ਲੌਂਗੋਵਾਲ, 1 ਨਵੰਬਰ (ਸ.ਸ.ਖੰਨਾ, ਵਿਨੋਦ) - ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਸਾਰੀ ਜ਼ਿੰਦਗੀ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਮਹਿੰਦਰ ਸਿੰਘ ਦੁੱਲਟ ਤੇ ਛੋਟੇ ਭਰਾ ਜੋਰਾ ਸਿੰਘ ਦੁੱਲੜ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪੁੱਜੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਪਰਿਵਾਰ ਇੱਕ ਉਹ ਪਰਿਵਾਰ ਹੈ ਜਿਹੜਾ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਮੋਢੇ ਨਾਲ ਮੋਢਾ ਜੋੜ ਕੇ ਅੱਜ ਤੱਕ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਈ ਦੁੱਲਟ ਨੇ ਆਪਣੀ ਸਾਰੀ ਜ਼ਿੰਦਗੀ ਸੰਤ ਜੀ ਦੇ ਨਾਲ ਗੁਜ਼ਾਰ ਦਿੱਤੀ ਉਸੇ ਤਰ੍ਹਾਂ ਇਨਾਂ ਦੇ ਪਰਿਵਾਰ ਨੇ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਕਦੇ ਮੁੱਖ ਨਹੀਂ ਮੋੜਿਆ ਭਾਵੇਂ ਕਿ ਐਮਰਜੈਂਸੀ ਵੇਲੇ ਸੰਤ ਜੀ ਧਰਮ ਯੁੱਧ ਮੋਰਚੇ ਦੀ ਅਗਵਾਈ ਕਰਦੇ ਸਨ ਪਰ ਭਾਈ ਸਾਹਿਬ ਦੇ ਭਰਾ ਵੀ ਹਮੇਸ਼ਾ ਸੰਤ ਜੀ ਦੇ ਕਹਿਣੇ ਤੋਂ ਕਦੇ ਵੀ ਬਾਹਰ ਨਹੀਂ ਸਨ | ਇਸ ਮੌਕੇ ਅਮਨਵੀਰ ਸਿੰਘ ਚੈਰੀ, ਪਿ੍ੰਸੀਪਲ ਨਰਪਿੰਦਰ ਸਿੰਘ ਢਿੱਲੋਂ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ, ਸੁਖਵਿੰਦਰ ਸਿੰਘ ਸਿੱਧੂ, ਨੰਬਰਦਾਰ ਰੁਪਿੰਦਰ ਸਿੰਘ, ਬਲਿਹਾਰੀ ਨੰਬਰਦਾਰ, ਕੁਲਦੀਪ ਸਿੰਘ ਸਰਪੰਚ, ਅਮਰ ਸਿੰਘ ਦੁੱਲਟ, ਬਾਬੂ ਰਮੇਸ਼ ਅਗਰਵਾਲ, ਚਿਤਵੰਤ ਸਿੰਘ ਬੱਬਲ, ਡੈਲੀਗੇਟ ਗੁਰਮੀਤ ਸਿੰਘ ਸਿੱਧੂ, ਡੈਲੀਗੇਟ ਭਗਵੰਤ ਸਿੰਘ, ਸੰਦੀਪ ਬਰਾੜ ਆਦਿ ਹਾਜ਼ਰ ਸਨ |