ਡੇਹਲੋਂ, 22 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਪ੍ਰੀਤ ਸਿੰਘ ਸੰਧੂ (ਨੈਸ਼ਨਲ ਅਵਾਰਡੀ) ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੁਟਾਹਰੀ ਵਿਖੇ ਮੈਗਾ ਪੀ. ਟੀ. ਐੱਮ. ਅਤੇ ਮਾਪਿਆਂ ਦੀ ਵਰਕਸ਼ਾਪ ਲਗਾਈ ਗਈ | ਇਸ ਮੈਗਾ ਪੀ. ਟੀ. ਐੱਮ. ਅਤੇ ਮਾਪਿਆਂ ਦੀ ਟਰੇਨਿੰਗ ਲਈ ਸਕੂਲ ਵਿਚ ਉਚੇਚੇ ਪ੍ਰਬੰਧ ਕੀਤੇ ਗਏ ਸਨ¢ ਸਕੂਲ ਮੁਖੀ ਸਟੇਟ ਐਵਾਰਡੀ ਜਸਵਿੰਦਰ ਸਿੰਘ ਨੇ ਮਾਪਿਆਂ, ਪਤਵੰਤੇ ਸੱਜਣਾਂ, ਐੱਸ. ਐੱਮ. ਸੀ. ਮੈਂਬਰ, ਗ੍ਰਾਮ ਪੰਚਾਇਤ ਨੂੰ ਜੀ ਆਇਆਂ ਕਿਹਾ ਤੇ ਨਾਲ ਹੀ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਵਿਚ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ¢ ਉਨ੍ਹਾਂ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਦੀ ਮੈਗਾ ਪੀ. ਟੀ. ਐੱਮ. ਦੀ ਵਿਸ਼ੇਸ਼ਤਾ ਬਾਰੇ ਕਿਹਾ ਕਿ ਸਕੂਲ ਅਤੇ ਮਾਪੇ ਦੋਵੇਂ ਮਿਲ ਕੇ ਹੀ ਬੱਚਿਆਂ ਦਾ ਸਰਵਪੱਖੀ ਵਿਕਾਸ ਕਰ ਸਕਦੇ ਹਨ¢ ਉਨ੍ਹਾਂ ਵੱਧ ਤੋਂ ਵੱਧ ਬੱਚੇ ਸਕੂਲ ਦਾਖਲ ਕਰਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ¢ ਸਕੂਲ ਅਧਿਆਪਕ ਗੁਰਜੰਟ ਸਿੰਘ ਨੇ ਮੈਗਾ ਪੀ. ਟੀ. ਐੱਮ. ਸਬੰਧੀ ਪ੍ਰਾਪਤ ਪੀ. ਪੀ. ਟੀ. ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਬੱਚਿਆਂ, ਮਾਪਿਆਂ ਨੂੰ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ¢ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ, ਐੱਸ. ਐੱਮ. ਸੀ. ਮੈਂਬਰ ਰਾਜਵੀਰ ਸਿੰਘ, ਜਸਵਿੰਦਰ ਸਿੰਘ ਸਮਾਜ ਸੇਵੀ, ਬਲਜੀਤ ਸਿੰਘ, ਰਾਕੇਸ਼ ਕੁਮਾਰ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਕੂਲ ਨੂੰ ਹਰਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ¢ ਸਕੂਲ ਸਟਾਫ਼ ਮਨਜੀਤ ਕੌਰ ਅਤੇ ਦਵਿੰਦਰ ਸਿੰਘ ਨੇ ਪੀ. ਟੀ. ਐੱਮ. ਦੀ ਸਫਲਤਾ ਲਈ ਅਹਿਮ ਭੂਮਿਕਾ ਨਿਭਾਈ¢ ਸਰਕਾਰ ਵਲੋਂ ਭੇਜੇ ਗਏ ਪੈਂਫਲੈਂਟ ਵੀ ਵੰਡੇ ਅਤੇ ਪ੍ਰੋਜੈਕਟਰ ਰਾਹੀਂ ਸਰਕਾਰ ਦੀਆਂ ਸਿੱਖਿਆ ਖੇਤਰ ਵਿਚ ਪ੍ਰਾਪਤੀਆਂ ਅਤੇ ਕ੍ਰਾਂਤੀਕਾਰੀ ਤਬਦੀਲੀਆਂ ਤੋਂ ਹਾਜ਼ਰ ਮੈਂਬਰਾਂ ਨੂੰ ਜਾਣੂ ਕਰਵਾਇਆ¢ ਇਸ ਸਮੇਂ ਸੈਂਟਰ ਹੈੱਡ ਟੀਚਰ ਮਨਿੰਦਰਪਾਲ ਕੌਰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ¢