05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਿਲਵਰ ਓਕਸ ਕਾਲੋਨੀ ਦੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 02-11-2025
ਬਠਿੰਡਾ, 1 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਬੀਬੀ ਵਾਲਾ ਰੋਡ 'ਤੇ ਸਥਿਤ ਸਿਲਵਰ ਓਕਸ ਕਾਲੋਨੀ ਦੀ ਰੈਜੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਸੀਰ ਸਿੰਘ ਸਹੋਤਾ ਦੀ ਅਗਵਾਈ ਵਿਚ ਹੋਈ, ਜਿਸ ਦੌਰਾਨ ਐਸੋਸੀਏਸ਼ਨ ਦੇ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ¢ ਪ੍ਰਧਾਨ ਸਹੋਤਾ ਨੇ ਦੱਸਿਆ ਕਿ ਇਸ ਮੌਕੇ ਅਧਿਆਪਕ ਆਗੂ ਬਲਕਰਨ ਸਿੰਘ ਨੂੰ ਐਸੋਸੀਏਸ਼ਨ ਦਾ ਉਪ-ਪ੍ਰਧਾਨ, ਪਿ੍ੰਸੀਪਲ ਰਾਕੇਸ਼ ਕੁਮਾਰ ਨੂੰ ਜਨਰਲ ਸਕੱਤਰ, ਇੰਸਪੈਕਟਰ ਅੰਕੁਰ ਗੋਇਲ ਨੂੰ ਜੁਆਇੰਟ ਸਕੱਤਰ, ਲੈਫ਼ਟੀਨੈਂਟ ਜੋਹਨ ਵਿਲਸਨ (ਸੇਵਾਮੁਕਤ) ਨੂੰ ਵਿੱਤ ਸਕੱਤਰ, ਅੰਮਿ੍ਤਪਾਲ ਬਾਂਸਲ ਨੂੰ ਸਹਾਇਕ ਵਿੱਤ ਸਕੱਤਰ ਚੁਣਿਆ ਗਿਆ¢ ਉਨ੍ਹਾਂ ਤੋਂ ਇਲਾਵਾ ਸੂਬੇਦਾਰ ਮੇਜਰ ਲਾਲ ਸਿੰਘ (ਸੇਵਾਮੁਕਤ), ਇੰਸਪੈਕਟਰ ਦਵਿੰਦਰ ਸਿੰਘ ਨੂੰ ਕਾਨੰੂਨੀ ਸਲਾਹਕਾਰ ਅਤੇ ਪ੍ਰੋਫ਼ੈਸਰ ਜਸਕਰਨ ਸਿੰਘ ਨੂੰ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਕਰਨਲ ਰੁਪਿੰਦਰ ਸਿੰਘ (ਸੇਵਾਮੁਕਤ), ਕੈਪਟਨ ਜੋਗਿੰਦਰ ਸਿੰਘ (ਸੇਵਾਮੁਕਤ), ਡਾ.ਦਿਨੇਸ਼ ਭਾਰਦਵਾਜ, ਵਿਜੇਂਦਰ ਕੁਮਾਰ, ਮਨੀਸ਼ ਕੋਹਲੀ, ਗੁਰਪ੍ਰੀਤ ਸਿੰਘ, ਸ੍ਰੀਮਤੀ ਰੇਨੂੰ ਆਰੀਆ ਅਤੇ ਬਲਵਿੰਦਰ ਕÏਰ ਮੈਂਬਰਾਨ ਨੂੰ ਐਸੋਸੀਏਸ਼ਨ ਦੇ ਮੈਂਬਰ ਬਣਾਇਆ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਜਗਸੀਰ ਸਿੰਘ ਸਹੋਤਾ ਅਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਕਾਲੋਨੀ ਦੀ ਸੀਵਰੇਜ ਨਿਕਾਸੀ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੜਕਾਂ ਦੇ ਨਵੀਨੀਕਰਨ ਵਰਗੇ ਅਹਿਮ ਮਸਲਿਆਂ ਨੂੰ ਹੱਲ ਕਰਵਾਉਣਾ ਐਸੋਸੀਏਸ਼ਨ ਦਾ ਮੁਖ ਮਕਸਦ ਹੈ, ਜਿਸ ਲਈ ਛੇਤੀ ਕਾਲੋਨੀ ਦੇ ਨਿਵਾਸੀਆਂ ਦਾ ਜਨਰਲ ਇਜਲਾਸ ਸੱਦ ਕੇ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਪੰਜਾਬ ਸਰਕਾਰ ਨੂੰ ਘੇਰਨ ਦਾ ਐਲਾਨ <br/> ਅਗਲੀ ਖ਼ਬਰ ਮੁੱਖ ਮੰਤਰੀ ਖੇਤਰੀ ਦਫ਼ਤਰ ਦੇ ਅਧਿਕਾਰੀ ਵਲੋਂ ਸਰਕਾਰੀ ਸਕੂਲ ਨਥਾਣਾ ਦਾ ਦੌਰਾ <br/>
Ad Position 24
No active advertisement