ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

'ਆਪ' ਸਰਕਾਰ ਦੇ ਢਿੱਲੇ ਵਤੀਰੇ ਕਾਰਨ ਸੰਗਰੂਰ ਦੇ ਘਰ-ਘਰ ਫੈਲੀਆਂ ਭਿਆਨਕ ਬਿਮਾਰੀਆਂ-ਪਰਮਿੰਦਰ ਸਿੰਘ ਸ਼ਰਮਾ

Ad Position 21
No active advertisement
ਅਜੀਤ ਡੈਸਕ 02-11-2025
ਸੰਗਰੂਰ, 1 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਪਰਮਿੰਦਰ ਸ਼ਰਮਾ ਨੇ ਕਿਹਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਵੱਡੇ ਅੰਤਰ ਨਾਲ ਜਿੱਤੇਗੀ | ਉਨ੍ਹਾਂ ਕਿਹਾ ਕਿ ਤਰਨਤਾਰਨ ਉਪਰੰਤ 2027 ਦੀ ਵਿਧਾਨ ਸਭਾ ਚੋਣਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਗਰਸ ਰਾਜ ਵਿਚ ਸਰਕਾਰ ਬਣਾਏਗੀ ਅਤੇ ਵਿਰੋਧੀ ਪਾਰਟੀਆਂ ਨੂੰ ਚਾਰੇ ਖ਼ਾਨੇ ਚਿੱਤ ਕਰਾਂਗੇ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਸਾਰੀਆਂ ਹੋਰ ਰਾਜਨੀਤਿਕ ਪਾਰਟੀਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਨਿਰਾਸ਼ ਲੋਕਾਂ ਨੇ ਆਪ ਪਾਰਟੀ ਨੂੰ ਇਸੇ ਲਈ ਹੀ ਸੱਤਾ ਵਿਚ ਲਿਆਂਦਾ ਸੀ ਕਿ ਇਹ ਪਾਰਟੀ ਲੋਕਾਂ ਦੀ ਆਸ਼ਾ ਉੱਤੇ ਪੂਰਾ ਉੱਤਰੇਗੀ ਪਰ ਸਾਰੀਆਂ ਆਸ਼ਾਵਾਂ ਦੇ ਉਲਟ ਇਸ ਵੇਲੇ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਪੁਰੀ ਤਰ੍ਹਾਂ ਭੰਗ ਹੋ ਚੁੱਕਿਆ ਹੈ | ਸਭ ਤੋਂ ਮਾੜਾ ਹਾਲ ਸੰਗਰੂਰ ਜ਼ਿਲੇ੍ਹ ਦਾ ਹੈ ਜੇ ਕਹਿਣ ਨੂੰ ਮੁੱਖ ਮੰਤਰੀ ਦਾ ਜ਼ਿਲ੍ਹਾ ਮੰਨਿਆ ਜਾਂਦਾ ਹੈ ਪਰ ਇੱਥੋਂ ਦੇ ਲੋਕਾਂ ਛੋਟੀਆਂ ਛੋਟੀਆਂ ਜਨਤਕ ਸਹੂਲਤਾਂ ਤੋਂ ਵੀ ਵਾਂਝੇ ਹਨ | ਸੀਵਰੇਜ, ਪੀਣ ਵਾਲੇ ਪਾਣੀ ਦੀ ਮਾੜੀ ਹਾਲਤ ਇੰਨੀ ਜ਼ਿਆਦਾ ਹੈ ਕਿ ਸੰਗਰੂਰ ਦੇ ਲੋਕ ਚਿਕਨ ਗੁਣੀਆ, ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ | ਉਨ੍ਹਾਂ ਕਿਹਾ ਕਿ ਇਸ ਵੇਲੇ ਸੰਗਰੂਰ ਦੀ ਹਾਲਤ ਇੰਨੀ ਦਰਦਨਾਕ ਹੈ ਕਿ ਘਰ ਘਰ ਲੋਕ ਬਿਮਾਰੀਆਂ ਤੋਂ ਪੀੜਤ ਹਨ ਅਤੇ ਮਰੀਜ਼ਾਂ ਲਈ ਹਸਪਤਾਲ ਵਿਚ ਬੈਂਡਾਂ ਦੀ ਵੀ ਘਾਟ ਆ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਹਿਮਾਨ ਦੇ ਨੌਜਵਾਨਾਂ ਲਈ ਵਿਸ਼ੇਸ਼ ਉਪਰਾਲੇ, ਖੇਡ ਗਰਾਊਾਡਾਂ ਰਾਹੀਂ ਨਸ਼ਾ ਮੁਕਤ ਸਮਾਜ ਵੱਲ ਵਧੇ ਕਦਮ <br/> ਅਗਲੀ ਖ਼ਬਰ ਹਾਈਫਨ ਸ਼ੂਟਿੰਗ ਅਕੈਡਮੀ ਧੂਰੀ ਦਾ 69 ਸੂਬਾ ਪੱਧਰੀ ਖੇਡਾਂ ਵਿਚ ਰਿਹਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24
No active advertisement