ਬਰਨਾਲਾ, 21 ਨਵੰਬਰ (ਅਸ਼ੋਕ ਭਾਰਤੀ)-ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਵਿਖੇ ਟਰਾਂਸਪੋਰਟੇਸ਼ਨ ਸੇਫ਼ਟੀ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਟਰਾਂਸਪੋਰਟੇਸ਼ਨ ਸਟਾਫ਼ ਨੂੰ ਰੋਜ਼ਾਨਾ ਪਾਲਣਾ ਕੀਤੀਆਂ ਜਾਣ ਵਾਲੀਆਂ ਮਹੱਤਵਪੂਰਨ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਗਈ | ਡਰਾਈਵਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਡਰਾਈਵ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ, ਵਾਹਨਾਂ 'ਤੇ ਲੋੜੀਂਦੇ ਸਥਾਨਾਂ 'ਤੇ ਰਿਫ਼ਲੈਕਟਰ ਲਗਾਉਣ ਅਤੇ ਪ੍ਰਦੂਸ਼ਣ ਤੇ ਇੰਨਸ਼ੋਰੈਂਸ ਦਸਤਾਵੇਜ਼ ਹਮੇਸ਼ਾ ਅੱਪਡੇਟ ਰੱਖਣ | ਇਸ ਤੋਂ ਇਲਾਵਾ ਉਨ੍ਹਾਂ ਨੂੰ ਗ਼ਲਤ ਪਾਰਕਿੰਗ ਤੋਂ ਬਚਣ, ਨਿਮਰ ਤੇ ਜ਼ਿੰਮੇਵਾਰ ਵਿਹਾਰ ਕਰਨ ਅਤੇ ਘਟਨਾਵਾਂ ਦਾ ਰਿਕਾਰਡ ਰੱਖਣ ਲਈ ਵੱਖਰਾ ਰਜਿਸਟਰ ਤਿਆਰ ਕਰਨ ਲਈ ਕਿਹਾ ਗਿਆ | ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀ ਨੀਰਜ ਕੁਮਾਰ, ਏ.ਐਸ.ਆਈ ਗੁਰਚਰਨ ਸਿੰਘ ਅਤੇ ਐਮ.ਐਚ.ਸੀ ਜਸਵਿੰਦਰ ਸਿੰਘ ਟਰਾਂਸਪੋਰਟ ਸਟਾਫ਼ ਨੂੰ ਟਰੈਫ਼ਿਕ ਨਿਯਮਾਂ, ਵਿਦਿਆਰਥੀ ਸੁਰੱਖਿਆ ਮਾਪਦੰਡਾਂ ਅਤੇ ਸਕੂਲ ਵਾਹਨਾਂ ਨਾਲ ਜੁੜੀਆਂ ਕਾਨੂੰਨੀ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਦਿਸ਼ਾ-ਨਿਰਦੇਸ਼ ਦਿੱਤੇ | ਇਸ ਮੌਕੇ ਪਿ੍ੰਸੀਪਲ ਸ੍ਰੀ ਮੋਹਿਤ ਜਿੰਦਲ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |