19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਪੋਰਟਸ ਕਲੱਬ ਪਿੰਡ ਘਲੋਟੀ ਦੇ ਮੈਂਬਰ ਰਾਸ਼ਨ ਲੈ ਕੇ ਰਵਾਨਾ

Ad Position 21
No active advertisement
ਅਜੀਤ ਡੈਸਕ 06-09-2025
ਰਾੜਾ ਸਾਹਿਬ, 5 ਸਤੰਬਰ (ਸੁਖਵੀਰ ਸਿੰਘ ਚਣਕੋਈਆਂ, ਪ੍ਰੀਤਮ ਸਿੰਘ ਮੁਕੰਦਪੁਰੀ)-ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਪਿੰਡ ਘਲੋਟੀ ਦੇ ਅਹੁਦੇਦਾਰ ਤੇ ਸਮੂਹ ਮੈਂਬਰ ਵਲੋਂ ਪਿੰਡ ਵਾਸੀਆਂ ਤੇ ਪ੍ਰਵਾਸੀ ਪੰਜਾਬੀਆਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਅਜਨਾਲਾ ਦੇ ਸ਼ਹਿਰ ਰਮਦਾਸ ਲਈ ਖਾਣ-ਪੀਣ ਦਾ ਸਾਮਾਨ, ਪਸ਼ੂਆਂ ਲਈ ਆਚਾਰ ਦੀ ਟਰਾਲੀ, ਮੈਡੀਕਲ ਕਿੱਟਾਂ ਤੇ ਹੋਰ ਨਿੱਤ ਵਰਤੋਂ 'ਚ ਆਉਣ ਵਾਲੀਆਂ ਵਸਤਾਂ, ਸੁੱਕਾ ਰਾਸ਼ਨ ਲੈ ਕੇ ਰਵਾਨਾ ਹੋਏ | ਇਸ ਸਮੇਂ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਘਲੋਟੀ ਨੇ ਦੱਸਿਆ ਕਿ ਕਲੱਬ ਪ੍ਰਧਾਨ ਤਨੂੰ ਪੰਧੇਰ, ਮੀਤ ਪ੍ਰਧਾਨ ਪਰਮਵੀਰ ਸਿੰਘ ਉਹ ਪਹਿਲਾਂ ਹੜ੍ਹ ਪ੍ਰਭਾਵਿਤ ਇਲਾਕੇ ਵਿਖੇ ਦੌਰਾ ਕਰਨ ਗਏ ਸਨ ਅਤੇ ਦੇਖਿਆ ਕਿ ਇਥੇ ਪੀੜਤ ਲੋਕਾਂ ਨੂੰ ਕਿਸ ਸਾਮਾਨ ਦੀ ਲੋੜ ਹੈ ਅਤੇ ਅੱਜ ਉਹੀ ਵਸਤਾਂ ਲੈ ਕੇ ਉਹ ਪਿੰਡ ਘਲੋਟੀ ਤੋਂ ਟਰੈਕਟਰ-ਟਰਾਲੀ ਰਾਹੀਂ ਰਵਾਨਾ ਹੋਏ ਹਨ | ਇਸ ਮੌਕੇ ਮਨਪ੍ਰੀਤ ਸਿੰਘ ਘਲੋਟੀ, ਗੁਰਪਿੰਦਰ ਸਿੰਘ ਖ਼ਾਲਸਾ, ਜਗਦੇਵ ਸਿੰਘ, ਨਵਦੀਪ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਗੁਰਤੇਜ ਸਿੰਘ ਤੇਜੀ, ਗੱਗੀ ਘਲੋਟੀ, ਜੱਸਾ ਘਲੋਟੀ, ਬਿਪਨ ਘਲੋਟੀ, ਕਰਨ ਪੰਧੇਰ, ਸੁਖਵਿੰਦਰ ਸਿੰਘ ਖੇਤੂ, ਸ਼ੇਰ ਸਿੰਘ, ਤਲਵਿੰਦਰ ਸਿੰਘ, ਡਾ. ਗੁਰਵੀਰ ਸਿੰਘ, ਦਮਨ ਪੰਧੇਰ, ਤਲਵਿੰਦਰ ਸਿੰਘ, ਸੁਖਪਾਲ ਸਿੰਘ ਸੋਨੀ ਆਦਿ ਸਨ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਮੁਲਾਕਾਤ ਅਗਲੀ ਖ਼ਬਰ ਪੰਜਾਬੀ ਬਾਗ ਕਾਲੋਨੀ 'ਚ ਗਣੇਸ਼ ਜੀ ਨੂੰ ਹੰਝੂਆਂ ਭਰੀ ਵਿਦਾਇਗੀ
Ad Position 24