05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਮੁੱਖ ਮੰਤਰੀ ਖੇਤਰੀ ਦਫ਼ਤਰ ਦੇ ਅਧਿਕਾਰੀ ਵਲੋਂ ਸਰਕਾਰੀ ਸਕੂਲ ਨਥਾਣਾ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 02-11-2025
ਨਥਾਣਾ, 1 ਨਵੰਬਰ (ਗੁਰਦਰਸ਼ਨ ਲੁੱਧੜ)-ਮੁੱਖ ਮੰਤਰੀ ਖੇਤਰੀ ਦਫ਼ਤਰ ਬਠਿੰਡਾ ਵਿਖੇ ਤਾਇਨਾਤ ਪੰਜਾਬ ਸਿਵਲ ਸੇਵਾਵਾਂ ਅਧਿਕਾਰੀ ਰਮਨਜੀਤ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦਾ ਦੌਰਾ ਕੀਤਾ ਗਿਆ¢ ਸਿਵਲ ਪ੍ਰਬੰਧਕੀ ਸੇਵਾਵਾਂ ਅਧਿਕਾਰੀ ਵਲੋਂ ਸਕੂਲ ਵਿਚ ਬਾਰ੍ਹਵੀਂ ਦੀਆਂ ਕਲਾਸਾਂ ਵਿਚ ਚੱਲ ਰਹੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਅਤੇ ਵਿਦਿਆਰਥੀਆਂ ਲਈ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਸਬੰਧੀ ਸਕੂਲ ਪ੍ਰਬੰਧਕਾਂ ਦੇ ਵਿਚਾਰ ਪੁੱਛੇ ਗਏ¢ ਪੀ.ਸੀ.ਐੱਸ.ਅਧਿਕਾਰੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚÏਗਿਰਦੇ ਨਾਲ ਸੰਬੰਧਿਤ ਫ਼ਰਜ਼ਾਂ ਬਾਰੇ ਜਾਣੂੰ ਕਰਵਾਉਂਦਿਆਂ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਰੁਝਾਨ ਰੋਕਣ ਲਈ ਚੱਲ ਰਹੀਆਂ ਮੁਹਿੰਮਾਂ ਵਿਚ ਯੋਗਦਾਨ ਪਾਉਣ ਸਬੰਧੀ ਪ੍ਰੇਰਿਤ ਕੀਤਾ¢ ਸਕੂਲ ਦੇ ਇੰਚਾਰਜ ਪਿੰ੍ਰਸੀਪਲ ਲਖਵਿੰਦਰ ਕੌਰ ਵਲੋਂ ਸਿਵਲ ਪ੍ਰਬੰਧਕੀ ਸੇਵਾਵਾਂ ਅਧਿਕਾਰੀ ਨੂੰ ਸਕੂਲ ਦੀ ਪੁਰਾਤਨਤਾ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਗਿਆ ਕਿ ਇਹ ਸਕੂਲ ਮੌਜੂਦਾ ਬਠਿੰਡਾ-ਮਾਨਸਾ ਜ਼ਿਲਿ੍ਹਆਂ ਦਾ ਸਭ ਤੋਂ ਪੁਰਾਤਨ ਸਕੂਲ ਹੈ ਅਤੇ ਇਹ ਇਸ ਵਰ੍ਹੇ ਆਪਣਾ 100 ਸਾਲਾ ਸਫ਼ਰ ਪੂਰਾ ਕਰਨ ਜਾ ਰਿਹਾ ਹੈ¢ ਸਕੂਲ ਦੇ ਪਿ੍ੰਸੀਪਲ ਜਸਬੀਰ ਸਿੰਘ ਬੇਗਾ ਵਲੋਂ ਮੁੱਖ ਮੰਤਰੀ ਦੇ ਖੇਤਰੀ ਦਫ਼ਤਰ ਤੋਂ ਪਹੁੰਚੇ ਸਿਵਲ ਪ੍ਰਬੰਧਕੀ ਸੇਵਾਵਾਂ ਅਧਿਕਾਰੀ ਦਾ ਧੰਨਵਾਦ ਕੀਤਾ ਗਿਆ¢


Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕਸ ਕਾਲੋਨੀ ਦੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ <br/> ਅਗਲੀ ਖ਼ਬਰ ਪਹਿਲੇ ਪਾਤਿਸ਼ਾਹ ਦੇ ਪ੍ਰਕਾਸ਼ ਦਿਹਾੜੇ ਸਬੰਧੀ ਨਗਰ ਕੀਰਤਨ 4 ਨੂੰ
Ad Position 24
No active advertisement