ਮੋਗਾ, 2 ਨਵੰਬਰ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਸ੍ਰੀ ਨਾਮਦੇਵ ਭਵਨ ਮੋਗਾ ਦੀ ਪ੍ਰਬੰਧਕ ਕਮੇਟੀ ਵਲੋਂ ਇਸਤਰੀ ਸਤਿਸੰਗ ਸਭਾ ਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਮੋਗਾ ਦੇ 60 ਸਾਲਾਂ ਸਥਾਪਨਾ ਦਿਵਸ 'ਤੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 761ਵਾਂ ਪ੍ਰਕਾਸ਼ ਦਿਹਾੜਾ ਤੇ ਕੀਰਤਨ ਦਰਬਾਰ ਕਰਵਾਇਆ | ਇਸ ਮੌਕੇ ਕੁਲਦੀਪ ਸਿੰਘ ਬੱਸੀਆਂ, ਗੁਰਪ੍ਰੀਤ ਸਿੰਘ ਕੰਬੋ, ਪਿ੍ੰਸੀਪਲ ਅਵਤਾਰ ਸਿੰਘ ਕਰੀਰ, ਸਰੂਪ ਸਿੰਘ ਮੋਗਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਮੋਗਾ ਦਾ ਸਥਾਪਨਾ 1965 'ਚ ਟਾਂਕਸ਼ੱਤਰੀ ਬਰਾਦਰੀ ਤੇ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੀਤੀ ਗਈ ਸੀ ਤੇ 2001 ਤੋਂ ਸੰਤ ਨਾਮਦੇਵ ਪਬਲਿਕ ਸਕੂਲ ਤੇ ਗੁਰੂ ਨਾਨਕ ਹੋਮਿਓਪੈਥਿਕ ਡਿਸਪੈਂਸਰੀ ਚੱਲ ਰਹੀ ਹੈ | ਕੀਰਤਨ ਦਰਬਾਰ ਮੌਕੇ ਪੰਥ ਰਤਨ ਭਾਈ ਗੁਰਮੀਤ ਸਿੰਘ ਸ਼ਾਂਤ ਕੀਰਤਨੀ ਜਥਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਗੁਲਾਬਜਿੰਦਰ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ, ਭਾਈ ਸੋਹਣ ਸਿੰਘ ਖ਼ਾਲਸਾ ਹਜੂਰੀ ਰਾਗੀ, ਗਿਆਨੀ ਸ਼ਿੰਦਰ ਸਿੰਘ ਹੈੱਡ ਗ੍ਰੰਥੀ, ਸੁਖਵਿੰਦਰ ਸਿੰਘ ਗੁਗਨੀ ਬੱਡੂਵਾਲ ਤੇ ਇਸਤਰੀ ਸਤਿਸੰਗ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਮੋਗਾ ਦੇ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਗੁਰੂ ਘਰ ਨਾਲ ਜੋੜਿਆ | ਸਟੇਜ ਦੀ ਕਾਰਵਾਈ ਸਰੂਪ ਸਿੰਘ ਮੋਗਾ ਨੇ ਚਲਾਈ | ਇਸ ਮੌਕੇ ਵੱਖਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਕੁਲਦੀਪ ਸਿੰਘ ਬੱਸੀਆਂ, ਅਵਤਾਰ ਸਿੰਘ ਵਹਿਣੀਵਾਲ, ਗੁਰਪ੍ਰੀਤ ਸਿੰਘ ਮੁੱਖ ਸੇਵਾਦਾਰ, ਕੁਲਵੰਤ ਸਿੰਘ ਪੁਰਬਾ ਜਨਰਲ ਸਕੱਤਰ, ਕਮਲਜੀਤ ਸਿੰਘ ਬਿੱਟੂ, ਸਰੂਪ ਸਿੰਘ ਮੋਗਾ, ਅਵਤਾਰ ਸਿੰਘ ਸੱਪਲ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ ਪੁਰਬਾ, ਕਮਲਜੀਤ ਸਿੰਘ ਬਿੱਟੂ, ਬਲਦੇਵ ਸਿੰਘ, ਜਗਪ੍ਰੀਤ ਸਿੰਘ ਨੈਸਲੇ, ਪਿ੍ੰਸੀਪਲ ਅਵਤਾਰ ਸਿੰਘ ਕਰੀਰ, ਮਨਜੀਤ ਸਿੰਘ ਮਿੰਦੀ ਗੁਰੂ ਨਾਨਕ ਮੋਟਰਜ਼, ਹਰਵਿੰਦਰ ਸਿੰਘ ਮਾਨਸਾ, ਹਰਵਿੰਦਰ ਸਿੰਘ ਕੰਬੋ, ਮਨਪ੍ਰੀਤ ਸਿੰਘ ਸਰਾਂ, ਕਮਲਪ੍ਰੀਤ ਸਿੰਘ ਨੈਸਲੇ, ਕੁਲਦੀਪ ਸਿੰਘ ਨਿੱਝਰ, ਬਲਵਿੰਦਰ ਸਿੰਘ ਭੋਲਾ, ਸੁਰਜੀਤ ਸਿੰਘ ਮੁੱਕਰ, ਚੰਚਲ ਪੋਪਲੀ, ਜਤਿੰਦਰ ਪਾਲ ਸਿੰਘ, ਪਰਮਿੰਦਰ ਸਿੰਘ, ਪਰਮਿੰਦਰ ਸਿੰਘ ਸਰਾਂ, ਚਰਨਜੀਤ ਸਿੰਘ ਵਹਿਣੀਵਾਲ, ਚਰਨਜੀਤ ਸਿੰਘ ਬੱਸੀਆਂ, ਸੁਖਦੀਪ ਸਿੰਘ ਕਰੀਰ, ਜੋਰਾ ਸਿੰਘ ਜੱਸਲ, ਗੁਰਪ੍ਰੀਤ ਸਿੰਘ ਪ੍ਰੀਤ ਮੋਟਰਜ਼, ਪਰਮਜੀਤ ਸਿੰਘ, ਗੁਰਵਿੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਨਿੱਝਰ, ਮਨਜੋਤ ਸਿੰਘ, ਕਮਲਪ੍ਰੀਤ ਸਿੰਘ ਜੱਸਲ, ਹਰਜੀਤ ਸਿੰਘ ਕਾਨਪੁਰੀਆ, ਚਿੱਤਰਕਾਰ ਗੁਰਪ੍ਰੀਤ ਸਿੰਘ ਕੋਮਲ, ਗੁਰਪ੍ਰੀਤ ਸਿੰਘ ਲੋਧਰਾ, ਆਤਮਾ ਸਿੰਘ ਜੱਸਲ, ਸੁਖਦੇਵ ਸਿੰਘ ਲੋਧਰਾ, ਗੁਰਸੇਵਕ ਸਿੰਘ ਭੂਈ, ਆਤਮਾ ਸਿੰਘ ਜੱਸਲ, ਹਰਬੰਸ ਸਿੰਘ ਧਾਮੀ, ਇਕਬਾਲ ਸਿੰਘ, ਗੁਰਮੁਖ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਸੈਂਭੀ, ਦਵਿੰਦਰ ਸਿੰਘ ਠੇਕੇਦਾਰ, ਬਾਬਾ ਭੋਲਾ ਸਿੰਘ, ਸੁਖਵਿੰਦਰ ਸਿੰਘ ਗੁਗਨੀ, ਕਰਮ ਸਿੰਘ, ਪਿ੍ੰਸੀਪਲ ਹਰਮੀਤ ਸਿੰਘ, ਗੁਰਮੀਤ ਸਿੰਘ ਕਲਸੀ, ਪ੍ਰੇਮ ਚੰਦ ਚੱਕੀ ਵਾਲੇ ਸੀਨੀਅਰ ਆਗੂ ਆਮ ਆਦਮੀ ਪਾਰਟੀ, ਵਿਕਰਮਜੀਤ ਸਿੰਘ ਘਾਤੀ ਕੌਂਸਲਰ, ਅਮਨਦੀਪ ਸਿੰਘ ਮਿੰਟੂ, ਚੇਅਰਮੈਨ ਰਾਮਗੜ੍ਹੀਆ ਸੰਗਠਨ ਕੁਲਵੰਤ ਸਿੰਘ ਰਾਮਗੜ੍ਹੀਆ, ਗੁਰਪ੍ਰੀਤਮ ਸਿੰਘ ਚੀਮਾ, ਪੁਨੀਤਪਾਲ ਸਿੰਘ ਸੱਗੂ, ਭਵਨਦੀਪ ਸਿੰਘ ਪੁਰਬਾ, ਨਾਮਦੇਵ ਭਵਨ ਕਮੇਟੀ ਆਦਿ ਹਾਜ਼ਰ ਸਨ |