02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਹਿਮਾ ਦੇ ਵਿਦਿਆਰਥੀ ਨੇ ਕੀਤੀ ਵਿੱਦਿਅਕ ਯਾਤਰਾ <br/>

Ad Position 21
No active advertisement
ਅਜੀਤ ਡੈਸਕ 23-11-2025
ਮਹਿਮਾ ਸਰਜਾ, 22 ਨਵੰਬਰ (ਬਲਦੇਵ ਸੰਧੂ)-ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਹਿਮਾ ਦੇ ਚੌਥੀਂ ਅਤੇ ਪੰਜਵੀਂ ਜਮਾਤ ਦੇ 73 ਵਿਦਿਆਰਥੀਆਂ ਨੂੰ ਇਕ ਰੋਜ਼ਾ ਵਿੱਦਿਅਕ ਟੂਰ ਕਰਵਾਇਆ ਗਿਆ | ਇਸ ਵਿੱਦਿਅਕ ਟੂਰ ਵਿਚ ਬੱਚਿਆਂ ਦੇ ਨਾਲ ਸਕੂਲ ਦੇ 6 ਅਧਿਆਪਕ ਸੁਖਦੇਵ ਕੌਰ, ਰਮਨਦੀਪ ਕੌਰ, ਇੰਦਰਜੀਤ ਸਿੰਘ, ਹਰਜਿੰਦਰ ਸਿੰਘ, ਸੁਖਜੀਤ ਸਿੰਘ, ਜਸਪਾਲ ਸਿੰਘ, ਸਫ਼ਾਈ ਸੇਵਕ ਗੁਰਤੇਜ ਸਿੰਘ ਬੱਚਿਆਂ ਦੇ ਨਾਲ ਗਏ | ਇਹ ਵਿੱਦਿਅਕ ਟੂਰ ਸਕੂਲ ਵਿਚੋਂ ਸਵੇਰੇ 9.30 ਵਜੇ ਚੱਲਕੇ ਬਠਿੰਡਾ ਰੋਜ਼ ਗਾਰਡਨ, ਗੁਰਦੁਆਰਾ ਕਿਲ੍ਹਾ ਮੁਬਾਰਕ ਪਾਤਸ਼ਾਹੀ ਦਸਵੀਂ, ਮਿੰਨੀ ਜੂ ਕਮ ਡੀਅਰ ਸਫ਼ਾਰੀ ਬੀੜ ਤਲਾਬ ਵਿਖੇ ਗਿਆ | ਜਿਸ ਵਿਚ ਬੱਚਿਆਂ ਨੂੰ ਗੁਰਦੁਆਰਾ ਕਿਲ੍ਹਾ ਸਾਹਿਬ ਦੇ ਇਤਿਹਾਸ, ਡੀਅਰ ਸਫ਼ਾਰੀ ਵਿਖੇ ਜੰਗਲੀ ਜਾਨਵਰਾਂ ਦੇ ਬਾਰੇ ਵਿਚ ਵਿਸਥਾਰ ਸਿਹਤ ਦੱਸਿਆ ਗਿਆ | ਰੋਜ਼ ਗਾਰਡਨ ਵਿਚ ਬੱਚਿਆਂ ਨੂੰ ਫੁੱਲਾਂ ਖਾਸ ਕਰਕੇ ਗੁਲਾਬ ਦੇ ਬੂਟਿਆਂ ਦੇ ਬਾਰੇ ਵਿਚ ਵਿਸਥਾਰ ਵਿਚ ਦੱਸਿਆ ਗਿਆ | ਇਸ ਵਿਚ ਇਕ ਰੋਜ਼ਾ ਵਿੱਦਿਅਕ ਟੂਰ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਹਿਮਾ ਦੇ ਸਮੁੱਚੇ ਸਟਾਫ਼ 'ਤੇ ਐਸ. ਐਮ. ਸੀ. ਕਮੇਟੀ ਦਾ ਭਰਪੂਰ ਸਹਿਯੋਗ ਰਿਹਾ | ਜਾਣਕਾਰੀ ਦਿੰਦਿਆਂ ਮਾਸਟਰ ਜਸਪਾਲ ਸਿੰਘ ਲੱਖੀ ਜੰਗਲ ਨੇ ਦੱ ਸਿਆ ਕਿ ਸਕੂਲ ਦਾ ਇਕ ਰੋਜ਼ਾ ਟੂਰ ਸ਼ਾਨਦਾਰ ਰਿਹਾ | ਬੱਚਿਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਸਿੱਖਿਆ ਵੀ ਇਸ ਟੂਰ ਦੌਰਾਨ ਮਿਲੀ | ਬੱਚਿਆਂ ਲਈ ਇਹ ਟੂਰ ਯਾਦਗਾਰੀ ਬਣ ਗਿਆ | ਟੂਰ ਦੌਰਾਨ ਬੱਚਿਆਂ ਲਈ ਖਾਣ ਪੀਣ ਅਤੇ ਫ਼ਲ ਵੀ ਵੰਡੇ ਗਏ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਇਕ ਰੋਜ਼ਾ ਪਿਕਨਿਕ ਟੂਰ ਲਗਾਇਆ <br/> ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ <br/>
Ad Position 24
No active advertisement