22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਟਰਾਈਡੈਂਟ ਗਰੁੱਪ ਵਲੋਂ 'ਮੁਫ਼ਤ ਮੈਗਾ ਮੈਡੀਕਲ ਕੈਂਪ' ਦਾ ਚੌਥਾ ਪੜਾਅ ਸਫਲਤਾ ਪੂਰਵਕ ਹੋਇਆ ਮੁਕੰਮਲ <br/>

Ad Position 21
No active advertisement
ਟਰਾਈਡੈਂਟ ਮੈਗਾ ਮੁਫ਼ਤ ਮੈਡੀਕਲ ਕੈਂਪ ਵਿਚ ਮਾਹਿਰ ਡਾਕਟਰਾਂ ਤੋਂ ਚੈੱਕਅਪ ਕਰਵਾਉਂਦੇ ਹੋਏ ਮਰੀਜ਼ | ਅਜੀਤ ਤਸਵੀਰ <br/> 22-11-2025
ਬਰਨਾਲਾ, 21 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਵਲੋਂ ਮਨੁੱਖਤਾ ਦੀ ਸੇਵਾ ਲਈ ਸ਼ੁਰੂ ਕੀਤੇ ਗਏ ਮੁਫ਼ਤ ਮੈਗਾ ਮੈਡੀਕਲ ਕੈਂਪ ਦਾ ਚੌਥਾ ਪੜਾਅ ਅੱਜ ਸਫਲਤਾਪੂਰਵਕ ਨੇਪਰੇ ਚੜਿ੍ਹਆ ਹੈ ਅਤੇ ਹੁਣ ਪੰਜਵੇਂ ਪੜਾਅ ਦਾ ਆਗਾਜ਼ 26 ਨਵੰਬਰ ਨੂੰ ਹੋਵੇਗਾ | ਹਜ਼ਾਰਾਂ ਦੀ ਤਾਦਾਦ ਵਿਚ ਪਹੁੰਚ ਰਹੇ ਲੋੜਵੰਦਾਂ ਲਈ ਇਹ ਕੈਂਪ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ, ਜਿੱਥੇ ਲਾਇਲਾਜ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸੀ.ਐੱਮ.ਸੀ. ਲੁਧਿਆਣਾ ਵਰਗੇ ਨਾਮਵਰ ਅਦਾਰੇ ਦੇ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਸਲਾਹ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਕੈਂਪ ਵਿਚ ਇਲਾਜ ਕਰਵਾਉਣ ਆਏ ਮਰੀਜ਼ਾਂ ਵਲੋਂ ਟਰਾਈਡੈਂਟ ਗਰੁੱਪ ਦੇ ਬਾਨੀ ਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ, ਸੀ.ਐੱਸ.ਆਰ. ਮੁਖੀ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ. ਸ਼੍ਰੀ ਅਭਿਸ਼ੇਕ ਗੁਪਤਾ ਦਾ ਧੰਨਵਾਦ ਕੀਤਾ ਗਿਆ | ਪਿੰਡ ਖੁੱਡੀ ਕਲਾਂ ਤੋਂ ਪੁੱਜੇ 60 ਸਾਲਾਂ ਗੁਰਤੇਜ ਸਿੰਘ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿਚ ਵੱਡੇ ਹਸਪਤਾਲਾਂ ਤੱਕ ਪਹੁੰਚ ਕਰਨਾ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਰਹੀ | ਪਰ ਟਰਾਈਡੈਂਟ ਗਰੁੱਪ ਨੇ ਉਨ੍ਹਾਂ ਦੇ ਸ਼ਹਿਰ ਵਿਚ ਹੀ ਆਲ੍ਹਾ ਦਰਜੇ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਕੇ ਇਨਸਾਨੀਅਤ ਦਾ ਵੱਡਾ ਸਬੂਤ ਦਿੱਤਾ ਹੈ | ਧਨੌਲਾ ਤੋਂ ਪੁੱਜੀ ਬਜ਼ੁਰਗ ਗੁਰਮੀਤ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਇੱਥੇ ਬਿਨਾਂ ਕਿਸੇ ਖ਼ਰਚੇ ਦੇ ਉੱਚ ਪੱਧਰੀ ਇਲਾਜ ਮਿਲਿਆ ਹੈ, ਉਸ ਲਈ ਉਹ ਸਾਰੀ ਉਮਰ ਇਸ ਅਦਾਰੇ ਦੇ ਰਿਣੀ ਰਹਿਣਗੇ | ਬਹਾਦਰਪੁਰ ਨੇੜਲੇ ਪਿੰਡ ਨੱਤਾਂ ਤੋਂ ਪੁੱਜੀ ਬਜ਼ੁਰਗ ਅÏਰਤ ਗੁਰਜੀਤ ਕੌਰ ਤੇ ਪਿੰਡ ਭੋਤਨਾ ਤੋਂ ਪੁੱਜੀ ਬਲਦੇਵ ਕੋਰ ਨੇ ਗੁਪਤਾ ਪਰਿਵਾਰ ਨੂੰ ਦੁਆਵਾਂ ਦਿੰਦਿਆਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਨਾ ਸਿਰਫ਼ ਕਾਮਯਾਬੀ ਬਖ਼ਸ਼ੀ ਹੈ ਸਗੋਂ ਦੂਜਿਆਂ ਦਾ ਦਰਦ ਵੰਡਣ ਵਾਲਾ ਵੱਡਾ ਦਿਲ ਵੀ ਦਿੱਤਾ ਹੈ | ਇਨ੍ਹਾਂ ਤੋਂ ਇਲਾਵਾ ਹੋਰ ਮਰੀਜ਼ਾਂ ਨੇ ਵੀ ਕੈਂਪ ਦੇ ਪ੍ਰਬੰਧਾਂ ਅਤੇ ਸਟਾਫ਼ ਦੇ ਸਹਿਯੋਗੀ ਰਵੱਈਏ ਦੀ ਵੀ ਤਾਰੀਫ਼ ਕੀਤੀ | ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਕੈਂਪ ਇੰਚਾਰਜ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ ਅਤੇ ਰੁਪਿੰਦਰ ਕੌਰ ਆਦਿ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਟੋਕਨ ਲੈਣ ਤੋਂ ਲੈ ਕੇ ਡਾਕਟਰੀ ਮੁਆਇਨੇ ਅਤੇ ਦਵਾਈਆਂ ਲੈਣ ਤੱਕ ਹਰ ਕਦਮ 'ਤੇ ਮਰੀਜ਼ਾਂ ਦੀ ਬਾਂਹ ਫੜੀ |

Ad Position 22
No active advertisement
ਪਿਛਲੀ ਖ਼ਬਰ ਵਾਈ.ਐੱਸ. ਪਬਲਿਕ ਸਕੂਲ ਵਿਖੇ ਟਰਾਂਸਪੋਰਟੇਸ਼ਨ ਸੇਫ਼ਟੀ ਮੀਟਿੰਗ <br/> ਅਗਲੀ ਖ਼ਬਰ ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ <br/>
Ad Position 24