02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਅੱਖਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ <br/>

Ad Position 21
No active advertisement
ਅਜੀਤ ਡੈਸਕ 23-11-2025
ਸੰਗਤ ਮੰਡੀ, 22 ਨਵੰਬਰ (ਸੁਖਤੇਜ ਧਾਲੀਵਾਲ)-ਸਰਾਂ ਚੈਰੀਟੇਬਲ ਹਸਪਤਾਲ ਰਿਫ਼ਾਇਨਰੀ ਰੋਡ ਪੱਕਾ ਕਲਾਂ ਵਿਖੇ ਡਾ: ਨਿਰਮਲ ਸਿੰਘ ਸਰਾਂ, ਸੁਰਿੰਦਰ ਕੌਰ ਸਰਾਂ, ਡਾ: ਗਗਨਦੀਪ ਸਿੰਘ ਸਰਾਂ, ਮਨਦੀਪ ਕੌਰ, ਡਾ: ਸਵਰਨਜੀਤ ਸਿੰਘ ਸਰਾਂ ਅਤੇ ਰਮਨਦੀਪ ਕੌਰ ਅਤੇ ਸਮੂਹ ਸਰਾਂ ਪਰਿਵਾਰ ਵਲੋਂ ਆਪਣੇ ਬੇਟੇ ਅਕਾਸ਼ਦੀਪ ਸਿੰਘ ਦੇ ਜਨਮ ਦਿਨ ਮੌਕੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਕਰੀਬ 150 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ 55 ਮਰੀਜ਼ਾਂ ਦੇ ਮੁਫ਼ਤ ਲੈਂਜ਼ ਪਾਏ ਗਏ | ਕੈਂਪ ਵਿਚ ਸੁਖਮਨੀ ਹਸਪਤਾਲ ਡੱਬਵਾਲੀ ਮੰਡੀ ਅਤੇ ਅੱਖਾਂ ਦੇ ਮਾਹਿਰ ਡਾ: ਨੀਤੀ ਗਰਗ ਨੇ ਵਿਸ਼ੇਸ ਯੋਗਦਾਨ ਪਾਇਆ | ਕੈਂਪ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਐਮ ਪੀ ਏ ਪੀ ਬਲਾਕ ਸੰਗਤ, ਡਾ: ਸੁਖਮੰਦਰ ਸਿੰਘ ਭਾਈਕਾ, ਡਾ: ਗੁਰਦੀਪ ਸਿੰਘ ਘੁੱਦਾ, ਡਾ: ਜਗਰੂਪ ਸਿੰਘ ਵਲੋਂ ਆਪਣੀ ਹਾਜ਼ਰੀ ਲਵਾਉਂਦਿਆਂ ਸਰਾਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਸਮੂਹ ਸਟਾਫ਼ ਵਲੋਂ ਮਰੀਜ਼ਾਂ ਦੀ ਦੇਖ ਭਾਲ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਹਿਮਾ ਦੇ ਵਿਦਿਆਰਥੀ ਨੇ ਕੀਤੀ ਵਿੱਦਿਅਕ ਯਾਤਰਾ <br/> ਅਗਲੀ ਖ਼ਬਰ ਕੱਚੇ ਬਿਜਲੀ ਕਾਮਿਆਂ ਵਲੋਂ ਸੰਘਰਸ਼ ਦੀ ਰੂਪ ਰੇਖਾ ਸਬੰਧੀ ਮੀਟਿੰਗ <br/>
Ad Position 24
No active advertisement