ਨਥਾਣਾ, 24 ਦਸੰਬਰ (ਗੁਰਦਰਸ਼ਨ ਲੁੱਧੜ)-ਬਲਾਕ ਪੰਚਾਇਤ ਸੰਮਤੀ ਨਥਾਣਾ ਦੇ ਜੋਨ ਨੰਬਰ-3 ਬੱਜੋਆਣਾ ਤੋਂ ਚੋਣ ਜਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੇਜਰ ਸਿੰਘ ਸਿੱਧੂ ਨੇ ਆਪਣੇ ਪਿੰਡ ਬੱਜੋਆਣਾ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਤਹਿ ਦਿਲੋਂ ਰਿਣੀ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਚੋਣ ਮੁਹਿੰਮ ਲਈ ਸਾਥ ਦਿੱਤਾ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਇਆ | ਉਨ੍ਹਾਂ ਕਿਹਾ ਕਿ ਉਹ ਜੋਨ ਬੱਜੋਆਣਾ ਦੇ ਦੂਸਰੇ ਪਿੰਡਾਂ ਵਿਚ ਵੀ ਜਲਦੀ ਹੀ ਧੰਨਵਾਦੀ ਦੌਰਾ ਰੱਖ ਰਹੇ ਹਨ | ਜ਼ਿਕਰਯੋਗ ਹੈ ਕਿ ਅਕਾਲੀ ਉਮੀਦਵਾਰ ਨੂੰ ਬੱਜੋਆਣਾ ਜੋਨ ਵਿਚ ਲੱਗਦੇ ਚਾਰੇ ਹੀ ਪਿੰਡਾਂ ਬੱਜੋਆਣਾ, ਭੈਣੀ, ਮਾੜੀ ਅਤੇ ਬੁਰਜ ਡੱਲਾ ਵਿਚੋਂ ਚੰਗੀ ਲੀਡ ਹਾਸਲ ਹੋਈ ਹੈ | ਨੰਬਰਦਾਰ ਮੇਜਰ ਸਿੰਘ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਨਾਲੋਂ ਵੀ ਵੱਧ ਕੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ | ਪਿੰਡ ਦੇ ਨੰਬਰਦਾਰਾਂ ਅਵਤਾਰ ਸਿੰਘ, ਸੁਖਵਿੰਦਰ ਸਿੰਘ, ਪਿੰਡ ਦੇ ਸਰਪੰਚ ਜਸਪ੍ਰੀਤ ਕੌਰ, ਪੰਚ ਸੁਰਿੰਦਰਪਾਲ ਸਿੰਘ ਗੁੱਡ, ਰਵਨੀਤ ਸਿੰਘ ਰਵੀ, ਗੁਰਦੀਪ ਸਿੰਘ, ਬੇਅੰਤ ਸਿੰਘ, ਬੂਟਾ ਸਿੰਘ ਅਤੇ ਕੁਲਦੀਪ ਸਿੰਘ ਸਿੰਘ ਫੌਜੀ ਨੇ ਕਿਹਾ ਕਿ ਜੋਨ ਬੱਜੋਆਣਾ ਦੇ ਸੂਝਵਾਨ ਵੋਟਰਾਂ ਨੇ ਨੰਬਰਦਾਰ ਮੇਜਰ ਸਿੰਘ ਬੱਜੋਆਣਾ ਨੂੰ ਚੋਣ ਜਿਤਾਕੇ ਅਗਾਂਹਵਧੂ ਸੋਚ ਦਾ ਸਬੂਤ ਦਿੱਤਾ ਹੈ |