23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਚੈੱਕ ਬਾਉਂਸ ਦੇ ਦੋਸ਼ਾਂ ਵਿਚੋਂ ਬਰੀ

Ad Position 21
No active advertisement
ਅਜੀਤ ਡੈਸਕ 22-11-2025
ਸੰਗਰੂਰ, 21 ਨਵੰਬਰ (ਧੀਰਜ ਪਸ਼ੌਰੀਆ) - ਜੱਜ ਹਰਪ੍ਰੀਤ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਕੁਲਦੀਪ ਜੈਨ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਇੱਕ ਵਿਅਕਤੀ ਨੂੰ ਚੈੱਕ ਬਾਉਂਸ ਦੇ ਦੋਸ਼ਾਂ ਵਿਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਮਾਮਲੇ ਮੁਤਾਬਿਕ ਈਸ਼ਵਰ ਦਾਸ ਗਰਗ ਵਾਸੀ ਧੂਰੀ ਨੇ ਅਦਾਲਤ ਵਿਚ ਸ਼ਿਕਾਇਤ ਕੀਤੀ ਸੀ ਕਿ ਰਾਜਿੰਦਰ ਪਾਲ ਸੰਗਰੂਰ ਨੇ ਆਪਣੀ ਫ਼ੈਕਟਰੀ ਲਈ ਸਮਾਨ ਖ਼ਰੀਦਿਆ ਸੀ | ਦੇਣਦਾਰੀ ਬਦਲੇ ਰਾਜਿੰਦਰ ਪਾਲ ਨੇ 5 ਲੱਖ ਰੁਪਏ ਦਾ ਚੈੱਕ ਜਿਸ ਉੱਤੇ 24 ਸਤੰਬਰ 2021 ਦੀ ਤਾਰੀਖ਼ ਪਾਈ ਸੀ | ਸ਼ਿਕਾਇਤ ਮੁਤਾਬਿਕ ਜਦ ਇਸ ਚੈੱਕ ਨੂੰ ਕੈਸ਼ ਕਰਵਾਉਣ ਲਈ ਬੈਕ ਭੇਜਿਆ ਤਾਂ ਚੈੱਕ ਅਨਪੇਡ ਹੋ ਕੇ ਵਾਪਸ ਆ ਗਿਆ | ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ 'ਤੇ ਰਾਜਿੰਦਰ ਪਾਲ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਵਿਸ਼ਾਲ ਨਗਰ ਕੀਰਤਨ ਭਲਕੇ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਹਾਕੀ ਖੇਡ ਵਿਚ ਸੋਨੇ ਦਾ ਤਗਮਾ ਕੀਤਾ ਹਾਸਿਲ <br/>
Ad Position 24