ਖੰਨਾ, 23 ਦਸੰਬਰ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ. ਐਚ. ਸੀ ਮਾਨੂੰਪੁਰ ਡਾ. ਸੁਦੀਪ ਸਿੱਧੂ ਦੀ ਅਗਵਾਈ ਵਿੱਚ ਪਿੰਡ ਮਾਣਕੀ ਵਿਖੇ ਟੀ. ਬੀ ਮੁਕਤ ਭਾਰਤ ਮੁਹਿੰਮ ਤਹਿਤ ਟੀ ਬੀ ਸਕਰੀਨਿੰਗ ਕੈਂਪ ਲਗਾਇਆ ਗਿਆ | ਜਿਸ ਦੌਰਾਨ ਕੁੱਲ 128 ਐਕਸ ਰੇ ਬਿਲਕੁਲ ਮੁਫ਼ਤ ਕੀਤੇ ਗਏ ਅਤੇ ਸ਼ੱਕੀ ਮਰੀਜ਼ਾਂ ਨੂੰ ਰੈਫ਼ਰ ਕੀਤਾ ਗਿਆ | ਇਸ ਸਮੇਂ ਜਸਵੀਰ ਸਿੰਘ ਐਸ. ਟੀ. ਐਸ ਅਤੇ ਭੁਪਿੰਦਰ ਕੌਰ ਸੀ. ਐਚ. ਓ. ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਟੀ. ਬੀ. ਰੋਗਾਂ ਤੋ ਬਚਾਉ, ਸਕ੍ਰੀਨਿੰਗ ਅਤੇ ਲੱਛਣਾਂ ਬਾਰੇ ਲੋਕਾ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਟੀ. ਬੀ. ਦੀ ਬਿਮਾਰੀ ਦਾ ਖਾਤਮਾ ਕੀਤਾ ਜਾ ਸਕੇ | ਉੁਨ੍ਹਾਂ ਕਿਹਾ ਕਿ ਟੀ. ਬੀ ਦੇ ਮਰੀਜ਼ਾਂ ਨੂੰ ਆਪਣੀ ਖ਼ੁਰਾਕ ਦਾ ਵਿਸ਼ੇਸ਼ ਧਿਆਨ ਰੱਖਦਿਆਂ ਸਤੁਲਿੰਤ ਖ਼ੁਰਾਕ ਦੀ ਵਰਤੋਂ ਕਰਨੀ ਚਾਹੀਦੀ ਹੈ | ਇਸ ਸਮੇਂ ਸੁਖਪ੍ਰੀਤ ਕੌਰ, ਅਮਨਦੀਪ ਸਿੰਘ, ਨਿਤਿਨ ਕੁਮਾਰ ਅਤੇ ਰਮਨ ਵੱਲੋ ਟੀ. ਬੀ. ਸਕਰੀਨਿੰਗ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਗਈ | ਇਸ ਵੇਲੇ ਸਮੂਹ ਗਰਾਮ ਪੰਚਾਇਤ ਪਿੰਡ ਮਾਣਕੀ ਵਲੋਂ ਪੂਰਨ ਸਹਿਯੋਗ ਕੀਤਾ ਗਿਆ |