ਲਹਿਰਾਗਾਗਾ, 21 ਨਵੰਬਰ (ਅਸ਼ੋਕ ਗਰਗ) - ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਗ਼ਰੀਬਾਂ ਦੇ ਮਸੀਹਾ ਅਤੇ ਗਊ ਸੇਵਕ ਜਸ ਪੇਂਟਰ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਮਾਜ ਸੇਵੀ ਜਸ ਪੇਂਟਰ ਦੇ ਵਿਛੋੜੇ ਨਾਲ ਸਮਾਜ ਨੂੰ ਨਾ ਪੂਰ ਹੋਣ ਵਾਲਾ ਘਾਟਾ ਪਿਆ ਹੈ | ਸਮਾਜ ਵਿਚ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਆਪਣੇ ਸੇਵਾ ਦੇ ਨਾਲ ਮਿਸਾਲ ਪੈਦਾ ਕਰਦੇ ਹਨ | ਜਸ਼ ਪੇਂਟਰ ਲਹਿਰਾਗਾਗਾ ਦੇ ਇੱਕ ਅਜਿਹੇ ਇਨਸਾਨ ਸਨ ਜਿਨ੍ਹਾਂ ਨੇ ਚੜ੍ਹਦੀ ਜਵਾਨੀ ਵਿਚ ਲੋਕ ਸੇਵਾ ਨੂੰ ਅਪਣਾਇਆ, ਜਗਰਾਤਿਆਂ ਤੋਂ ਪੈਸਾ ਇਕੱਠਾ ਕਰ ਕੇ ਗਰੀਬ ਕੁੜੀਆਂ ਦੇ ਵਿਆਹ ਅਤੇ ਹਰ ਮਹੀਨੇ ਘਰ ਦਾ ਰਾਸ਼ਨ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ | ਉਨ੍ਹਾਂ ਨਾਲ ਹੋਰ ਲੋਕ ਜੁੜੇ ਅਤੇ ਸ਼ਹਿਰ ਅੰਦਰ ਜੀਪੀਐਫ ਕੰਪਲੈਕਸ ਦੀ ਸ਼ਾਨਦਾਰ ਇਮਾਰਤ ਖੜੀ ਕੀਤੀ | ਇਸ ਮੌਕੇ ਭਾਜਪਾ ਆਗੂ ਸਤਪਾਲ ਸਿੰਗਲਾ, ਦਵਿੰਦਰ ਨੀਟੂ, ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਗਲਾ, ਗਰੀਬ ਪਰਿਵਾਰ ਫ਼ੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਵਿਸ਼ਾਲ ਮੰਡਲ ਦੇ ਪ੍ਰਧਾਨ ਸੁਰਿੰਦਰ ਡਿਸਕੋ, ਗੌਰਵ ਵਿੱਕੀ, ਰਾਜ ਕੁਮਾਰ ਗਰਗ, ਪੱਤਰਕਾਰ ਕੇਵਲ ਸਿੰਗਲਾ ਮੂਨਕ, ਕੇਵਲ ਗਰਗ ਹਰਿਆਊ ਵਾਲੇ, ਸਾਬਕਾ ਚੇਅਰਮੈਨ ਗੋਲਡੀ ਚੀਮਾ ਮੂਨਕ, ਪਿ੍ੰਸੀਪਲ ਹੰਸਰਾਜ ਜੈਨ, ਸਰੇਸ਼ ਸਿੰਗਲਾ ਠੇਕੇਦਾਰ, ਸਤੀਸ਼ ਗੋਇਲ ਡੇਅਰੀ ਵਾਲੇ, ਪਿ੍ੰਸੀਪਲ ਸੁਦਰਸ਼ਨ ਸ਼ਰਮਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |