ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਪਿੰਡ ਮੋਹਨ ਕੇ ਉਤਾੜ ਵਿਖੇ ਦੋ ਦਿਨਾ ਅਧਿਆਤਮਕ ਸਤਿਸੰਗ ਸ਼ੁਰੂ

Ad Position 21
No active advertisement
ਅਜੀਤ ਡੈਸਕ 23-11-2025
ਪੰਜੇ ਕੇ ਉਤਾੜ, 21 ਨਵੰਬਰ (ਪੱਪੂ ਸੰਧਾ)-ਦਿਵਿਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਹਨ ਕੇ ਹਿਠਾੜ ਵਿਖੇ ਦੋ ਦਿਨਾਂ ਦਾ ਅਧਿਆਤਮਿਕ ਸਤਿਸੰਗ ਸ਼ੁਰੂ ਹੋ ਗਿਆ | ਸ਼ਨੀਵਾਰ ਨੂੰ ਪਹਿਲਾ ਦਿਨ ਭਰਪੂਰ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ | ਪ੍ਰੋਗਰਾਮ ਵਿਚ ਸਾਧਵੀ ਵੰਦਨਾ ਭਾਰਤੀ ਨੇ ਆਪਣੇ ਅਧਿਆਤਮਿਕ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਨੁੱਖ ਦੇ ਜੀਵਨ ਦਾ ਅਸਲ ਮੰਤਵ ਸਿਰਫ਼ ਭੌਤਿਕ ਸੁੱਖਾਂ ਦੀ ਪ੍ਰਾਪਤੀ ਨਹੀਂ, ਸਗੋਂ ਆਪਣੇ ਅੰਦਰ ਵੱਸਦੇ ਪ੍ਰਮਾਤਮਾ ਦੇ ਦਰਸ਼ਨ ਕਰਨਾ ਹੈ | ਬਾਹਰਲੇ ਜਗਤ ਵਿਚ ਖ਼ੁਸ਼ੀ ਲੱਭਣ ਦੀ ਬਜਾਏ ਜਦੋਂ ਮਨੁੱਖ ਆਪਣੇ ਮਨ ਦੀ ਅੰਦਰਲੀ ਗਹਿਰਾਈ ਵਿਚ ਉੱਤਰਦਾ ਹੈ, ਤਦ ਉਸ ਨੰੂ ਅਸਲ ਸ਼ਾਂਤੀ ਅਤੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ | ਸਾਧਵੀ ਨੇ ਕਿਹਾ ਕਿ ਜੇ ਮਨੁੱਖ ਧਿਆਨ ਅਤੇ ਸਾਧਨਾ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਪਣਾਉਂਦਾ ਹੈ ਤਾਂ ਉਹ ਆਪਣੇ ਜੀਵਨ ਨੂੰ ਮਾਨਵਤਾ ਲਈ ਪੇ੍ਰਰਨਾ ਦਾ ਸਰੋਤ ਬਣਾ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਮਾਤਮਾ ਦਾ ਅਸਲ ਦਰਸ਼ਨ ਸੰਭਵ ਹੈ | ਬਾਹਰੀ ਰਸਮਾਂ ਨਾਲ ਨਹੀਂ, ਸਗੋਂ ਅੰਦਰਲੇ ਆਤਮਿਕ ਪ੍ਰਕਾਸ਼ ਨੂੰ ਜਗਾ ਕੇ ਮਨੁੱਖ ਸੱਚੀ ਗਤੀ ਹਾਸਿਲ ਕਰਦਾ ਹੈ | ਸਾਧਵੀ ਨੇ ਸਭ ਨੂੰ ਅਧਿਆਤਮਿਕ ਮਾਰਗ 'ਤੇ ਤੁਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜੀਵਨ ਦੀਆਂ ਸਮੱਸਿਆਵਾਂ ਤੋਂ ਉੱਪਰ ਉੱਠ ਕੇ, ਮਨ ਦੀ ਸ਼ਕਤੀ ਨੂੰ ਪਰਮ ਸੱਤਿਆ ਦੀ ਪ੍ਰਾਪਤੀ ਵੱਲ ਲਗਾਉਣਾ ਹੀ ਸੱਚੀ ਸਫਲਤਾ ਹੈ | ਪ੍ਰੋਗਰਾਮ ਦੌਰਾਨ ਭਜਨ-ਕੀਰਤਨ ਦੀਆਂ ਸੁਰੀਲੀਆਂ ਧੁਨੀਆਂ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਆਤਮਿਕ ਰੰਗ ਵਿਚ ਰੰਗ ਦਿੱਤਾ | ਸ਼ਰਧਾਲੂਆਂ ਨੇ ਵੀ ਉਤਸ਼ਾਹ ਨਾਲ ਸਾਧਵੀ ਦੇ ਵਿਚਾਰ ਸੁਣੇ | ਇਹ ਪ੍ਰੋਗਰਾਮ ਐਤਵਾਰ ਨੂੰ ਵੀ ਇਸੇ ਤਰ੍ਹਾਂ ਆਯੋਜਿਤ ਕੀਤਾ ਜਾਵੇਗਾ | ਪ੍ਰੋਗਰਾਮ ਦੌਰਾਨ ਸਾਧਵੀ ਰਿਤੇਸ਼ਵਰੀ ਭਾਰਤੀ ਅਤੇ ਸਾਧਵੀ ਪ੍ਰੀਤੀ ਭਾਰਤੀ ਨੇ ਵੀ ਸ਼ਬਦ ਕੀਰਤਨ ਗਾਇਣ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼:- ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਸਨ ਰਣਜੀਤ ਸਿੰਘ ਸਾਮਾ ਅਗਲੀ ਖ਼ਬਰ ਕਾਂਗਰਸ ਦੀ ਸੂਬਾ ਪੱਧਰੀ ਬੈਠਕ 'ਚ ਅਮਨਦੀਪ ਸਿੰਘ ਆਸ਼ੂ ਬੰਗੜ ਫਿਰੋਜ਼ਪੁਰ ਦਿਹਾਤੀ ਤੋਂ ਹੋਏ ਸ਼ਾਮਿਲ
Ad Position 24
No active advertisement