ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਿੰਡ ਜਾਤੀਮਾਜਰਾ ਨਵੀਨਤਮ ਤਕਨੀਕਾਂ ਨਾਲ ਹੋਇਆ ਲੈਸ; 23 ਕੈਮਰਿਆਂ ਨਾਲ ਪਿੰਡ ਨੂੰ ਕੀਤਾ ਸੁਰੱਖਿਅਤ <br/>

Ad Position 21
No active advertisement
ਪਿੰਡ ਜਾਤੀ ਮਾਜਰਾ ਵਿਚ ਕਰਵਾਏ ਵੱਖੋ ਵੱਖ ਵਿਕਾਸ ਕਾਰਜਾਂ ਦੀਆਂ ਤਸਵੀਰਾਂ | ਤਸਵੀਰ: ਭੁੱਲਰ <br/> 02-11-2025
ਧੂਰੀ, 1 ਨਵੰਬਰ (ਸੁਖਵੰਤ ਸਿੰਘ ਭੁੱਲਰ)-ਸੰਗਰੂਰ ਜ਼ਿਲ੍ਹੇ ਦੀ ਸਬ-ਡਵੀਜ਼ਨ ਧੂਰੀ 'ਚ ਪੈਂਦਾ ਪਿੰਡ ਜਾਤੀਮਾਜਰਾ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਹੁਣ ਨਵੀਨਤਮ ਤਕਨੀਕਾਂ ਦੀ ਨਾਲ ਲੈਸ ਹੋ ਗਿਆ ਹੈ | ਪਿੰਡ ਵਿਚ ਲੱਗੇ 23 ਕੈਮਰੇ ਜਿੱਥੇ ਪਿੰਡ ਨੂੰ ਸੁਰੱਖਿਅਤ ਬਣਾਉਣ ਵਿਚ ਸਹਾਈ ਹੋ ਰਹੇ ਹਨ, ਉੱਥੇ ਹੀ ਪਿੰਡ ਵਿਚ ਲੱਗੀਆਂ 135 ਐਲ.ਈ.ਡੀ. ਲਾਈਟਾਂ ਤੇ 30 ਸੋਲਰ ਲਾਈਟਾਂ ਰਾਤ ਸਮੇਂ ਪਿੰਡ ਨੂੰ ਰੌਸ਼ਨਾ ਰਹੀਆਂ ਹਨ | ਪਿੰਡ ਦੇ ਨੌਜਵਾਨ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪਿੰਡ ਦੇ ਵਿਕਾਸ ਲਈ ਲਗਾਤਾਰ ਫ਼ੰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਸਦਕਾ ਪਿੰਡ ਵਿਚ ਲਗਾਤਾਰ ਵਿਕਾਸ ਕਾਰਜ ਜਾਰੀ ਹਨ | ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿਚ 5 ਲੱਖ ਰੁਪਏ ਦੀ ਲਾਗਤ ਨਾਲ 23 ਕੈਮਰੇ ਲਗਾਏ ਗਏ ਹਨ, ਜੋ ਸਾਰੇ ਪਿੰਡ ਨੂੰ ਕਵਰ ਕਰਦੇ ਹਨ | ਇਸ ਦੇ ਨਾਲ ਹੀ 10 ਲੱਖ ਰੁਪਏ ਦੀ ਲਾਗਤ ਨਾਲ 135 ਐਲ.ਈ.ਡੀ. ਲਾਈਟਾਂ ਲਗਾਈਆਂ ਗਈ ਹਨ ਅਤੇ ਇਸ ਤੋਂ ਇਲਾਵਾ ਪਿੰਡ ਵਿਚ 30 ਸੋਲਰ ਲਾਈਟਾਂ ਲੱਗੀਆਂ ਹਨ, ਜੋ ਹੁਣ ਰਾਤ ਸਮੇਂ ਪਿੰਡ ਦੇ ਲੋਕਾਂ ਖ਼ਾਸਕਰ ਮਹਿਲਾਵਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਂਦੀਆਂ ਹਨ | ਨੌਜਵਾਨ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਫ਼ਹਿਜਗੜ੍ਹ-ਜਾਤੀਮਾਜਰਾ ਤੋਂ ਹਥਨ ਤੱਕ ਜਾਂਦੀ ਸੜਕ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤਾ ਗਿਆ ਹੈ, ਜਿਸ ਨਾਲ ਖੇਤਰ ਦੇ ਵੱਡੀ ਗਿਣਤੀ ਲੋਕਾਂ ਨੂੰ ਲਾਭ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਨਵਾਂ ਕਮਰਾਂ, ਬਰਾਂਡਾ, ਨਵੇਂ ਬਾਥਰੂਮ ਵੀ ਬਣਾਏ ਗਏ ਹਨ | ਇਸ ਤੋਂ ਇਲਾਵਾ ਪਿੰਡ ਵਿਚ ਕਰੀਬ 10 ਲੱਖ ਰੁਪਏ ਨਾਲ 1962 ਦੀ ਜੰਗ ਦੇ ਸ਼ਹੀਦ ਮੁਕੰਦ ਸਿੰਘ ਜੀ ਦੀ ਯਾਦ ਵਿਚ ਯਾਦਗਾਰੀ ਗੇਟ ਬਣਾਇਆ ਗਿਆ ਹੈ ਅਤੇ ਸ਼ਹੀਦ ਬਾਬਾ ਗੁਰਮੁੱਖ ਸਿੰਘ ਨੂੰ ਜਾਂਦੇ ਰਸਤੇ ਨੂੰ ਪੱਕਾ ਕੀਤਾ ਗਿਆ ਹੈ | ਪਿੰਡ ਦੀਆਂ ਗਲੀਆਂ ਪੱਕੀਆਂ ਕਰਨ ਸਮੇਤ ਕਬਰਸਤਾਨ ਦੀ ਚਾਰਦੀਵਾਰੀ ਕੀਤੀ ਗਈ ਹੈ | ਅਮਨਦੀਪ ਸਿੰਘ ਨੇ ਦੱਸਿਆ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪਿੰਡ ਨੂੰ ਮਿਲੇ ਫੰਡਾ ਨਾਲ ਪਿੰਡ ਨੂੰ ਸ਼ਹਿਰ ਵਰਗੀਆਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਪਿੰਡ ਵਿਚ ਵਿਕਾਸ ਕਾਰਜ ਇਸੇ ਗਤੀ ਨਾਲ ਚਲਦੇ ਰਹਿਣਗੇ | ਉਨ੍ਹਾਂ ਭਵਿੱਖੀ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਰਵੀਦਾਸ ਧਰਮਸ਼ਾਲਾ ਵਿਚ ਨਵਾਂ ਸ਼ੈੱਡ ਪਾਇਆ ਜਾਵੇਗਾ ਅਤੇ ਨੌਜਵਾਨਾਂ ਲਈ ਜਿੰਮ ਲਗਾਉਣ, ਆਰ.ਓ ਪਲਾਂਟ ਲਗਾਉਣ ਦੀ ਵੀ ਤਜਵੀਜ਼ ਹੈ | ਉਨ੍ਹਾਂ ਦੱਸਿਆ ਪਿੰਡ ਨੂੰ ਵਾਈ-ਫਾਈ ਕੀਤਾ ਜਾਵੇਗਾ ਅਤੇ ਨਿਰਵਿਘਨ ਬਿਜਲੀ ਸਪਲਾਈ ਲਈ ਤਿੰਨ ਨਵੇਂ ਟਰਾਂਸਫ਼ਾਰਮਰ ਲਗਾਏ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਬੇਸਬਾਲ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਲੜਕੀਆਂ ਵਿਚ ਸੰਗਰੂਰ ਬਣਿਆ ਚੈਂਪੀਅਨ <br/> ਅਗਲੀ ਖ਼ਬਰ ਭਾਈ ਮਹਿੰਦਰ ਸਿੰਘ ਦੁੱਲਟ ਦੇ ਭਰਾ ਦੀ ਮੌਤ 'ਤੇ ਢੀਂਡਸਾ ਨੇ ਕੀਤਾ ਦੁੱਖ ਸਾਂਝਾ <br/>
Ad Position 24
No active advertisement