ਦੋਰਾਹਾ, 5 ਸਤੰਬਰ (ਪੱਤਰ ਪ੍ਰੇਰਕ)-ਸੇਵਾ ਮੁਕਤ ਬਿਜਲੀ ਕਾਮਿਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮਹਿਕਮੇ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨਾ, ਆਊਟ ਸੋਰਸਿੰਗ ਠੇਕਾ ਪ੍ਰਨਾਲੀ ਨੂੰ ਰੱਦ ਕਰ ਕੇ ਬਿਨਾਂ ਸ਼ਰਤ ਪੱਕੀ ਭਰਤੀ ਕਰਨਾ, ਆਹਲੂਵਾਲੀਅ ਕਮੇਟੀ ਦੀ ਸਿਫ਼ਾਰਸ਼ ਤੇ ਖ਼ਤਮ ਕੀਤੀਆ ਪੋਸਟਾਂ ਬਹਾਲ ਕਰਨਾ, ਕੈਸ਼ ਲੈੱਸ ਸਕੀਮ ਆਦਿ ਮੁੜ ਚਾਲੂ ਕਰਨਾ, ਬੁਢਾਪਾ ਅਲਾਉਂਸ ਬੇਸਿਕ ਪੈਨਸ਼ਨ ਵਿਚ ਜੋੜਨਾ ਆਦਿ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਅਤੇ ਪਾਵਰਕਾਮ/ਟ੍ਰਾਂਸਕੋ ਦੀ ਮੈਨੇਜਮੈਂਟ ਵਿਰੁੱਧ ਲਗਾਤਾਰ ਸੰਘਰਸ਼ ਜਥੇਬੰਦੀ ਵਲੋਂ ਕੀਤਾ ਜਾ ਰਿਹਾ ਹੈ¢ ਉਪਰੋਕਤ ਮੰਗਾਂ ਮਸਲਿਆਂ ਨੂੰ ਹੱਲ ਕਰਨ ਲਈ ਲਗਾਤਾਰ ਟਾਲ-ਮਟੋਲ ਕੀਤੀ ਜਾ ਰਹੀ ਹੈ¢ ਹਿੰਦੂ ਧਰਮਸ਼ਾਲਾ ਦੋਰਾਹਾ ਵਿਖੇ ਡਵੀਜ਼ਨ ਦੋਰਾਹਾ ਦੀ ਜਰਨਲ ਬਾਡੀ ਦੀ ਮੀਟਿੰਗ ਡਵੀਜ਼ਨ ਦੇ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਸੰਘਰਸ਼ ਦੀ ਤਿਆਰੀ ਕਰਨ ਲਈ ਕੀਤੀ ਗਈ¢ ਸਕੱਤਰ ਤਰਸੇਮ ਲਾਲ ਅਤੇ ਪੈੱ੍ਰਸ ਸਕੱਤਰ ਕਿ੍ਸ਼ਨ ਕੁਮਾਰ ਵਿਨਾਇਕ ਨੇ ਦੱਸਿਆਂ ਕਿ ਆਗੂ ਰਾਮ ਕਿਸ਼ਨ, ਰਕੇਸ਼ ਕੁਮਾਰ, ਭਗਵੰਤ ਸਿੰਘ, ਜਗਦੇਵ ਸਿੰਘ, ਅਵਤਾਰ ਸਿੰਘ, ਰਾਮ ਸਰੂਪ, ਸਾਂਗਾਂ ਰਾਮ, ਨਛੱਤਰ ਸਿੰਘ, ਸਿਕੰਦਰ ਸਿੰਘ ਅਤੇ ਸਰਕਲ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਦੋਬੁਰਜੀ ਮੀਤ ਪ੍ਰਧਾਨ ਪਲਵਿੰਦਰ ਸਿੰਘ ਮੈਂਬਰ ਸੁਰਜੀਤ ਸਿੰਘ ਨੇ ਸੰਬੋਧਨ ਕਿਤਾ¢ ਅਚਾਨਕ ਆਏ ਹੜ੍ਹਾਂ ਕਾਰਨ ਜੋ ਪੰਜਾਬ ਦੇ ਆਮ ਮਿਹਨਤੀ ਲੋਕਾ ਦੇ ਘਰਾਂ, ਪਰਿਵਾਰਾਂ ਅਤੇ ਫ਼ਸਲਾਂ ਦੀ ਬਰਬਾਦੀ ਹੋਈ ਹੈ ਅਤੇ ਅਨੇਕਾ ਮੌਤਾਂ ਹੋ ਗਈਆਂ ਹਨ¢ ਇਸ ਦੀ ਜ਼ੰੁਮੇਵਾਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਹਨ¢ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗਾਂ ਮਸਲਿਆਂ ਨੂੰ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ 13, 14 ਸਤੰਬਰ ਨੂੰ ਮੰਤਰੀਆਂ ਨੂੰ ਮੰਗ ਪੱਤਰ ਦੇਣ ਲਈ ਪ੍ਰੋਗਰਾਮ ਰੱਖੇ ਗਏ ਹਨ ਅਤੇ ਅਕਤੂਬਰ ਵਿਚ ਮੁੱਖ ਮੰਤਰੀ ਖ਼ਿਲਾਫ਼ ਸੰਗਰੂਰ ਵਿਚ ਕੀਤੇ ਜਾ ਰਹੇ ਧਰਨੇ ਮੁਜ਼ਾਹਰੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ¢ ਐਕਸੀਅਨ ਦੋਰਾਹਾ ਨੂੰ ਵੀ ਸੰਘਰਸ਼ ਦਾ ਨੋਟਿਸ ਦੇਣ ਦਾ ਫ਼ੈਸਲਾ ਕੀਤਾ¢