ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਭੋਗ 'ਤੇ ਵਿਸ਼ੇਸ਼:- ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਸਨ ਰਣਜੀਤ ਸਿੰਘ ਸਾਮਾ

Ad Position 21
No active advertisement
ਅਜੀਤ ਡੈਸਕ 23-11-2025
ਫ਼ਿਰੋਜ਼ਪੁਰ-ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ ਦੇ ਸਾਬਕਾ ਚੇਅਰਮੈਨ ਅਤੇ ਇਲਾਕੇ ਦੀ ਸਤਿਕਾਰਤ ਸ਼ਖ਼ਸੀਅਤ ਸ. ਰਣਜੀਤ ਸਿੰਘ ਸਾਮਾ ਬੀਤੇ ਸੋਮਵਾਰ ਨੂੰ ਅਕਾਲ ਚਲਾਣਾ ਕਰ ਗਏ | ਉਹ ਮਿਹਨਤੀ, ਮਿਲਣਸਾਰ ਅਤੇ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਸਨ | ਸ. ਰਣਜੀਤ ਸਿੰਘ ਸਾਮਾ ਦਾ ਜਨਮ ਅਗਸਤ 1948 ਵਿਚ ਪਿਤਾ ਭਗਤ ਮਈਆ ਦਾਸ ਨੰਬਰਦਾਰ ਦੇ ਗ੍ਰਹਿ ਪਿੰਡ ਨੂਰਪੁਰ ਸੇਠਾਂ ਵਿਖੇ ਹੋਇਆ | ਆਪ ਨੇ ਮੁੱਢਲੀ ਸਿੱਖਿਆ ਨੂਰਪੁਰ ਸੇਠਾਂ, ਸਰਕਾਰੀ ਸਕੂਲ ਬਜੀਦਪੁਰ ਅਤੇ ਹਾਇਰ ਸੈਕੰਡਰੀ ਤੱਕ ਦੀ ਸਿੱਖਿਆ ਡਾਲਰ ਚੰਦ ਮੈਮੋਰੀਅਲ ਸਕੂਲ ਫਿਰੋਜ਼ਪੁਰ ਛਾਉਣੀ ਤੋਂ ਪ੍ਰਾਪਤ ਕੀਤੀ ਤੇ ਪਿਤਾ ਪੁਰਖੀ ਖੇਤੀਬਾੜੀ ਦਾ ਧੰਦਾ ਅਪਣਾਇਆ | ਸਾਲ 1972 ਵਿਚ ਪਹਿਲੀ ਵਾਰ ਸਰਬ ਸੰਮਤੀ ਨਾਲ ਪਿੰਡ ਦੇ ਸਰਪੰਚ ਬਣੇ | ਉਹ ਉਸ ਸਮੇਂ ਪੰਜਾਬ ਵਿਚ ਸਭ ਤੋਂ ਛੋਟੀ ਉਮਰ ਦੇ ਸਰਪੰਚ ਸਨ | ਇਸ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਹੋ ਕੇ ਸਮਾਜ ਭਲਾਈ ਦੇ ਕੰਮਾਂ ਵਿਚ ਜੁੱਟ ਗਏ | ਇਸੇ ਦੌਰਾਨ ਪਿੰਡ ਨੂਰਪੁਰ ਸੇਠਾਂ ਨੂੰ ਭਾਰਤ ਦਾ ਸਭ ਤੋਂ ਵਧੀਆ ਪਿੰਡ ਦਾ ਐਵਾਰਡ ਹਾਸਲ ਕਰਵਾਉਣ ਲਈ ਆਪ ਦੇ ਪਰਿਵਾਰ ਦੀ ਅਹਿਮ ਭੂਮਿਕਾ ਰਹੀ | ਸ਼ਰੋਮਣੀ ਅਕਾਲੀ ਦਲ ਦੇ ਪਹਿਲੀ ਕਤਾਰ ਦੇ ਆਗੂ ਹੋਣ ਕਰਕੇ ਪਿੰਡ ਦੀ ਬਿਹਤਰੀ ਵਾਸਤੇ ਵੱਡੇ ਉਪਰਾਲੇ ਕੀਤੇ | ਸਾਰੀਆਂ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੰਦੇ ਸਨ | ਆਪ ਦੇ ਪਿੰਡ ਪੱਖੀ ਸਾਕਾਰਾਤਮਕ ਰਵੱਈਏ ਸਦਕਾ ਸਾਲ 1997 ਵਿਚ ਪਿੰਡ ਵਾਸੀਆਂ ਨੇ ਫਿਰ ਦੁਬਾਰਾ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਬਣਾਇਆ | ਸ਼ਰੋਮਣੀ ਅਕਾਲੀ ਦਲ ਵੱਲੋਂ ਆਪ ਨੂੰ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਦਾ ਚੇਅਰਮੈਨ ਥਾਪਿਆ ਗਿਆ | ਪਾਰਟੀ ਵਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਆਪ ਨੇ ਬਾਖੂਬੀ ਨਿਭਾਇਆ ਅਤੇ ਸ਼ਰੋਮਣੀ ਅਕਾਲੀ ਦਲ ਦੀ ਸ਼ਾਖ਼ ਨੂੰ ਹੋਰ ਵਧਾਇਆ | ਚੇਅਰਮੈਨ ਦੇ ਅਹੁਦੇ 'ਤੇ ਹੁੰਦਿਆਂ ਆਪ ਨੇ ਪੂਰੇ ਇਲਾਕੇ ਵਿਚ ਸੜਕਾਂ ਦਾ ਜਾਲ ਵਿਛਾਇਆ | ਪਿੰਡ ਤੇ ਇਲਾਕੇ ਦੀ ਤਰੱਕੀ ਤੇ ਬਿਹਤਰੀ ਲਈ ਸਿਰ ਤੋੜ ਯਤਨ ਕੀਤੇ | ਪਰਿਵਾਰਕ ਪਿਛੋਕੜ ਵਿਚ ਆਪ ਦੇ ਤਿੰਨ ਭਰਾ ਅਤੇ ਚਾਰ ਭੈਣਾਂ ਸਨ | ਆਪ ਦਾ ਵਿਆਹ ਸ਼ੀਲਾ ਕੌਰ ਨਾਲ ਹੋਇਆ | ਆਪ ਦੀ ਪਰਿਵਾਰਕ ਫੁਲਵਾੜੀ ਵਿਚ ਦੋ ਪੁੱਤਰ ਅਤੇ ਦੋ ਧੀਆਂ ਦਾ ਵਧੀਆ ਪਰਿਵਾਰ ਹੈ | ਉਨ੍ਹਾਂ ਦਾ ਵੱਡਾ ਬੇਟਾ ਗਰਾਮਰ ਸੀਨੀ. ਸੈਕੰਡਰੀ ਸਕੂਲ ਦਾ ਮੈਨੇਜਰ ਅਤੇ ਛੋਟਾ ਬੇਟਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਹੈ | ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸ. ਰਣਜੀਤ ਸਿੰਘ ਸਾਮਾ ਨਮਿੱਤ ਸ੍ਰੀ ਅਖੰਡ ਪਾਠ ਦੇ ਭੋਗ ਅੱਜ 23 ਨਵੰਬਰ 2025 ਨੂੰ ਉਹਨਾਂ ਦੇ ਗ੍ਰਹਿ ਪਿੰਡ ਨੂਰਪੁਰ ਸੇਠਾਂ ਵਿਖੇ ਪਾਏ ਜਾਣਗੇ | ਜਿੱਥੇ ਵੱਖ-ਵੱਖ ਧਾਰਮਿਕ, ਸਮਾਜਿਕ ,ਰਾਜਨੀਤਕ ਸ਼ਖ਼ਸੀਅਤਾਂ ਤੋਂ ਇਲਾਵਾ ਉਹਨਾਂ ਦੇ ਸਨੇਹੀ ,ਰਿਸ਼ਤੇਦਾਰ ਤੇ ਮਿੱਤਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ | - ਸੁਖਵਿੰਦਰ ਸਿੰਘ
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਗੁਰਦਾਸ ਰਾਮ ਸਕੂਲ ਦੀ ਵਿਦਿਆਰਥਣ ਬਣੀ ਸਟੇਟ ਚੈਂਪੀਅਨ ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਪਿੰਡ ਮੋਹਨ ਕੇ ਉਤਾੜ ਵਿਖੇ ਦੋ ਦਿਨਾ ਅਧਿਆਤਮਕ ਸਤਿਸੰਗ ਸ਼ੁਰੂ
Ad Position 24
No active advertisement