ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਹਾਈਫਨ ਸ਼ੂਟਿੰਗ ਅਕੈਡਮੀ ਧੂਰੀ ਦਾ 69 ਸੂਬਾ ਪੱਧਰੀ ਖੇਡਾਂ ਵਿਚ ਰਿਹਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਹਾਈਫਨ ਸ਼ੂਟਿੰਗ ਅਕੈਡਮੀ ਧੂਰੀ ਦੇ ਖਿਡਾਰੀਆਂ ਦਾ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਖਿਡਾਰੀਆਂ ਦੇ ਸਨਮਾਨ ਦਾ ਦਿ੍ਸ਼ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 02-11-2025
ਧੂਰੀ, 1 ਨਵੰਬਰ (ਲਖਵੀਰ ਸਿੰਘ ਧਾਂਦਰਾ)-ਹਾਈਫਨ ਸ਼ੂਟਿੰਗ ਅਕੈਡਮੀ ਧੂਰੀ ਦਾ 69 ਸੂਬਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਜੋ ਕਿ 6 ਫੇਸ ਮੋਹਾਲੀ ਖੇਡ ਵਿਭਾਗ ਪੰਜਾਬ ਦੀ ਰੇਂਜ ਤੇ ਹੋਏ | ਸੰਗਰੂਰ ਜ਼ਿਲ੍ਹੇ ਵਲੋਂ ਖੇਡਦੇ ਹੋਏ ਬੱਚਿਆਂ ਨੇ ਅੰਡਰ 14 ਓਪਨ ਸਾਈਟ ਮੁਕਾਬਲਿਆਂ ਵਿਚ ਸੁਰਵੀਨ ਰਾਜਪੂਤ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਇਸੇ ਕੈਟਾਗਰੀ ਵਿਚ ਖੇਡਦੇ ਹੋਏ ਫਤਿਹ ਵੀਰ ਸਿੰਘ ਅÏਲਖ ਨੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਅੰਡਰ 17 ਓਪਨ ਸਾਈਟ ਏਅਰ ਰਾਈਫ਼ਲ ਮੁਕਾਬਲਿਆਂ ਵਿਚ ਨਵਤਾਜ ਸ਼ਰਮਾ ਤੀਜੇ ਸਥਾਨ ਤੇ ਰਿਹਾ | ਇਹ ਬੱਚੇ 69 ਨੈਸ਼ਨਲ ਖੇਡਾਂ ਵਿਚ ਭਾਗ ਲੈਣਗੇ ਜੋ ਕੇ ਭੋਪਾਲ ਵਿਖੇ ਹੋਣਗੀਆਂ ਅਤੇ ਇਹ ਬੱਚੇ ਪੰਜਾਬ ਟੀਮ ਦੀ ਨੁਮਾਇੰਦਗੀ ਕਰਨਗੇ ਅਤੇ ਆਪਣੀ ਅਕੈਡਮੀ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ | ਇਸੇ ਤਰ੍ਹਾਂ ਟੀਮ ਮੁਕਾਬਲਿਆਂ ਵਿਚ ਅੰਡਰ 14 ਓਪਨ ਸਾਈਟ ਸੰਗਰੂਰ ਜ਼ਿਲ੍ਹੇ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਿਸ ਵਿਚ ਸੁਰਵੀਨ ਰਾਜਪੂਤ ਅਤੇ ਸਨੇਹ ਪ੍ਰੀਤ ਕੌਰ ਖੇਡ ਰਹੀਆਂ ਸਨ | ਇਸੇ ਹੀ ਕੈਟਾਗਰੀ ਵਿਚ ਮੁੰਡਿਆਂ ਦੇ ਮੁਕਾਬਲਿਆਂ ਵਿਚ ਫਤਿਹਵੀਰ ਸਿੰਘ ਅÏਲਖ, ਲਕਸ਼ ਭੁਟਾਨੀ ਅਤੇ ਜਸਕਰਨ ਸਿੰਘ ਨੇ ਗੋਲਡ ਮੈਡਲ ਹਾਸਲ ਕੀਤੇ | ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਵੱਲੋਂ ਖੇਡਦੇ ਹੋਏ ਅੰਡਰ 17 ਓਪਨ ਸਾਈਟ ਟੀਮ ਵੱਲੋਂ ਖੇਡਦੇ ਹੋਏ ਸਮਰੱਥ ਸਿੰਘ ਥਿੰਦ ਨਵਤਾਜ ਸ਼ਰਮਾ ਨੇ ਵੀ ਗੋਲਡ ਮੈਡਲ ਪ੍ਰਾਪਤ ਕੀਤਾ | ਅੰਡਰ 17 ਪੀਪ ਸਾਈਟ ਈਅਰ ਰਾਈਫ਼ਲ ਮੁਕਾਬਲਿਆਂ ਵਿਚ ਸ਼ੁਭਦੀਪ ਸਿੰਘ ਨੇ ਸੰਗਰੂਰ ਜ਼ਿਲ੍ਹੇ ਵੱਲੋਂ ਖੇਡਦੇ ਹੋਏ ਬਰੋਨਜ਼ ਮੈਡਲ ਹਾਸਲ ਕੀਤਾ | ਹਾਈਫੋਨ ਸ਼ੂਟਿੰਗ ਅਕੈਡਮੀ ਧੂਰੀ ਦਾ 69 ਸੂਬਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ | ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਕੋਚ ਲੈਫ਼ਟੀਨੈਂਟ ਦਵਿੰਦਰ ਸਿੰਘ ਨੇ ਅੱਗੇ ਆਉਣ ਵਾਲੀਆਂ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਦੇ ਨਾਲ ਨਾਲ ਹੀ ਧੂਰੀ ਸ਼ਹਿਰ ਦੇ ਉੱਗੇ ਸਮਾਜ ਸੇਵੀ ਅਮਿਤ ਬਾਂਸਲ, ਜਰਨਲਿਜ਼ਮ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਲਖਵੀਰ ਸਿੰਘ ਧਾਂਦਰਾ, ਮਨਦੀਪ ਸਿੰਘ ਬੇਨੜਾ, ਸੁਰਿੰਦਰ ਪਾਲ ਸ਼ਰਮਾ ਜੇਲ੍ਹ ਵਿਭਾਗ ਨਾਭਾ, ਐਡਵੋਕੇਟ ਭੁਪਿੰਦਰ ਕੌਂਸਲ, ਕੁਸਲਜੀਤ ਸਿੰਘ ਸ਼ੇਰਗਿੱਲ, ਮਾਸਟਰ ਕੁਲਦੀਪ ਸਿੰਘ, ਗੁਰਜਿੰਦਰ ਸਿੰਘ ਬੱਬਣਪੁਰ, ਰਾਜੇਸ਼ ਗੋਇਲ, ਡਾਕਟਰ ਰਿਸ਼ੀ ਸ਼ਰਮਾ, ਗੁਰਪ੍ਰੀਤ ਸਿੰਘ ਚਹਿਲ, ਹਰਜੀਤ ਕੌਰ ਥਿੰਦ, ਜੌਨ ਸਕੱਤਰ ਸੁਖਚੈਨ ਸਿੰਘ ਭਸੌੜ ਨੇ ਖਿਡਾਰੀਆ ਹੱਲਾ ਸ਼ੇਰੀ ਦਿੰਦੇ ਹੋਏ ਆਉਣ ਵਾਲੀਆਂ ਖੇਡਾਂ ਵਿਚ ਨੈਸ਼ਨਲ ਪੱਧਰ ਅਤੇ ਇੰਟਰਨੈਸ਼ਨਲ ਪੱਧਰ ਤੇ ਵਧੀਆ ਪ੍ਰਦਰਸ਼ਨ ਕਰ ਕੇ ਧੂਰੀ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |


ਸੰਗਰੂਰ+ਬਰਨਾਲਾ


3MYK


Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੇ ਢਿੱਲੇ ਵਤੀਰੇ ਕਾਰਨ ਸੰਗਰੂਰ ਦੇ ਘਰ-ਘਰ ਫੈਲੀਆਂ ਭਿਆਨਕ ਬਿਮਾਰੀਆਂ-ਪਰਮਿੰਦਰ ਸਿੰਘ ਸ਼ਰਮਾ ਅਗਲੀ ਖ਼ਬਰ ਸ਼ਹੀਦੀ ਸਮਾਗਮ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਰੋੜੀ ਸਾਹਿਬ ਬੋੜਹਾਈ ਕਲਾਂ ਵਿਖੇ ਕਰਵਾਇਆ <br/>
Ad Position 24
No active advertisement