ਖੰਨਾ, 5 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬੀ ਬਾਗ ਕਾਲੋਨੀ 'ਚ ਗਣੇਸ਼ ਜੀ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਗਈ | ਪੰਡਿਤ ਦੇਸਰਾਜ ਸ਼ਾਸਤਰੀ ਨੇ ਕਿਹਾ ਕਿ ਗਣੇਸ਼ ਮਹਾਂ ਉਤਸਵ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਅਤੁਲ ਸ਼ਰਮਾ, ਹਿਨਾ ਜਗਦਿਓ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ 'ਚ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ | ਉਚੇਚੇ ਤੌਰ 'ਤੇ ਪੁੱਜੇ ਪੰਡਿਤ ਦੇਸਰਾਜ ਸ਼ਾਸਤਰੀ ਨੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਉਤਸਵ ਦੇ ਆਖ਼ਰੀ ਦਿਨ, ਪੂਜਾ ਅਤੇ ਹਵਨ ਕਰਨ ਤੋਂ ਬਾਅਦ, ਭਗਵਾਨ ਗਣੇਸ਼ ਦੀ ਮੂਰਤੀ ਨੂੰ ਦੋਰਾਹਾ ਨਹਿਰ ਵਿਚ ਲਿਜਾਇਆ ਤੇ ਵਿਸਰਜਨ ਕੀਤਾ | ਸ਼ਰਧਾਲੂਆਂ ਨੇ ਭਗਵਾਨ ਗਣੇਸ਼ ਨੂੰ ਅੰਤਿਮ ਵਿਦਾਇਗੀ ਦਿੰਦੇ ਹੋਏ ਕਿਹਾ 'ਅਗਲੇ ਸਾਲ ਜਲਦੀ ਆਓ' | ਗਣਪਤੀ ਬੱਪਾ ਨੂੰ ਵਿਦਾਇਗੀ ਦਿੰਦੇ ਸਮੇਂ ਸ਼ਰਧਾਲੂਆਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ, ਪਰ ਉਹ ਅਗਲੇ ਸਾਲ ਦੁਬਾਰਾ ਭਗਵਾਨ ਗਣੇਸ਼ ਦੇ ਆਉਣ ਦੀ ਉਡੀਕ ਕਰ ਰਹੇ ਸਨ | ਹਿਨਾ ਜਗਦਿਓ ਤੇ ਹੋਰ ਪ੍ਰਬੰਧਕਾਂ ਨੇ ਸਫਲ ਗਣੇਸ਼ ਮਹਾਂ ਉਤਸਵ ਕਰਵਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਿੱਕੀ ਜਗਦਿਓ, ਕਵਿਤਾ ਥੋਰ, ਸਮਾਜ ਸੇਵਕ ਪੂਜਾ ਗੋਇਲ, ਕਰਾਟੇ ਚੈਂਪੀਅਨ ਸਿੰਮੀ ਬੱਤਾ, ਸਨੇਹ ਰਾਣੀ, ਰੇਖਾ ਸ਼ਰਮਾ, ਕਾਂਤਾ ਬਾਂਸਲ, ਸੋਨੰੂ ਹਸੀਜਾ, ਸੀਮਾ ਹਸੀਜਾ, ਕੁਲਦੀਪ ਜਗਦਿਓ, ਸ਼ਿਵ ਕੁਮਾਰ, ਗਿਆਨ ਚੰਦ, ਸਤੀਸ਼ ਕੁਮਾਰ, ਬਾਲਕਰਾਮ ਦੇਵੀ, ਸਪਨਾ ਸ਼ਰਮਾ, ਅਕਸ਼ਤ ਸ਼ਰਮਾ, ਵਿਸ਼ਵਾਸੀ ਸ਼ਰਮਾ ਆਦਿ ਹਾਜ਼ਰ ਸਨ |