ਸ਼ਹਿਣਾ, 7 ਦਸੰਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਅਤੇ ਇਕਾਈ ਪ੍ਰਧਾਨ ਗੁਰਜੰਟ ਸਿੰਘ ਬਦਰੇਵਾਲਾ ਅਤੇ ਸਤਿਨਾਮ ਸਿੰਘ ਸੱਤੀ ਅਤੇ ਪ੍ਰਭਜੋਤ ਸਿੰਘ ਸਿੱਧੂ ਅਤੇ ਭੋਲਾ ਸਿੰਘ ਨੇ ਪੈੱ੍ਰਸ ਕਾਨਫ਼ਰੰਸ ਕਰ ਕੇ ਦੱਸਿਆ ਕਿ ਬਰਨਾਲਾ ਜ਼ਿਲੇ੍ਹ ਦਾ ਸਭ ਤੋਂ ਵੱਡਾ ਪਿੰਡ ਹੈ ਕਸਬਾ ਸ਼ਹਿਣਾ, ਜਿਸ ਜਗਾ 2023 ਵਿਚ ਸ਼ਹਿਣਾ ਵਿਚ ਕੇਂਦਰ ਸਰਕਾਰ ਦੇ ਫ਼ੰਡ ਤੇ 74 ਲੱਖ 71 ਹਜ਼ਾਰ ਰੁਪਏ ਲਗਾ ਕੇ ਇਕ ਪੱਕਾ ਛੱਪੜ ਤਿੰਨ ਖੂਹ ਬਣਾਏ ਗਏ ਅਤੇ ਪਾਈਪ ਲਾਈਨ ਪਾਈ ਗਈ ਜੋ ਕਿ ਬਹੁਤ ਛੋਟੀਆਂ ਪਾਈਪਾਂ ਦਾ ਬੋਰ ਬਹੁਤ ਛੋਟਾ ਸੀ ਜੋ ਹੁਣ ਪਾਈਪਾਂ ਬੰਦ ਹੋ ਗਈਆਂ ਹਨ ਅਤੇ ਆਰਜ਼ੀ ਕੱਚਾ ਨਾਲਾ ਪੁੱਟਣਾ ਪਿਆ, ਜੋ ਹੁਣ ਲਿਫ਼ਾਫ਼ੇ ਨਾਲ ਬੰਦ ਹੋ ਗਿਆ ਹੈ ਅਤੇ ਪਿੱਛੇ ਪਾਣੀ ਚੜ੍ਹ ਗਿਆ ਹੈ | ਛੱਪੜ ਦੇ ਪਾਣੀ ਵਿਚ ਗੰਦਗੀ ਫੈਲ ਗਈ ਹੈ ਅਤੇ ਜੋ ਖੂਹ ਬਣਾਏ ਗਏ ਹਨ | ਉਨ੍ਹਾਂ ਵਿਚ ਖੱਬਲ ਹਰਾ ਹੋ ਚੁੱਕਾ ਹੈ, ਚਾਰੇ ਪਾਸੇ ਗੰਦਗੀ ਅਤੇ ਪਾਥੀਆਂ ਦੇ ਢੇਰ ਲੱਗੇ ਹੋਏ ਹਨ, ਨਰਕ ਬਣ ਚੁੱਕਿਆ ਹੈ | ਕਿਸਾਨ ਆਗੂਆਂ ਨੇ ਕਿਹਾ ਇਸ ਗੱਲ 'ਤੇ ਵੀ ਵੱਡਾ ਸੱਕ ਹੈ ਕਿ ਜਿੰਨਾ ਪੈਸਾ ਆਇਆ ਸੀ, ਓਨਾ ਲੱਗਿਆ ਨਜਰ ਨਹੀਂ ਆ ਰਿਹਾ ਹੈ | ਇਹ ਕੰਮ ਪੰਚਾਇਤੀ ਰਾਜ ਰਾਹੀਂ ਹੋਇਆ ਸੀ, ਜਿਸ ਵਿਚ ਸ਼ਹਿਣਾ ਪੰਚਾਇਤ ਦਾ ਕੋਈ ਰੋਲ ਨਹੀਂ ਹੁੰਦਾ ਹੈ | ਇਹ ਜਾਂਚ ਦਾ ਵਿਸ਼ਾ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਪੰਚਾਇਤੀ ਰਾਜ ਦੇ ਜੇ. ਈ. ਚੈਚਲ ਸਿੰਘ ਨੇ ਦੱਸਿਆ ਕਿ ਇਸ ਥਾਪਰ ਮਾਡਲ ਦੀਆ ਪਾਈਪਾਂ ਦੇ ਲਈ ਇਕ ਮੋਟਰ ਲਾਈ ਜਾਣੀ ਸੀ, ਉਹ ਸ਼ਹਿਣਾ ਪੰਚਾਇਤ ਨੇ ਨਹੀਂ ਲਾਈ ਹੈ | ਇਸ ਕਰ ਕੇ ਪਾਣੀ ਰੁਕ ਗਿਆ ਹੈ | ਇਸ ਮੌਕੇ ਜਗਤਾਰ ਸਿੰਘ ਝੱਜ, ਰਾਜਾ ਸਿੰਘ ਮੌੜ, ਦਰਸ਼ਨ ਸਿੰਘ ਸਿੱਧੂ, ਕੁਲਵੰਤ ਸਿੰਘ ਚੂੰਘਾ, ਰਣਜੀਤ ਸਿੰਘ ਭੋਤਨਾ ਆਦਿ ਹਾਜ਼ਰ ਸਨ |