ਮਲੌਦ, 28 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਕਾਂਗਰਸ ਪਾਰਟੀ ਨੇ ਸੰਵਿਧਾਨ ਨੂੰ ਬਚਾਉਣ ਲਈ ਅਤੇ ਅਮਨ ਸਾਂਤੀ ਬਹਾਲ ਕਰਾਉਣ ਲਈ ਆਪਣੀਆਂ ਜਾਨਾਂ ਦਿੱਤੀਆਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਾਂਗਰਸ ਪਾਰਟੀ ਨੇ ਬਲਾਕ ਕਾਂਗਰਸ ਮਲੌਦ ਦੇ ਮੀਤ ਪ੍ਰਧਾਨ ਕਿ੍ਸ਼ਨ ਦੇਵ ਜੋਗੀਮਾਜਰਾ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦਾ 141ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਗਿੱਲ ਬੇਰਕਲਾਂ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਦਾ 141ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਕਾਂਗਰਸ ਪਾਰਟੀ ਨੇ ਸੰਵਿਧਾਨ ਨੂੰ ਬਚਾਉਣ ਲਈ ਆਪਣੀ ਆਵਾਜ਼ ਉਠਾਈ ਅਤੇ ਅਮਨ ਸਾਂਤੀ ਨੂੰ ਬਹਾਲ ਕਰਵਾਉਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਕੀਮਤ 'ਤੇ ਮਨਰੇਗਾ ਨੂੰ ਬੰਦ ਨਹੀਂ ਹੋਣ ਦੇਵੇਗੀ | ਪ੍ਰਧਾਨ ਗਿੱਲ ਬੇਰਕਲਾਂ ਨੇ ਕਾਂਗਰਸ ਪਾਰਟੀ ਦੇ ਸਥਾਪਨਾ ਦਿਵਸ 'ਤੇ ਬੂਥ ਕਮੇਟੀਆਂ ਦੇ ਪ੍ਰਧਾਨਾਂ ਨੂੰ ਵਧਾਈ ਦੇਣ ਸਮੇਂ ਕਿਹਾ ਕਿ ਅੱਜ ਸਾਰੇ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਇਸ ਗੱਲ ਦਾ ਪ੍ਰਣ ਕਰਨ ਕਿ ਉਹ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਹਰ ਇੱਕ ਪਿੰਡ ਵਿਚ ਲੈ ਕੇ ਜਾਵੇਗੀ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਤਾਰੀ, ਬਲਾਕ ਸੰਮਤੀ ਮੈਂਬਰ ਕਿ੍ਸ਼ਨ ਦੇਵ ਜੋਗੀਮਾਜਰਾ, ਬਲਵਿੰਦਰ ਸਿੰਘ ਸੀਹਾਂ ਦੌਦ ਮੀਤ ਪ੍ਰਧਾਨ, ਨਿਰਮਲ ਸਿੰਘ ਗੋਗਾ ਕੂਹਲੀ ਕਲਾਂ ਬਲਾਕ ਸੰਮਤੀ ਮੈਂਬਰ, ਨਿਰਭੈ ਸਿੰਘ ਸੇਖਾ, ਜਗਰੂਪ ਸਿੰਘ ਫ਼ੌਜੀ ਰਾਮਗੜ੍ਹ ਸਰਦਾਰਾਂ, ਜਗਪਾਲ ਸਿੰਘ ਜੱਗੀ ਰਾਮਗੜ੍ਹ ਸਰਦਾਰਾਂ, ਦੀਪਾ ਸਿੰਘ, ਨਿਰਭੈ ਸਿੰਘ ਗਿੱਲ ਬੇਰਕਲਾਂ, ਮੇਘ ਸਿੰਘ ਬੇਰਕਲਾਂ, ਹਰਵਿੰਦਰ ਸਿੰਘ ਬਿੰਦੀ ਕੂਹਲੀ ਕਲਾਂ, ਤਰਸੇਮ ਸਿੰਘ ਕੂਹਲੀ ਖ਼ੁਰਦ, ਨਿਰਭੈ ਸਿੰਘ ਸੀਹਾਂ ਦੌਦ, ਅਜਮੇਰ ਸਿੰਘ ਟਿੰਬਰਵਾਲ, ਜੀਤ ਸਿੰਘ ਟਿੰਬਰਵਾਲ ਸਾਬਕਾ ਸਰਪੰਚ, ਮੱਘਰ ਸਿੰਘ ਜੋਗੀਮਾਜਰਾ, ਮੇਜਰ ਸਿੰਘ ਫ਼ੌਜੀ, ਚਰਨ ਸਿੰਘ ਸੂਬੇਦਾਰ ਆਦਿ ਹਾਜ਼ਰ ਸਨ |