10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੈਕੰਡਰੀ ਸਕੂਲ ਲੜਕੇ ਭਦੌੜ ਵਿਖੇ ਵਿਦਿਆਰਥੀਆਂ ਦਾ ਕੌਂਸਲਿੰਗ ਸੈਸ਼ਨ ਹੋਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਭਦੌੜ, 7 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਵਿਖੇ ਪਿ੍ੰ: ਮੇਜਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦਾ ਕੌਂਸਲਿੰਗ ਸੈਸ਼ਨ ਕਰਵਾਇਆ ਗਿਆ ਜਿਸ ਵਿਚ ਮੁੱਖ ਬੁਲਾਰੇ ਵਜੋਂ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਗੁਪਤਾ ਨੂੰ ਉਚੇਚੇ ਤੌਰ 'ਤੇ ਬੁਲਾਇਆ ਗਿਆ | ਪ੍ਰਧਾਨ ਵਿਪਨ ਗੁਪਤਾ ਨੇ ਦਸਵੀਂ ਤੋਂ ਬਾਰ੍ਹਵੀਂ ਜਮਾਤ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਮੇਂ ਦੇ ਬਦਲਦੇ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਨੁੱਖੀ ਜੀਵਨ ਅੰਦਰ ਸਿੱਖਿਆ ਹੋਣਾ ਬਹੁਤ ਜ਼ਰੂਰੀ ਹੈ ਜਿਸ ਕਰ ਕੇ ਘਰੇਲੂ ਹਲਾਤਾਂ ਨੂੰ ਇਕ ਪਾਸੇ ਰੱਖ ਕੇ ਆਪਣੀ ਜ਼ਿੰਦਗੀ ਸੰਵਾਰਨ ਲਈ ਉਚੇਰੀ ਪੜ੍ਹਾਈ ਕਰਨਾ ਮਨੁੱਖ ਲਈ ਬਹੁਤ ਜ਼ਰੂਰੀ ਹੋ ਗਿਆ ਹੈ | ਉਨ੍ਹਾਂ ਮਾਪਿਆਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਭਾਵੇਂ ਤੁਸੀਂ ਕਿੰਨੇ ਵੀ ਪੜ੍ਹੇ ਹੋ ਪਰ ਬੱਚਿਆਂ ਤੋਂ ਸਕੂਲ ਵਿਚਲੀ ਚੱਲ ਰਹੀ ਸਿੱਖਿਆ, ਮਾਹੌਲ ਪ੍ਰਤੀ ਜ਼ਰੂਰ ਜਾਣਿਆ ਕਰੋ ਅਤੇ ਦਿਨ ਭਰ ਵਿਚ ਪੜ੍ਹਨ ਸਮੇਤ ਦੋ ਘੰਟੇ ਜ਼ਰੂਰ ਉਨ੍ਹਾਂ ਨਾਲ ਬਿਤਾਇਆ ਕਰੋ ਤਾਂ ਜੋ ਉਨ੍ਹਾਂ ਅੰਦਰ ਪੜ੍ਹਨ ਦੀ ਹੋਰ ਲਾਲਸਾ ਪੈਦਾ ਹੋ ਸਕੇ ਅਤੇ ਸਕੂਲ ਦੇ ਪਿ੍ੰਸੀਪਲ, ਜਮਾਤ ਇੰਚਾਰਜ ਸਮੇਤ ਪੂਰੇ ਸਟਾਫ਼ ਦਾ ਤੁਹਾਡਾ ਨਾਲ ਰਾਬਤਾ ਹੋਣਾ ਲਾਜ਼ਮੀ ਹੈ | ਪਿ੍ੰਸੀਪਲ ਮੇਜਰ ਸਿੰਘ ਨੇ ਕਿਹਾ ਕਿ ਸਕੂਲ ਦੁਆਰਾ ਵਿਦਿਆਰਥੀਆਂ ਨੂੰ ਸਿੱਖਿਆ ਸਮੇਤ ਹਰ ਪੱਖ ਤੋਂ ਬਿਹਤਰ ਸਹੂਲਤਾਂ ਦੇਣ ਦੇ ਉਪਰਾਲੇ ਹਮੇਸ਼ਾ ਕੀਤੇ ਜਾਂਦੇ ਹਨ ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਸ ਪ੍ਰਤੀ ਸਕੂਲ ਦਾ ਪੂਰਾ ਸਟਾਫ਼ ਵੀ ਹਮੇਸ਼ਾ ਤਤਪਰ ਰਹਿੰਦਾ ਹੈ | ਇਸ ਸਮੇਂ ਮਾ: ਜਸਪਾਲ ਵਾਹੀਆ, ਮਾ: ਬਲਵਿੰਦਰ ਸਿੰਘ ਅਤੇ ਮਾ: ਮਨਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦਾ ਮਾਪੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਲਾਵਾਰਸ ਜਾਨਵਰਾਂ ਦੀ ਸੰਭਾਲ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਸ਼ਹਿਣਾ ਦਾ ਥਾਪਰ ਮਾਡਲ ਹੋਇਆ ਫ਼ੇਲ੍ਹ, ਗੰਦਾ ਪਾਣੀ ਰੁਕ ਕੇ ਬਦਬੂ ਮਾਰਨ ਲੱਗਾ-ਪਾਈਪਾਂ ਬੰਦ, ਪੁੱਟੇ ਖੁੱਲੇ੍ਹ ਨਾਲੇ...
Ad Position 24