ਧੂਰੀ, 29 ਦਸੰਬਰ (ਲਖਵੀਰ ਸਿੰਘ ਧਾਂਦਰਾ)-ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਮੁੱਖ ਦਫ਼ਤਰ ਸੰਗਰੂਰ ਬਾਈਪਾਸ ਧੂਰੀ ਵਿਖੇ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਧੂਰੀ ਦੀ ਅਗਵਾਈ ਵਿਚ ਇੱਕ ਅਹਿਮ ਮੀਟਿੰਗ ਕੀਤੀ ਗਈ | ਜਿਸ ਵਿਚ ਵਿੱਕੀ ਪਰੋਚਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਜਥੇਬੰਦੀ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਅਤੇ ਲੋਕਾਂ ਦੀ ਮੰਗ ਉੱਪਰ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਨਵੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਪੁਰਾਣੀਆਂ ਕਮੇਟੀਆਂ ਦਾ ਵਿਸਥਾਰ ਕੀਤਾ ਜਾਵੇਗਾ | ਇਸ ਲੜੀ ਤਹਿਤ ਧੂਰੀ ਵਿਖੇ ਇਹ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਧੂਰੀ ਹਲਕੇ ਦੇ ਸਾਰੇ ਪਿੰਡਾਂ ਅਤੇ ਸ਼ਹਿਰ ਦੇ ਸਾਰੇ ਵਾਰਡਾਂ ਵਿਚ 21 ਮੈਂਬਰੀ ਅਤੇ 31 ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ | ਪੰਜਾਬ ਅੰਦਰ ਕਿਸੇ ਵੀ ਵਰਗ ਨਾਲ ਧੱਕੇਸ਼ਾਹੀ ਜਾਂ ਕਿਸੇ ਵੀ ਕਿਸਮ ਦੀ ਬੇਇਨਸਾਫ਼ੀ ਹੋਵੇਗੀ ਤਾਂ ਜਥੇਬੰਦੀ ਉਸ ਨੰੂ ਇਨਸਾਫ਼ ਦਿਵਾਉਣ ਲਈ ਉਸ ਦਾ ਪੂਰਾ ਸਾਥ ਦੇਵੇਗੀ | ਇਸ ਮੌਕੇ ਐਡਵੋਕੇਟ ਰਜਨੀਸ਼ ਧੀਰ, ਗੱਗੀ ਮਰਾਹੜ, ਅਜੇ ਪਰੋਚਾ, ਅਮਿਤ, ਦੀਪ ਦੱਤ, ਹੈਪੀ ਲੰਕੇਸ਼, ਮਿਠਨ ਸਿੰਘ, ਸੱਤੀ, ਗੁਰੀ, ਸੋਨੀ, ਮਨੀ, ਦੀਪਕ, ਹਨੀ, ਲਖਪਤ ਰਾਏ, ਵਿਸ਼ਾਲ, ਸ਼ੰਕਰ, ਗੁਰਵਿੰਦਰ ਸਿੰਘ, ਜੱਗੂ , ਵਿਕਾਸ, ਜਗਪਾਲ ਸਿੰਘ, ਟਿੰਕੂ ਅਤੇ ਹੋਰ ਮੈਂਬਰ ਹਾਜ਼ਰ ਸਨ |