ਭੁੱਚੋ ਮੰਡੀ, 1 ਨਵੰਬਰ (ਪਰਵਿੰਦਰ ਸਿੰਘ ਜੌੜਾ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਮੱਗਰਾ ਸਿੱਖਿਆ ਅਭਿਆਨ ਤਹਿਤ 'ਏਕ ਭਾਰਤ ਸ੍ਰਸ਼ੇਟ ਭਾਰਤ' ਦੇ ਨਾਅਰੇ ਹੇਠ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸੋਲੋ ਨਾਚ ਮੁਕਾਬਲੇ ਵਿਚ ਭੁੱਚੋ ਮੰਡੀ ਦੀ ਇਸ਼ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਹੈ | ਇਸ਼ਰੀਤ ਕੌਰ ਸਥਾਨਕ ਸਰਕਾਰੀ ਕੰਨਿਆ ਹਾਈ ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਨਾਚ ਉਸ ਦਾ ਸ਼ੌਂਕ ਹੈ | ਇਹ ਵਿਸ਼ੇਸ਼ ਜ਼ਿਕਰਯੋਗ ਹੈ ਕਿ ਇਸ਼ਰੀਤ ਕੌਰ ਨੇ ਆਂਧਰਾ ਪ੍ਰਦੇਸ ਕਲਚਰਲ ਡਾਂਸ ਕੰਪੀਟੀਸ਼ਨ ਵਿਚ ਭਾਗ ਲਿਆ ਅਤੇ ਤੇਲਗੂ ਵਰਗੀ ਅਣਜਾਣ ਅਤੇ ਅÏਖੀ ਭਾਸ਼ਾ ਦੇ ਸੰਗੀਤ 'ਤੇ ਨਾਚ ਕਰਕੇ ਸਭ ਦਾ ਮਨ ਮੋਹ ਲਿਆ ਅਤੇ ਇਹ ਮਾਣਮੱਤੀ ਪ੍ਰਾਪਤੀ ਕੀਤੀ | ਇਸ਼ਰੀਤ ਕੌਰ ਦੀ ਮਾਤਾ ਕੁਲਦੀਪ ਕੌਰ ਅਤੇ ਪਿਤਾ ਭੁਪਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਹੋਣਹਾਰ ਬੇਟੀ ਨੇ ਇਹ ਨਾਚ ਸੋਸ਼ਲ ਮੀਡੀਆ ਪਲੇਟਫਾਰਮ ਯੂ-ਟਿਊਬ ਤੋਂ ਦੇਖ ਕੇ ਘਰ ਵਿਚ ਹੀ ਸਿੱਖਿਆ ਸੀ | ਪਿ੍ੰਸੀਪਲ ਡਾ. ਗੁਰਪ੍ਰੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਨੇ ਇਸ਼ਰੀਤ ਕੌਰ ਨੂੰ ਵਧਾਈ ਦਿੰਦਿਆਂ ਉਸ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ ਹੈ |