28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪਿੰਡ ਘਲੋਟੀ ਵਿਖੇ ਭਾਈ ਜੈਤਾ ਜੀ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਤੇ ਸਦਾ ਨੰਦ ਜੀ ਦੀ ਯਾਦ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 23-12-2025
ਰਾੜਾ ਸਾਹਿਬ, 22 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)-ਭਾਈ ਜੈਤਾ ਜੀ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਤੇ ਉਨ੍ਹਾਂ ਦੇ ਪਿਤਾ ਜੀ ਸਦਾ ਨੰਦ ਜੀ, ਦਿੱਲੀ ਚਾਂਦਨੀ ਚੌਂਕ ਦੇ ਸ਼ਹੀਦ ਦੀ ਯਾਦ ਵਿੱਚ ਮਹਾਂਰਿਸ਼ੀ ਵਾਲਮੀਕ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਯਾਦਗਾਰੀ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਘਲੋਟੀ ਵੱਲੋਂ ਪਿੰਡ ਘਲੋਟੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਵੇਰੇ ਸਜਾਇਆ ਗਿਆ | ਜਿਸ ਵਿੱਚ ਢਾਡੀ ਜਥਿਆਂ ਵੱਲੋਂ ਨਗਰ ਕੀਰਤਨ ਵਿੱਚ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਮੌਕੇ ਪਰਗਟ ਸਿੰਘ ਰਾਜੇਆਣਾ, ਬਾਬਾ ਰਣਜੀਤ ਸਿਘ, ਬਲਦੇਵ ਸਿੰਘ ਦੁਬੋਰਜੀ, ਹਰਜੀਤ ਸਿੰਘ ਵੈਦ, ਅਵਤਾਰ ਸਿੰਘ, ਗਿਆਨ ਸਿੰਘ ਇੰਸਪੈਕਟਰ, ਬਾਬਾ ਪਾਲ ਸਿੰਘ, ਮਹਿੰਦਰ ਸਿੰਘ ਕਾਲਾ ਪਟਿਆਲਾ, ਸਤਵਿੰਦਰ ਸਿੰਘ ਮਾਸਟਰ, ਸੁਮਨਪ੍ਰੀਤ ਸਿੰਘ ਬੱਬੂ ਮਾਸਟਰ, ਰਵਿੰਦਰ ਸਿੰਘ ਫੌਜੀ, ਜਗਰੂਪ ਸਿੰਘ ਫ਼ੌਜੀ, ਅਮਨਦੀਪ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਗੋਪੀ ਪੰਚ, ਸਿਮਰਦੀਪ ਸਿੰਘ ਬਿੱਲਾ, ਗੁਰਦੀਪ ਸਿੰਘ ਸੀਪਾ, ਸ਼ਗਨਪ੍ਰੀਤ ਸਿੰਘ, ਬਿੰਦਰ ਸਿੰਘ, ਟੋਨੀ ਸਿੰਘ, ਰਿੰਪਾ, ਗੁਰਵਿੰਦਰ ਸਿੰਘ, ਸੁਖਚੈਨ ਸਿੰਘ, ਰਾਜਾ ਘਲੋਟੀ, ਕਾਲਾ ਘਲੋਟੀ ਆਦਿ ਸੰਗਤਾਂ ਸਨ |
Ad Position 22
No active advertisement
ਪਿਛਲੀ ਖ਼ਬਰ ਢੱਕੀ ਸਾਹਿਬ ਵਿੱਚ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਜਪੁ ਤਪੁ ਸਮਾਗਮ 28 ਤੱਕ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬੁਟਾਹਰੀ ਵਿਖੇ ਮੈਗਾ ਅਧਿਆਪਕ-ਮਾਪੇ ਮਿਲਣੀ
Ad Position 24