ਰਾਮਾਂ ਮੰਡੀ, 22 ਨਵੰਬਰ (ਤਰਸੇਮ ਸਿੰਗਲਾ)-ਸੇਂਟ ਜ਼ੇਵੀਅਰਜ਼ ਸਕੂਲ ਰਿਫਾਇਨਰੀ ਰੋਡ ਪੱਕਾ ਕਲਾਂ ਵਲੋਂ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਨੂੰ ਮੁੱਖ ਰੱਖਦਿਆਂ ਡੱਬਵਾਲੀ ਹਾਈਵੇਅ 'ਤੇ ਬਣੇ '72 ਮੈਡ ਸਟ੍ਰੀਟ, ਵਿਚ ਇਕ ਰੋਜ਼ਾ ਪਿਕਨਿਕ ਟੂਰ ਦਾ ਆਯੋਜਨ ਕੀਤਾ ਗਿਆ¢ ਜਿਸ ਵਿਚ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ¢ਪਿ੍ੰਸੀਪਲ ਮਿਸਟਰ ਜੈਕਬ, ਕੈਂਪਸ ਇੰਚਾਰਜ ਜਗਵਿੰਦਰ ਸਿੰਘ ਦੀ ਅਗਵਾਈ ਹੇਠ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀ ਟੀਮ ਨੇ ਸਵੇਰੇ 9 ਵਜੇ ਸਕੂਲ ਤੋਂ ਯਾਤਰਾ ਸ਼ੁਰੂ ਕੀਤੀ¢ ਪ੍ਰੋਗਰਾਮ ਵਿਚ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ | ਜਿਸ ਵਿਚ ਬਹੁਤ ਸਾਰੇ ਟਰੈਂਪੋਲੀਨ, ਝੂਲੇ, ਡੈਸ਼ਿੰਗ ਕਾਰ, ਰੇਸ ਬਾਇਕ, ਟੇਬਲ ਟੈਨਿਸ, ਕ੍ਰਿਕਟ, ਬਾਸਕਟ ਬਾਲ ਗੇਮਾਂ ਅਤੇ 4ਡੀ ਤਸਵੀਰਾਂ, ਸ਼ੂਟਿੰਗ ਗੇਮਾਂ ਆਦਿ ਸ਼ਾਮਿਲ ਸਨ¢ ਡੈਸ਼ਿੰਗ ਕਾਰ ਸਾਰੇ ਵਿਦਿਆਰਥੀਆਂ ਲਈ ਇਕ ਮੁੱਖ ਆਕਰਸ਼ਨਾਂ ਵਿਚੋਂ ਇਕ ਰਹੀ¢ ਕਿੰਡਰਗਾਰਟਨ ਦੇ ਬੱਚਿਆਂ ਨੇ 'ਡੀਜੇ' ਦੀ ਆਵਾਜ਼ ਤੇ ਆਪਣੇ ਅਧਿਆਪਕਾਂ ਨਾਲ ਮਿਲ ਕੇ ਇਨ੍ਹਾਂ ਗੇਮਾਂ ਦਾ ਖੂਬ ਆਨੰਦ ਮਾਣਿਆ¢ ਇਸ ਮੌਕੇ ਸਕੂਲ ਦੇ ਡਾਇਰੈਕਟਰ ਮਿਸਟਰ ਥਾਮਸ ਨੇ ਪਿਕਨਿਕ ਦੀ ਮਹੱਤਤਾ ਵਾਰੇ ਦੱਸਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਰੁਟੀਨ ਤੋਂ ਤਾਜ਼ਗੀ ਪ੍ਰਦਾਨ ਕਰਨ ਲਈ ਅਜਿਹੇ ਪ੍ਰੋਗਰਾਮ ਦੀ ਮਹੱਤਤਾ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ¢ ਉਨ੍ਹਾਂ ਮੰਨਿਆ ਕਿ ਅਜਿਹੀਆਂ ਪਿਕਨਿਕਾਂ ਦਾ ਵਿਦਿਆਰਥੀਆਂ ਦੀ ਸਮੁੱਚੀ ਤੰਦਰੁਸਤੀ ਤੇ ਸਕਾਰਾਤਮਿਕ ਪ੍ਰਭਾਵ ਪੈਂਦਾ ਹੈ¢ ਬਹੁਤ ਸਾਰੀਆਂ ਖ਼ੁਸ਼ੀਆਂ ਭਰੀਆਂ ਯਾਦਾਂ ਨਾਲ ਵਿਦਿਆਰਥੀ ਸਕੂਲ ਵਾਪਸ ਪਰਤੇ¢ ਇਸ ਪਿਕਨਿਕ ਦਾ ਸਕੂਲ ਦੇ ਵਿਦਿਆਰਥੀ, ਮਾਤਾ-ਪਿਤਾ ਤੇ ਅਧਿਆਪਕਾਂ ਵੱਲੋਂ ਬਹੁਤ ਸਮਰਥਨ ਕੀਤਾ ਗਿਆ¢