ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬੇਸਬਾਲ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਲੜਕੀਆਂ ਵਿਚ ਸੰਗਰੂਰ ਬਣਿਆ ਚੈਂਪੀਅਨ <br/>

Ad Position 21
No active advertisement
ਅਜੀਤ ਡੈਸਕ 02-11-2025
ਸੰਗਰੂਰ, 1 ਨਵੰਬਰ (ਅਮਨਦੀਪ ਸਿੰਘ ਬਿੱਟਾ)-69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬੇਸਬਾਲ ਅੰਡਰ-17 ਲੜਕੇ/ਲੜਕੀਆਂ 2025-26 ਜੋ ਕਿ ਸਥਾਨਕ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਖੇਡ ਗਰਾਊਾਡ ਵਿਖੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ਤਰਵਿੰਦਰ ਕੌਰ ਅਤੇ ਮਾਨਯੋਗ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਕੋਰ ਦੀ ਯੋਗ ਅਗਵਾਈ ਵਿਚ ਕਰਵਾਈਆ ਗਈਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਟੂਰਨਾਮੈਂਟ ਦੇ ਕਨਵੀਨਰ ਸ੍ਰ ਰੇਸ਼ਮਪਾਲ ਸਿੰਘ ਡੀ.ਪੀ.ਈ.ਜੀ ਨੇ ਦੱਸਿਆ ਅੰਡਰ-17 ਸਾਲ ਦੇ ਲੜਕੀਆਂ ਦੇ ਮੁਕਾਬਲਿਆਂ ਵਿਚ ਪੰਜਾਬ ਭਰ ਦੇ ਜ਼ਿਲਿ੍ਹਆਂ ਵਿਚੋਂ ਖਿਡਾਰੀਆਂ ਨੇ ਭਾਗ ਲਿਆ, ਇਹ ਜੋ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿਚੋਂ ਜ਼ਿਲ੍ਹਾ ਸੰਗਰੂਰ ਨੇ 7-5 ਦੇ ਫ਼ਰਕ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜ਼ਿਲ੍ਹਾ ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਨੇ 9-3 ਦੇ ਫ਼ਰਕ ਨਾਲ ਮੋਗੇ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ | ਇਨਾਮ ਵੰਡ ਸਮਾਰੋਹ ਦੀ ਰਸਮ ਸ੍ਰੀਮਤੀ ਨਰੇਸ਼ ਸੈਣੀ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸੰਗਰੂਰ ਨੇ ਅਦਾ ਕੀਤੀ | ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਸਟੇਟ ਵਲੋਂ ਬਤੌਰ ਅਬਜ਼ਰਵਰ ਅਤੇ ਸਲੈਕਟਰ ਪਵਿੱਤਰ ਸਿੰਘ ਪਟਿਆਲਾ, ਸ਼ਸੀ ਕੁਮਾਰ ਪਟਿਆਲਾ, ਸ਼ਅਰਚਨਾ ਬਰਨਾਲਾ, ਵੀਰ ਏਕਲਵ ਲੁਧਿਆਣਾ ਜੀ ਹਾਜ਼ਰ ਸਨ | ਇਹਨਾਂ ਤੋਂ ਇਲਾਵਾ ਹੈੱਡਮਿਸਟਰੈਸ ਮਨਜੋਤ ਕੌਰ, ਹੈੱਡਮਿਸਟਰੈਸ ਸ਼ੀਨੂੰ, ਹੈੱਡਮਾਸਟਰ ਸ੍ਰ. ਸੁਖਦੀਪ ਸਿੰਘ, ਹੈੱਡਮਾਸਟਰ ਗੁਰਿੰਦਰ ਸਿੰਘ, ਹੈੱਡਮਾਸਟਰ ਹਰਪ੍ਰੀਤ ਸਿੰਘ, ਅਤੇ ਸਟੇਜ ਸਕੱਤਰ ਦੀ ਭੂਮਿਕਾ ਸ੍ਰੀਮਤੀ ਸਪਿੰਦਰ ਕੌਰ ਨੇ ਬਾਖੂਬੀ ਨਿਭਾਈ | ਇਸ ਤੋਂ ਇਲਾਵਾ ਸਰੀਰਕ ਸਿੱਖਿਆ ਦੇ ਅਧਿਆਪਕ ਅਤੇ ਬੇਸਬਾਲ ਦੇ ਮਾਹਿਰ ਅਧਿਆਪਕ ਸਹਿਬਾਨ ਵੱਖ-ਵੱਖ ਡਿਊਟੀ ਨਿਭਾਅ ਰਹੇ ਹਨ ਜਿਨ੍ਹਾਂ ਵਿਚ ਕੇਵਲ ਸਿੰਘ ਲੈਕ., ਚਮਕੌਰ ਸਿੰਘ, ਸਤਗੁਰ ਸਿੰਘ, ਰੁਕਵਿੰਦਰ ਸਿੰਘ ਆਦਿ ਹਾਜ਼ਰ ਹਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ ਪਿੰਡ ਜਾਤੀਮਾਜਰਾ ਨਵੀਨਤਮ ਤਕਨੀਕਾਂ ਨਾਲ ਹੋਇਆ ਲੈਸ; 23 ਕੈਮਰਿਆਂ ਨਾਲ ਪਿੰਡ ਨੂੰ ਕੀਤਾ ਸੁਰੱਖਿਅਤ <br/>
Ad Position 24
No active advertisement