ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ <br/>

Ad Position 21
No active advertisement
ਦਿੜ੍ਹਬਾ ਵਿਖੇ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਨੂੰ ਆਗੂ ਸੰਬੋਧਨ ਕਰਦਾ ਹੋਇਆ | ਤਸਵੀਰ : ਹਰਬੰਸ ਸਿੰਘ ਛਾਜਲੀ <br/> 02-11-2025
ਦਿੜ੍ਹਬਾ ਮੰਡੀ, 1 ਨਵੰਬਰ (ਹਰਬੰਸ ਸਿੰਘ ਛਾਜਲੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਿੜ੍ਹਬਾ ਇਕਾਈ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਜਰਨਲ ਸਕੱਤਰ ਕਸ਼ਮੀਰ ਸਿੰਘ ਰੋੜੇਵਾਲਾ, ਚੇਅਰਮੈਨ ਕਿ੍ਸ਼ਨ ਕੁਮਾਰ, ਸਰਪ੍ਰਸਤ ਅਜੀਤ ਸਿੰਘ ਕੌਹਰੀਆ ਅਤੇ ਚਰੰਜੀ ਲਾਲ ਦੀ ਅਗਵਾਈ ਹੇਠ ਹੋਈ | ਪ੍ਰੈੱਸ ਸਕੱਤਰ ਹਰਕੇਸ਼ ਸਿੰਘ, ਮੇਜਰ ਸਿੰਘ ਸਮੂਰਾਂ, ਚੰਦ ਸਿੰਘ ਰੋਗਲਾ, ਚਰਨਜੀਤ ਸਿੰਘ ਕੌਹਰੀਆ, ਜਤਿੰਦਰ ਭਾਰਦਵਾਜ, ਨਾਇਬ ਸਿੰਘ ਰਟੋਲ, ਹਰਪਾਲ ਸਿੰਘ ਦਿੜ੍ਹਬਾ, ਜਗਵੰਤ ਸਿੰਘ ਬੂਰੜ, ਬੰਤ ਸਿੰਘ ਕੈਂਪਰ, ਗੁਰਦੀਪ ਸਿੰਘ ਮੌੜ, ਘੂਕਾ ਸਿੰਘ ਦਿੜ੍ਹਬਾ, ਗੁਰਬਚਨ ਲਾਲ, ਗੁਰਮੇਲ ਸਿੰਘ ਦਿੜ੍ਹਬਾ ਨੇ ਪੰਜਾਬ ਸਰਕਾਰ ਵਲੋ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੁੱਢਲੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਪੈਨਸ਼ਨਰਾਂ ਨੂੰ ਬਹੁਤ ਆਸ ਸੀ ਕਿ ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾ ਪੈਨਸ਼ਨਰਾਂ ਦਾ ਰਹਿੰਦਾ 16% ਡੀ.ਏ. ਜਾਰੀ ਕਰੇਗੀ ਪਰ ਸਰਕਾਰ ਵਲੋ ਕੋਈ ਹੁੰਗਾਰਾ ਨਾ ਮਿਲਣ ਤੇ ਵਿਆਪਕ ਰੋਸ ਜ਼ਾਹਿਰ ਕਰਦੇ ਹੋਏ 16 ਨਵੰਬਰ ਨੂੰ ਧੂਰੀ ਵਿਖੇ ਹੋਣ ਵਾਲੀ ਸਟੇਟ ਪੱਧਰੀ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਗੁੱਸਾ ਜ਼ਾਹਿਰ ਕੀਤਾ ਜਾਵੇਗਾ | ਇਸ ਮੌਕੇ ਕਸਮੀਰ ਸਿੰਘ ਰੋੜੇਵਾਲ, ਰੂਪ ਸਿੰਘ ਮੌੜ, ਜਸਵੰਤ ਸਿੰਘ ਰੋਗਲਾ, ਬਲਵਿੰਦਰ ਸਿੰਘ ਦਿੜ੍ਹਬਾ, ਧਰਮਪਾਲ ਦਿੜ੍ਹਬਾ, ਰਣਬੀਰ ਸਿੰਘ ਦਿੜ੍ਹਬਾ, ਜਰਨੈਲ ਸਿੰਘ ਦਿੜ੍ਹਬਾ, ਨੰਦ ਕਿਸ਼ੋਰ ਸਾਦੀਹਰੀ, ਜਸਪਾਲ ਸਿੰਘ ਲਾਡਬੰਜਾਰਾ, ਬਲਜੀਤ ਸਿੰਘ ਲਾਡਬੰਜਾਰਾ, ਮਹਿੰਦਰ ਸਿੰਘ ਹਰੀਗੜ੍ਹ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਭੇਜੇ ਨੌਜਵਾਨਾਂ ਦੇ ਪਰਿਵਾਰ ਦੀਆਂ ਔਰਤਾਂ 'ਤੇ ਕੇਸ ਵਿਚ ਦਰਜ ਕਰਨ ਦੀ ਗੋਲਡੀ ਨੇ ਕੀਤੀ ਨਿੰਦਾ <br/> ਅਗਲੀ ਖ਼ਬਰ ਬੇਸਬਾਲ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਲੜਕੀਆਂ ਵਿਚ ਸੰਗਰੂਰ ਬਣਿਆ ਚੈਂਪੀਅਨ <br/>
Ad Position 24
No active advertisement