੀ ਖ਼ਰੀਦ ਅਤੇ ਢੋਆ ਢੁਆਈ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ | ਦੋ ਟਰੱਕ ਯੂਨੀਅਨ ਦੇ ਆਪਸੀ ਖਿੱਚੋਤਾਣ ਕਾਰਨ ਵੱਡੀ ਮਾਤਰਾ 'ਚ ਕਿਸਾਨਾਂ ਦਾ ਝੋਨਾ ਕੱਚੇ ਫੜਾਂ ਅੰਦਰ ਰੁਲ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਗੇੜਾ ਰੋਡ ਸਥਿਤ ਨਵੀਂ ਅਨਾਜ ਮੰਡੀ ਤੋਂ ਬਾਹਰ ਜਿੱਥੇ ਲੁਧਿਆਣਾ ਜ਼ਿਲ੍ਹੇ ਦੀ ਹਦੂਦ ਸ਼ੁਰੂ ਹੋ ਜਾਂਦੀ ਹੈ ਵਿਖੇ ਪਿਛਲੇ 10-12 ਸਾਲਾਂ ਤੋਂ ਅਹਿਮਦਗੜ੍ਹ ਦੇ ਆੜ੍ਹਤੀ ਝੋਨਾ ਢੇਰੀ ਕਰਵਾਉਂਦੇ ਆ ਰਹੇ ਹਨ ਜੋ ਖ਼ਰੀਦ ਕੀਤਾ ਝੋਨਾ ਅਹਿਮਦਗੜ੍ਹ ਟਰੱਕ ਯੂਨੀਅਨ ਵਲੋਂ ਚੁੱਕਿਆ ਜਾਂਦਾ ਰਿਹਾ ਪਰ ਇਸ ਵਾਰ ਨਾਲ ਲੱਗਦੀ ਪੋਹੀੜ ਟਰੱਕ ਯੂਨੀਅਨ ਵਲੋਂ ਇਹ ਆਪਣੀ ਹਦੂਦ 'ਚ ਹੋਣ ਦਾ ਦਾਅਵਾ ਕਰਦੇ ਅਹਿਮਦਗੜ੍ਹ ਟਰੱਕ ਯੂਨੀਅਨ ਤੇ ਝੋਨਾ ਚੁੱਕਣ ਦੀ ਰੋਕ ਲਗਾ ਦਿੱਤੀ ਗਈ | ਜਿਸ ਕਾਰਨ ਕਈ ਦਿਨਾਂ ਤੋਂ ਦੋਨਾਂ ਯੂਨੀਅਨਾਂ ਵਿਚਕਾਰ ਰੇੜਕਾ ਜਾਰੀ ਹੈ | ਪਰ ਇੱਥੇ ਢੇਰੀ ਕਰੀਬ 20-22 ਹਜ਼ਾਰ ਝੋਨੇ ਦੀਆਂ ਬੋਰੀਆਂ ਖੁੱਲੇ੍ਹ ਆਸਮਾਨ ਹੇਠ ਰੁਲ ਰਹੀਆਂ ਹਨ | ਜੇਕਰ ਜਲਦ ਹੀ ਝੋਨਾ ਇੱਥੋਂ ਨਾ ਚੁੱਕਿਆ ਗਿਆ ਤਾਂ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਅਗਲੇ ਦਿਨੀਂ ਭਾਰੀ ਬਰਸਾਤ ਦੀ ਸੰਭਾਵਨਾ ਹੈ | ਦੱਸਿਆ ਗਿਆ ਹੈ ਕਿ ਨਵੀਂ ਅਨਾਜ ਮੰਡੀ ਅੰਦਰ ਜਗਾ ਦੀ ਘਾਟ ਆਉਣ ਕਾਰਨ ਕੁੱਝ ਆੜ੍ਹਤੀ ਸ਼ੁਰੂ ਤੋਂ ਹੀ ਬਾਹਰ ਝੋਨਾ ਢੇਰੀ ਕਰਵਾ ਲੈਂਦੇ ਹਨ | ਇਸੇ ਸਬੰਧੀ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਬੇਵੱਸ ਨਜ਼ਰ ਆ ਰਹੇ ਹਨ | ਪਰ ਆੜ੍ਹਤੀਆਂ ਅਤੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਲਦ ਹੀ ਇੱਥੇ ਪਿਆ ਝੋਨਾ ਖ਼ਰੀਦ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਬਾਜ਼ਾਰਾਂ 'ਚ ਜੈਅੰਤੀ ਯਾਤਰਾ ਕੱਢੀ <br/> ਅਗਲੀ ਖ਼ਬਰ ਡਾ. ਮਿੰਕੂ ਜਵੰਧਾ ਨੇ ਤਰਨ ਤਾਰਨ ਹਲਕੇ 'ਚ ਕੀਤਾ ਜਨਸੰਪਰਕ, 'ਆਪ' ਲਈ ਮੰਗੀਆਂ ਵੋਟਾਂ <br/>
Ad Position 24
No active advertisement