ਫ਼ਿਰੋਜ਼ਪੁਰ, 22 ਨਵੰਬਰ (ਗੁਰਿੰਦਰ ਸਿੰਘ)-ਮਯੰਕ ਫਾਊਾਡੇਸ਼ਨ ਅਤੇ ਡੀ.ਸੀ.ਐੱਮ ਗਰੁੱਪ ਆਫ਼ ਸਕੂਲਜ਼ ਵਲੋਂ ਸਾਂਝੇ ਤੌਰ 'ਤੇ ਮਯੰਕ ਸ਼ਰਮਾ ਮੈਮੋਰੀਅਲ ਸਪੋਰਟਸ ਐਕਸੀਲੈਂਸ ਅਵਾਰਡ-2025 ਦਾ ਆਯੋਜਨ ਕੀਤਾ ਗਿਆ ਸੀ | ਜਿਸ ਦੌਰਾਨ ਖੇਡਾਂ ਦੇ ਖੇਤਰ ਵਿਚ ਜ਼ਿਲ੍ਹੇ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਡੀ.ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕੈਂਟੋਨਮੈਂਟ ਬੋਰਡ ਦੇ ਸੀ.ਈ.ਓ ਜੌਨ ਵਿਕਾਸ ਨੇ ਸ਼ਿਰਕਤ ਕੀਤੀ ਜਦੋਂ ਕਿ ਡਾ. ਗਜ਼ਲਪ੍ਰੀਤ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ | ਫਾਊਾਡੇਸ਼ਨ ਦੇ ਸਕੱਤਰ ਰਾਜੀਵ ਸੇਤੀਆ ਨੇ ਦੱਸਿਆ ਕਿ ਇਸ ਸਮਾਰੋਹ ਵਿਚ 120 ਤੋਂ ਵੱਧ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਜਿਨ੍ਹਾਂ ਨੇ ਰਾਜ, ਰਾਸ਼ਟਰੀ ਅਤੇ ਏਸ਼ੀਆਈ ਪੱਧਰ 'ਤੇ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਆਪਣੇ ਜ਼ਿਲ੍ਹੇ ਅਤੇ ਮਾਪਿਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ | ਫਾਊਾਡੇਸ਼ਨ ਵਲੋਂ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਵੱਖ-ਵੱਖ ਖੇਡਾਂ ਦੇ ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਗਮ ਦਾ ਸੰਚਾਲਨ ਅਧਿਆਪਕਾ ਹਰਬੀਬਨ ਕੌਰ ਨੇ ਕੀਤਾ | ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸੀ.ਈ.ਓ ਜੋਹਾਨ ਵਿਕਾਸ ਨੇ ਕਿਹਾ ਕਿ ਫਾਊਾਡੇਸ਼ਨ ਵਲੋਂ ਸਿੱਖਿਆ, ਖੇਡਾਂ, ਆਵਾਜਾਈ ਅਤੇ ਹੋਰ ਖੇਤਰਾਂ ਵਿਚ ਜੋ ਕੰਮ ਕੀਤਾ ਜਾ ਰਿਹਾ ਹੈ ਉਹ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਇਕ ਮੰਚ 'ਤੇ ਇਕੱਠਾ ਕਰਕੇ ਉਨ੍ਹਾਂ ਦਾ ਸਨਮਾਨ ਕਰਨਾ ਸੱਚਮੁੱਚ ਚੰਗੀ ਗੱਲ ਹੈ ਅਤੇ ਅਜਿਹਾ ਕਰਨ ਨਾਲ ਖਿਡਾਰੀਆਂ ਵਿਚ ਵੀ ਅੱਗੇ ਵਧਣ ਦਾ ਜਜ਼ਬਾ ਪੈਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਜਿੱਥੇ ਖਿਡਾਰੀ ਵਿਚ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ, ਉੱਥੇ ਹੀ ਇਹ ਸਰੀਰਕ, ਮਾਨਸਿਕ ਅਤੇ ਬੌਧਿਕ ਤੌਰ 'ਤੇ ਵੀ ਵਿਕਸਿਤ ਹੁੰਦੀ ਹੈ | ਇਸ ਮੌਕੇ 'ਤੇ ਡੀ.ਸੀ.ਐੱਮ ਡਾਇਰੈਕਟਰ ਰਿਟਾਇਰਡ ਬਿ੍ਗੇਡੀਅਰ ਨਵਦੀਪ ਮਾਥੁਰ, ਪਿ੍ੰਸੀਪਲ ਯਾਚਨਾ ਚਾਵਲਾ, ਡਿਪਟੀ ਪਿ੍ੰਸੀਪਲ ਮਨੀਸ਼ ਬੰਗਾ, ਸੀਨੀਅਰ ਜੀ.ਐੱਮ ਕਰਨਲ ਪੀਯੂਸ਼ ਬੇਰੀ, ਹੈੱਡ ਮਿਸਟਰੈੱਸ ਰਿਤਿਕਾ ਸੋਨੀ, ਡੀ.ਜੀ.ਐੱਮ ਵਿਕਰਮਾਦਿੱਤਿਆ ਸ਼ਰਮਾ, ਗਰੁੱਪ ਦੇ ਸੀਨੀਅਰ ਹੈੱਡ ਸਪੋਰਟਸ ਅਭਿਸ਼ੇਕ ਮਦਨ ਤੋਂ ਇਲਾਵਾ ਫਾਊਾਡੇਸ਼ਨ ਦੇ ਮੈਂਬਰ ਸਕੱਤਰ ਰਾਜੀਵ ਸੇਤੀਆ, ਸੰਜੀਵ ਟੰਡਨ, ਰਾਕੇਸ਼ ਕੁਮਾਰ, ਦੀਪਕ ਨਰੂਲਾ, ਰੰਜਨ ਸ਼ਰਮਾ, ਦੀਪਕ ਮਠਪਾਲ, ਸੁਮੇਸ਼ ਗੁੰਬਰ ਵੀ ਮੌਜੂਦ ਸਨ | ਇਸ ਮੌਕੇ ਸੰਦੀਪ ਸਹਿਗਲ, ਗੁਰਸਾਹਿਬ ਸਿੰਘ, ਕਮਲ ਸ਼ਰਮਾ, ਡਾ. ਤਨਜੀਤ ਬੇਦੀ, ਡਾ. ਕੁਲਵਿੰਦਰ ਨੰਦਾ ਅਤੇ ਹੋਰ ਹਾਜ਼ਰ ਸਨ |