13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮਾਤਾ ਸ਼ਕੁੰਤਲਾ ਰਾਣੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ

Ad Position 21
No active advertisement
ਅਜੀਤ ਡੈਸਕ 24-12-2025
ਸਾਹਨੇਵਾਲ, 23 ਦਸੰਬਰ (ਅਮਰਜੀਤ ਸਿੰਘ ਮੰਗਲੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜੇਸ਼ ਭਾਟੀਆ ਦੇ ਮਾਤਾ ਸ਼ਕੁੰਤਲਾ ਰਾਣੀ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ | ਮਾਤਾ ਸ਼ਕੁੰਤਲਾ ਰਾਣੀ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਰਖਵਾਏ ਗਏ ਆਰਤੀ ਪੈਲੇਸ ਡੇਹਲੋਂ ਰੋਡ ਸਾਹਨੇਵਾਲ ਵਿਖੇ ਗਰੁੜ ਪਾਠ ਦੇ ਭੋਗ ਪਾਇਆ ਗਿਆ | ਇਸ ਮੌਕੇ ਵਿਸ਼ਾਲ ਸ਼ਾਸਤਰੀ ਸਮੇਤ ਭਜਨ ਮੰਡਲੀ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਮਾਪਿਆਂ ਦੀ ਬੱਚੇ ਦੇ ਜ਼ਿੰਦਗੀ ਵਿੱਚ ਕੀ ਅਹਿਮੀਅਤ ਹੈ ਉਹਦੇ ਬਾਰੇ ਵਿਆਖਿਆ ਕਰਕੇ ਮਾਤਾ ਸ਼ਕੁੰਤਲਾ ਰਾਣੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਦੌਰਾਨ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਨਗਰ ਕੌਂਸਲ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ, ਕਾਂਗਰਸ ਪਾਰਟੀ ਆਗੂ ਰਵਨੀਤ ਸਿੰਘ ਗਿੱਲ, ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ, ਸਰਪੰਚ ਐਡਵੋਕੇਟ ਮਨਦੀਪ ਸਿੰਘ ਸਾਹਨੀ, ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ, ਭਾਜਪਾ ਸਾਬਕਾ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਟਿੰਕੂ, ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ,ਪ੍ਰਧਾਨ ਲਾਲੀ ਹਰਾ, ਪ੍ਰਧਾਨ ਕੀਰਤਨ ਸਿੰਘ ਬੱਬੂ, ਸਾਬਕਾ ਕੌਂਸਲਰ ਮਨਜਿੰਦਰ ਸਿੰਘ ਭੋਲਾ, ਨਗਰ ਕੌਂਸਲ ਸਾਹਨੇਵਾਲ ਦੇ ਸੀਨੀਅਰ ਵਾਇਸ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ, ਪ੍ਰਧਾਨ ਬਲਜੀਤ ਸਿੰਘ ਹਰਾ, ਵਾਇਸ ਪ੍ਰਧਾਨ ਮਲਕੀਤ ਸਿੰਘ ਹਰਾ (ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ), ਭਾਜਪਾ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਰਸ਼ਪਾਲ ਸਿੰਘ ਮੀਲੂ, ਗੁਰਮੀਤ ਸਿੰਘ ਪੱਪੂ ਤਲਵਾੜਾ ਕੌਂਸਲਰ ਪਤੀ, ਰਾਵਿੰਦਰ ਸਿੰਘ ਖਾਲਸਾ ਬੱਬੂ, ਸ਼੍ਰੋਮਣੀ ਅਕਾਲੀ ਦਲ ਸਰਕਲ ਸਾਹਨੇਵਾਲ ਦੇ ਪ੍ਰਧਾਨ ਮਾਸਟਰ ਅਸ਼ੋਕ ਕੁਮਾਰ, ਪ੍ਰਧਾਨ ਗੁਰਦੀਪ ਸਿੰਘ ਭੋਲਾ, ਪ੍ਰਧਾਨ ਮਨਧੀਰ ਸਿੰਘ ਧੀਰਾ, ਬਲਾਕ ਸੰਮਤੀ ਮੈਂਬਰ ਸੁੱਖਾ ਪਵਾ, ਦਵਿੰਦਰ ਚਾਹਿਲ, ਸਾਬਕਾ ਕੌਂਸਲਰ ਸੰਦੀਪ ਕੁਮਾਰ ਸੋਨੀ, ਕਾਂਗਰਸ ਐੱਸਸੀ ਵਿੰਗ ਸੂਬਾ ਕੋਆਰਡੀਨੇਟਰ ਸਰਬਜੀਤ ਸਿੰਘ ਕਡਿਆਣਾ ਆਦਿ ਵੱਲੋਂ ਮਾਤਾ ਸ਼ਕੁੰਤਲਾ ਰਾਣੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਾਪੇ ਘਰਾਂ ਦੀ ਕੁੰਜੀਆਂ ਹੁੰਦਿਆਂ ਹਨ ਅਤੇ ਮਾਪੇ ਹੀ ਹਮੇਸ਼ਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਅੱਗੇ ਵੱਲ ਤੋਰਦੇ ਹਨ ਅਤੇ ਉਨ੍ਹਾਂ ਦੀਆਂ ਤੰਦਰੁਸਤੀ ਲਈ ਬਿਨਾਂ ਕਿਸੇ ਸਵਾਰਥ ਤੋਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਰਹਿੰਦੇ ਹਨ | ਇਸ ਮੌਕੇ ਵੇਦ ਪ੍ਰਕਾਸ਼ ਭਾਟੀਆ, ਰਾਜੇਸ਼ ਭਾਟੀਆ ਰਾਜਨ ਭਾਟੀਆ, ਪ੍ਰਦੀਪ ਭਾਟੀਆ ਸਮੇਤ ਸਮੂਹ ਪਰਿਵਾਰ ਵੱਲੋਂ ਮਾਤਾ ਸ਼ਕੁੰਤਲਾ ਰਾਣੀ ਦੀ ਤਸਵੀਰ ਅੱਗੇ ਆਰਤੀ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ | ਇਸ ਦੁੱਖ ਦੀ ਘੜੀ ਵਿੱਚ ਮਾਤਾ ਸ਼ਕੁੰਤਲਾ ਰਾਣੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੌਕੇ ਪ੍ਰਧਾਨ ਰਮੇਸ਼ ਕੁਮਾਰ ਪੱਪੂ, ਪ੍ਰਧਾਨ ਕਰਨ ਅਨੇਜਾ, ਡਾ. ਵਿਜੇ ਪੁਰੀ, ਰਾਜੀਵ ਭਾਟੀਆ, ਪ੍ਰਦੀਪ ਭਾਟੀਆ, ਵਿਸ਼ਾਲ ਭਾਟੀਆ, ਸ਼ਾਲੂ ਭਾਟੀਆ ਆਕੁੰਸ ਭਾਟੀਆ, ਰਿੰਕੂ ਭਾਟੀਆ, ਰਿੰਪੀ ਹਰਾ, ਰਾਜਿੰਦਰ ਸਿੰਘ ਰਾਜੂ, ਨਰਿੰਦਰ ਸਿੰਘ ਨਿੰਦੀ, ਜਗਜੀਤ ਸਿੰਘ, ਪੰਮੀ ਭਾਟੀਆ, ਸ਼ੈੱਟੀ ਭਾਟੀਆ, ਰਵਿੰਦਰ ਭਾਟੀਆ ਰਵੀ, ਰਮਿਤ ਭਾਟੀਆ, ਰਮਨ ਭਾਟੀਆ, ਰਾਜਨ ਭਾਟੀਆ, ਮਾਸਟਰ ਬਲਵਿੰਦਰ ਕੁਮਾਰ, ਰਮਨ ਕੁਮਾਰ ਨਿੰਮਾ ਆਦਿ ਸਨ |
Ad Position 22
No active advertisement
ਪਿਛਲੀ ਖ਼ਬਰ ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਵਿਖੇ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪ... ਅਗਲੀ ਖ਼ਬਰ ਪਿੰਡ ਮਾਣਕੀ ਵਿਖੇ ਟੀ. ਬੀ. ਮੁਕਤ ਮੁਹਿੰਮ ਦਾ ਕੈਂਪ
Ad Position 24