26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੁਨਾਮ ਸ਼ਹਿਰ ਦੀ ਨਵੀਂ ਵਾਰਡਬੰਦੀ ਲਈ ਜਾਰੀ ਕੀਤੇ ਨੋਟੀਫ਼ਿਕੇਸ਼ਨ ਨੂੰ ਮੁੱਢੋਂ ਹੀ ਰੱਦ ਕਰਨ ਦੀ ਵਿਨਰਜੀਤ ਸਿੰਘ ਖਡਿਆਲ ਨੇ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 30-12-2025
ਸੁਨਾਮ ਊਧਮ ਸਿੰਘ ਵਾਲਾ, 29 ਦਸੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਸੁਨਾਮ ਨਗਰ ਕੌਂਸਲ ਲਈ ਸੰਭਾਵਿਤ ਚੋਣਾਂ ਨੂੰ ਲੈ ਕੇ ਸਰਕਾਰ ਵਲੋਂ ਵਾਰਡਾਂ ਲਈ ਕੀਤੀ ਨਵੀਂ ਹੱਦਬੰਦੀ ਅਤੇ ਪੁਰਾਣੇ ਵਾਰਡਾਂ ਨੂੰ ਦਿੱਤੇ ਗਏ ਨਵੇਂ ਨੰਬਰਾਂ ਸਬੰਧੀ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਨੂੰ ਮੁੱਢੋਂ ਹੀ ਰੱਦ ਕਰਨ ਦੀ ਮੰਗ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਵਾਰਡਾਂ 'ਚ ਕੀਤੀ ਫੇਰਬਦਲ ਸਿਰਫ਼ ਸੱਤਾਧਿਰ ਦੇ ਸੰਭਾਵਿਤ ਉਮੀਦਵਾਰਾਂ ਨੂੰ ਲਾਭ ਪਹੰੁਚਾਉਣ ਲਈ ਹੀ ਕੀਤੀ ਗਈ ਹੈ | ਸੁਨਾਮ ਨਗਰ ਕੌਂਸਲ ਦੇ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਸ਼ਹੀਦੀ ਪੰਦਵਾੜੇ ਖ਼ਾਸਕਰ ਪਿਛਲੇ ਸ਼ਹੀਦੀ ਹਫ਼ਤੇ ਵਿਚ ਸਰਕਾਰ ਵਲੋਂ ਅੰਦਰਖਾਤੇ ਖਿਚੜੀ ਪਕਾ ਕੇ 25 ਦਸੰਬਰ ਨੂੰ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਅਤੇ 28 ਤੱਕ ਇਤਰਾਜ਼ ਮੰਗਣ ਦਾ ਸਮਾਂ ਨਿਸ਼ਚਤ ਕਰ ਕੇ ਆਮ ਲੋਕਾਂ ਨਾਲ ਸਰਾਸਰ ਧੋਖਾ ਕੀਤਾ ਗਿਆ ਹੈ | ਬਿਨ੍ਹਾਂ ਕਿਸੇ ਵਜ੍ਹਾ ਤੋਂ ਲਗਭਗ ਸਾਰੇ ਵਾਰਡਾਂ ਦੇ ਨੰਬਰ ਬਦਲ ਦਿੱਤੇ ਗਏ ਹਨ | ਜਿਸ ਕਰ ਕੇ ਸ਼ਹਿਰ ਦੀ ਕਰੀਬ ਸਾਰੀ ਆਬਾਦੀ ਨੂੰ ਆਪਣੇ ਪਤੇ (ਐਡਰੈਸ) ਦਰੁਸਤ ਕਰਵਾਉਣ ਲਈ ਵੱਡੇ ਪੱਧਰ 'ਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ | ਆਬਾਦੀ ਦੇ ਅੰਕੜਿਆਂ 'ਚ ਬਿਨਾਂ ਕੋਈ ਵਾਧਾ ਦਰਸਾਏ ਵਾਰਡਾਂ ਨੂੰ ਉੱਥਲ ਪੁੱਥਲ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸੇ ਹੋਰ ਸਿਆਸੀ ਨੁਮਾਇੰਦਿਆਂ ਜਾਂ ਲੋਕਾਂ ਨੂੰ ਵਿਸ਼ਵਾਸ ਤੋਂ ਲਏ ਬਗੈਰ ਆਪਣੇ ਬੰਦਿਆ ਨੂੰ ਲਾਭ ਪਹੁੰਚਾਉਣ ਲਈ ਮਨਮਰਜ਼ੀ ਨਾਲ ਕੱਟ-ਵੱਢ ਕਰ ਕੇ ਛੋਟੇ ਵੱਡੇ ਵਾਰਡ ਬਣਾ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਸਮੁੱਚੇ ਨੋਟੀਫ਼ਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ | ਇਸ ਮੌਕੇ ਸ਼ੋ.ਅ.ਦ. ਦੇ ਸਰਕਲ ਪ੍ਰਧਾਨ ਰਮਨਦੀਪ ਸਿੰਘ ਰਾਣਾ, ਪਰਮਾਨੰਦ ਸਿੰਘ, ਗੁਰਮੁੱਖ ਸਿੰਘ ਮੋਖਾ, ਕੇਸਰ ਸਿੰਘ, ਕੁਲਦੀਪ ਸਿੰਘ ਕਾਲਾ, ਪਰਮਜੀਤ ਸਿੰਘ ਭੋਲਾ, ਗੁਰਭੇਜ ਸਿੰਘ ਲਾਡੀ, ਜਸਵੀਰ ਸਿੰਘ, ਬਿਕਰਮਜੀਤ ਸਿੰਘ ਸਿੱਧੂ, ਹਰਪਾਲ ਸਿੰਘ, ਦਰਸ਼ਨ ਸਿੰਘ ਅਤੇ ਗੁਰਦੀਪ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਾਲ ਗੋਸ਼ਟੀ ਅਤੇ ਪੁਸਤਕਾਂ ਲੋਕ ਅਰਪਣ ਸਮਾਗਮ 4 ਨੂੰ ਅਗਲੀ ਖ਼ਬਰ ਮਨਰੇਗਾ ਕਾਨੂੰਨ ਖ਼ਤਮ ਕਰਨ ਵਿਰੁੱਧ ਨਰੇਗਾ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪੱਧਰੀ ਧਰਨਾ <br/>
Ad Position 24