ਜਲਾਲਾਬਾਦ, 22 ਜੁਲਾਈ(ਜਤਿੰਦਰ ਪਾਲ ਸਿੰਘ)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਹਮੂ ਜੋਈਆਂ ਵਿਖੇ ਰਾਸ਼ਟਰੀ ਆਵਿਸ਼ਕਾਰ ਅਭਿਆਨ ਸਕੀਮ ਅਧੀਨ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਵਿਚਕਾਰ ਬਲਾਕ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ¢ ਇਨ੍ਹਾਂ ਕੁਇਜ਼ ਮੁਕਾਬਲਿਆਂ ਵਿਚ ਬਲਾਕ ਗੁਰੂ ਹਰਸਹਾਏ-3 ਦੇ 10 ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਭਾਗ ਲਿਆ¢ ਇਹ ਕੁਇਜ਼ ਮੁਕਾਬਲੇ ਵਿਗਿਆਨ, ਗਣਿਤ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਤੇ ਆਧਾਰਿਤ ਸਨ¢ ਇਹਨਾਂ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਸੈਦੋ ਕੇ ਦੀ ਪਿ੍ੰਸੀਪਲ ਸ੍ਰੀਮਤੀ ਅਨੀਤਾ ਨੇ ਸ਼ਿਰਕਤ ਕੀਤੀ¢ ਜੱਜਾਂ ਦੀ ਭੂਮਿਕਾ ਸਚਿਨ, ਰਾਜਨ ਮਿੱਡਾ, ਅਜਿੰਦਰ ਸਿੰਘ ਅਤੇ ਗੀਤਿਕਾ ਮੈਡਮ ਨੇ ਨਿਭਾਈ ¢ ਇਸ ਮੌਕੇ ਏ ਬੀ ਐਨ ਓ ਵਿਸ਼ੂ ਡੂਮੜਾ ਨੇ ਵਿਸ਼ੇਸ਼ ਭੂਮਿਕਾ ਨਿਭਾਈ¢ ਮੁਕਾਬਲਿਆਂ ਵਿਚ ਪਹਿਲਾ ਸਥਾਨ ਬਲੇਲ ਕੇ ਹਾਸਲ, ਦੂਜਾ ਸਥਾਨ ਪ੍ਰਭਾਤ ਸਿੰਘ ਵਾਲਾ ਅਤੇ ਤੀਸਰਾ ਸਥਾਨ ਚੱਕ ਸੈਦੋ ਕੇ ਨੇ ਹਾਸਲ ਕੀਤਾ¢ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ¢ ਅੰਤ ਵਿਚ ਮਾਹਮੂ ਜੋਈਆਂ ਸਕੂਲ ਦੇ ਇੰਚਾਰਜ ਕਵਿੰਦਰ ਕੁਮਾਰ ਨੇ ਸੰਬੋਧਨ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ¢