ਗੋਨਿਆਣਾ, 24 ਦਸੰਬਰ (ਲਛਮਣ ਦਾਸ ਗਰਗ)- ਇਲਾਕੇ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਹਿਲਾ 7-ਏ-ਸਾਹਿਬ ਦੋ ਰੋਜ਼ਾ ਹਾਕੀ ਕੱਪ 27 ਦਸੰਬਰ ਤੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕਰਵਾਇਆ ਜਾ ਰਿਹਾ ਹੈ | ਖੇਡ ਪ੍ਰਬੰਧਕਾਂ ਵਲੋਂ ਦਿੱਤੀ ਗਈ | ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿੱਚ ਇਲਾਕੇ ਦੀਆਂ ਨਾਮੀ ਅਤੇ ਮਜ਼ਬੂਤ ਹਾਕੀ ਟੀਮਾਂ ਹਿੱਸਾ ਲੈਣਗੀਆਂ ਅਤੇ ਸਾਰੇ ਮੈਚ ਨਿਰਪੱਖ ਅੰਪਾਇਰਿੰਗ ਅਤੇ ਹਾਕੀ ਦੇ ਨਿਰਧਾਰਿਤ ਨਿਯਮਾਂ ਅਨੁਸਾਰ ਕਰਵਾਏ ਜਾਣਗੇ | ਪਹਿਲੇ ਅਤੇ ਦੂਸਰੇ ਦਰਜੇ ਤੇ ਰਹਿਣ ਵਾਲੀਆਂ ਟੀਮਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਇਹ ਹਾਕੀ ਟੂਰਨਾਮੈਂਟ ਸਵਰਗੀ ਮਨੋਜ ਦੁੱਗਲ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ ਅਤੇ ਇਸ ਦਾ ਆਯੋਜਨ ਸੁਰਜੀਤ ਸਿੰਘ ਡੀਪੀਈ ਹਾਕੀ ਅਕੈਡਮੀ ਗੋਨਿਆਣਾ ਮੰਡੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ |