ਜਿਹੜੇ ਘਰ ਵਾਲਿਆਂ ਨੂੰ ਇਨ੍ਹਾਂ ਪੰਜਾਂ ਕਾਰਨਾਂ ਦੀ ਸਮਝ ਆ ਜਾਂਦੀ ਹੈ ਉਨ੍ਹਾਂ ਨੂੰ ਨਸ਼ਿਆਂ ਦੀ ਬਿਮਾਰੀ ਸਹੀ ਇਲਾਜ ਕੇਂਦਰ ਮਾਹਿਰ ਡਾਕਟਰ ਤੇ ਸਹੀ ਇਲਾਜ ਬਾਰੇ ਵੀ ਸਮਝ ਆ ਜਾਂਦੀ ਹੈ।
ਨਸ਼ਿਆਂ ਦੀ ਬਿਮਾਰੀ ਬਾਰੇ ਅੱਜ ਮੈਂ ਤੁਹਾਨੂੰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਦੱਸ ਰਿਹਾ ਹਾਂ ਕਿ ਨਸ਼ਿਆਂ ਦੀ ਬਿਮਾਰੀ ਦੇ ਇਲਾਜ ਦੀ ਸਫਲਤਾ ਦੀ ਦਰ ਹੋਰਨਾਂ ਬਿਮਾਰੀਆਂ ਦੀ ਸਫਲਤਾ ਦੀ ਦਰ ਤੋਂ ਜ਼ਿਆਦਾ ਹੈ। ਜੇਕਰ ਤੁਹਾਡਾ ਮਰੀਜ਼ ਨਸ਼ਾ ਨਹੀਂ ਛੱਡ ਰਿਹਾ ਤਾਂ ਇਸ ਦਾ ਭਾਵ ਇਹ ਹੈ ਕਿ ਤੁਹਾਨੂੰ ਅਜੇ ਤੱਕ ਨਸ਼ਿਆਂ ਦੀ ਬਿਮਾਰੀ ਬਾਰੇ ਸਮਝ ਹੀ ਨਹੀਂ ਹੈ। ਬਿਮਾਰੀ ਨੂੰ ਸਮਝਣ ਦਾ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਲਾਜ ਲਈ ਸਹੀ ਇਲਾਜ ਕੇਂਦਰ ਮਾਹਿਰ ਡਾਕਟਰ ਤੇ ਸਹੀ ਇਲਾਜ ਦੀ ਸਮਝ ਆ ਜਾਂਦੀ ਹੈ ਤੇ ਮਰੀਜ਼ ਸਦਾ ਲਈ ਨਸ਼ਾ ਛੱਡਣ ਵਿਚ ਸਫਲ ਹੋ ਜਾਂਦਾ ਹੈ।
ਘਰ ਵਾਲਿਆਂ ਨੂੰ ਨਸ਼ਿਆਂ ਦੀ ਬਿਮਾਰੀ ਬਾਰੇ ਸਮਝ ਨਾ ਹੋਣਾ
ਅਕਸਰ ਮਰੀਜ਼ ਜਾਂ ਉਸ ਦੇ ਘਰਦਿਆਂ ਨੂੰ ਨਸ਼ਿਆਂ ਦੀ ਬਿਮਾਰੀ ਬਾਰੇ ਜਾਣਕਾਰੀ ਨਹੀਂ ਹੁੰਦੀ। ਅਸਲ ਵਿਚ ਇਸ ਬਿਮਾਰੀ ਵਿਚ ਨਸ਼ੇ ਦੇ ਅਸਰ ਨਾਲ ਦਿਮਾਗ਼ ਦੇ ਤਿੰਨ ਹਿੱਸੇ ਸੁੰਨ ਹੋ ਜਾਂਦੇ ਹਨ। ਪ੍ਰੀਫਰੰਟਲ ਕੌਰਟੈਕਸ ਇਹ ਸਮਝ-ਸ਼ਕਤੀ ਵਾਲਾ ਹਿੱਸਾ ਹੈ ਇਸ ਦੇ ਸੁੰਨ ਹੋਣ ਨਾਲ ਮਰੀਜ਼ ਦੀ ਸਮਝ-ਸ਼ਕਤੀ ਕੰਮ ਨਹੀਂ ਕਰਦੀ। ਹਿਪੋਕੈਂਪਸ ਹਿੱਸਾ ਸੋਚਾਂ ਵਾਲਾ ਹਿੱਸਾ ਹੈ ਇਸਦੇ ਸੁੰਨ ਹੋਣ ਨਾਲ ਮਰੀਜ਼ ਦੀ ਸੋਚ ਨਸ਼ਿਆਂ ਦੀ ਗੁਲਾਮ ਹੋ ਜਾਂਦੀ ਹੈ ਤੇ ਪਹਿਲਾਂ ਵਾਂਗ ਜ਼ਿੰਦਗੀ ਜਿਊਣਾ ਉਸ ਦੇ ਵਸ 'ਚ ਨਹੀਂ ਰਹਿੰਦਾ। ਮਰੀਜ਼ ਦੇ ਦਿਮਾਗ਼ ਵਿਚੋਂ ਸੋਚਾਂ ਦੀ ਲੜੀ ਨਹੀਂ ਟੁੱਟਦੀ। ਉਸਦੇ ਦਿਮਾਗ਼ ਵਿਚ ਹਰ ਸਮੇਂ ਨਸ਼ਾ ਲੈਣ, ਛੱਡਣ, ਘਟਾਉਣ ਜਾਂ ਵਧਾਉਣ ਆਦਿ ਦੀਆਂ ਸੋਚਾਂ ਚੱਲਦੀਆਂ ਹਨ। ਅਮੈਗਡੇਲਾ ਹਿੱਸਾ ਬੇਚੈਨੀ ਤੋਂ ਬਚਾਉਣ ਵਾਲਾ ਹਿੱਸਾ ਹੈ ਇਨ੍ਹਾਂ ਹਿੱਸਿਆਂ ਦੇ ਵਿਗਿਆਨਿਕ ਇਲਾਜ ਤੋਂ ਬਗ਼ੈਰ ਮਰੀਜ਼ ਨਸ਼ਾ ਛੱਡ ਹੀ ਨਹੀਂ ਸਕਦਾ।
ਮਰੀਜ਼ ਦੇ ਦਿਮਾਗ਼ ਦਾ ਇਲਾਜ ਨਾ ਹੋਣਾ
ਜਿਨਾ ਚਿਰ ਤੱਕ ਮਰੀਜ਼ ਦੇ ਦਿਮਾਗ਼ ਭਾਵ ਬਿਮਾਰੀ ਦਾ ਇਲਾਜ ਨਹੀਂ ਹੁੰਦਾ ਓਨਾ ਚਿਰ ਉਹ ਨਸ਼ਿਆਂ ਨੂੰ ਸਦਾ ਲਈ ਨਹੀਂ ਛੱਡ ਸਕਦਾ। ਸਰੀਰਕ ਪੱਧਰ ਦੇ ਇਲਾਜਾਂ ਜਾਂ ਸਿਰਫ ਸਰੀਰ ਵਿਚੋਂ ਨਸ਼ੇ ਦਾ ਅਸਰ ਖਤਮ ਕਰਨ ਨਾਲ ਸਿਰਫ ਸਰੀਰਕ ਤਕਲੀਫ਼ਾਂ ਹੀ ਦੂਰ ਹੁੰਦੀਆਂ ਹਨ ਬਿਮਾਰੀ ਦਾ ਇਲਾਜ ਨਹੀਂ ਹੁੰਦਾ। ਸਰੀਰ ਵਿਚੋਂ ਅਸਰ ਖ਼ਤਮ ਹੋਣ ਨਾਲ ਮਰੀਜ਼ ਜਾਂ ਉਸ ਦੇ ਘਰ ਵਾਲਿਆਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਹੁਣ ਮਰੀਜ਼ ਠੀਕ ਹੋ ਗਿਆ ਹੈ ਪਰ ਦਿਮਾਗ਼ ਵਿਚ ਬਿਮਾਰੀ ਉਸੇ ਤਰ੍ਹਾਂ ਹੀ ਮੌਜੂਦ ਰਹਿਣ ਕਾਰਨ ਉਹ ਇਲਾਜ ਤੋਂ ਕੁਝ ਦਿਨ ਬਾਅਦ ਦੁਬਾਰਾ ਨਸ਼ਿਆਂ ਦੀ ਤਾਂਘ ਉਪਜਣ ਜਾਂ ਨਸ਼ਿਆਂ ਦੀਆਂ ਸੋਚਾਂ ਤੋਂ ਤੰਗ ਆ ਕੇ ਦੁਬਾਰਾ ਨਸ਼ਾ ਲੈਣਾ ਸ਼ੁਰੂ ਕਰ ਦਿੰਦਾ ਹੈ।
ਮਰੀਜ਼ ਦੀਆਂ ਦਿਮਾਗ਼ੀ ਬਿਮਾਰੀਆਂ ਦਾ ਇਲਾਜ ਨਾ ਹੋਣਾ
ਨਸ਼ਿਆਂ ਦੇ ਅਸਰ ਕਾਰਨ ਮਰੀਜ਼ ਨੂੰ ਕਈ ਦਿਮਾਗ਼ੀ ਬਿਮਾਰੀਆਂ ਜਿਵੇਂ ਉਦਾਸੀਪਣ, ਵਹਿਮ-ਭਰਮ, ਗੁੱਸਾ, ਬੇਚੈਨੀ, ਘਬਰਾਹਟ, ਕਾਹਲਾਪਣ, ਚਿੜਚਿੜਾਪਣ, ਇਕੱਲਾਪਣ, ਸ਼ੱਕ, ਨਿਰਾਸ਼ਾ, ਨਸ਼ਿਆਂ ਬਾਰੇ ਵਾਰ-ਵਾਰ ਸੋਚਾਂ ਦਾ ਆਉਣਾ, ਆਤਮਹੱਤਿਆ ਦਾ ਖਿਆਲ ਆਦਿ ਲੱਗ ਜਾਂਦੀਆਂ ਹਨ ਤੇ ਨਸ਼ਾ ਛੱਡਣ ਵਿਚ ਵੱਡੀ ਰੁਕਾਵਟ ਬਣ ਜਾਂਦੀਆਂ ਹਨ। ਨਸ਼ਿਆਂ ਦੀ ਬਿਮਾਰੀ ਦੇ ਨਾਲ ਇਨ੍ਹਾਂ ਦਿਮਾਗ਼ੀ ਬਿਮਾਰੀਆਂ ਦਾ ਇਲਾਜ ਵੀ ਹੋਣਾ ਜ਼ਰੂਰੀ ਹੁੰਦਾ ਹੈ। ਨਹੀਂ ਤਾਂ ਕਦੇ ਵੀ ਮਰੀਜ਼ ਨਸ਼ਿਆਂ ਨੂੰ ਸਦਾ ਲਈ ਨਹੀਂ ਛੱਡ ਸਕਦਾ।
ਘਰ ਵਾਲਿਆਂ ਵਲੋਂ ਇਲਾਜ ਵਿਚ ਦੇਰੀ ਕਰਨਾ
ਕਈ ਘਰ ਵਾਲੇ ਇਲਾਜ ਲਈ ਮਰੀਜ਼ ਦੇ ਮਨ ਬਣਨ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਮਰੀਜ਼ ਦੀ ਬਿਮਾਰੀ ਅੰਦਰੋਂ-ਅੰਦਰ ਵਧਦੀ ਰਹਿੰਦੀ ਹੈ। ਕਦੇ ਵੀ ਮਰੀਜ਼ ਦਾ ਇਲਾਜ ਲਈ ਆਪਣੇ ਆਪ ਮਨ ਬਣਨ ਦਾ ਇੰਤਜ਼ਾਰ ਨਾ ਕਰੋ। ਜੇਕਰ ਮਰੀਜ਼ ਇਲਾਜ ਲਈ ਨਾ ਮੰਨੇ ਤਾਂ ਘਰ ਵਾਲੇ ਸਾਨੂੰ ਇਕੱਲੇ ਆ ਕੇ ਮਿਲ ਸਕਦੇ ਹਨ। ਅਸੀਂ ਉਨ੍ਹਾਂ ਨੂੰ ਮਰੀਜ਼ ਨੂੰ ਮਨਾਉਣ ਦੇ ਅਜਿਹੇ ਸੁਚੱਜੇ ਤਰੀਕੇ ਸਿਖਾ ਦਿੰਦੇ ਹਾਂ ਕਿ ਉਹ ਮਰੀਜ਼ ਨੂੰ ਆਸਾਨੀ ਨਾਲ ਮਨਾ ਲੈਂਦੇ ਹਨ।
ਘਰ ਵਾਲਿਆਂ ਵਲੋਂ ਗ਼ੈਰਵਿਗਿਆਨਕ ਇਲਾਜਾਂ ਵਿਚ ਸਮਾਂ ਬਰਬਾਦ ਕਰਨਾ
ਬਹੁਤ ਸਾਰੇ ਘਰ ਵਾਲੇ ਗ਼ੈਰਵਿਗਿਆਨਕ ਇਲਾਜਾਂ ਵਿਚ ਫਸੇ ਰਹਿੰਦੇ ਹਨ। ਮਰੀਜ਼ ਜਾਂ ਤਾਂ ਨਸ਼ਾ ਨਹੀਂ ਛੱਡਦਾ ਤੇ ਜਾਂ ਦਵਾਈ ਦੇ ਰੂਪ ਵਿਚ ਦੂਸਰੇ ਨਸ਼ਿਆਂ 'ਤੇ ਲੱਗ ਜਾਂਦਾ ਹੈ ਜਿਸ ਨਾਲ ਉਸ ਦੀ ਬਿਮਾਰੀ ਹੋਰ ਜ਼ਿਆਦਾ ਵਧਦੀ ਰਹਿੰਦੀ ਹੈ। ਘਰ ਵਾਲੇ ਸਮਝਦੇ ਹਨ ਕਿ ਉਨ੍ਹਾਂ ਦਾ ਮਰੀਜ਼ ਹੁਣ ਠੀਕ ਹੈ। ਜਦ ਮਰੀਜ਼ ਨਸ਼ਾ ਰੂਪੀ ਦਵਾਈ ਬੰਦ ਕਰਦਾ ਹੈ ਤਾਂ ਨਸ਼ਿਆਂ ਦੀ ਤਾਂਘ ਦੁਬਾਰਾ ਉਪਜਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਦੁਬਾਰਾ ਨਸ਼ਾ ਲੈਣਾ ਸ਼ੁਰੂ ਕਰ ਦਿੰਦਾ ਹੈ। ਹਮੇਸ਼ਾ ਨਸ਼ਿਆਂ ਦਾ ਵਿਗਿਆਨਿਕ ਇਲਾਜ ਕਰਵਾਓ।
ਨਸ਼ਿਆਂ ਦਾ ਵਿਗਿਆਨਕ ਇਲਾਜ ਕਿਵੇਂ ਹੁੰਦਾ ਹੈ?
ਮਰੀਜ਼ ਦੇ ਸਰੀਰ ਤੇ ਦਿਮਾਗ਼ ਨੂੰ ਨਸ਼ਾਰਹਿਤ (ਡੀਟੌਕਸ) ਕਰ ਕੇ ਵਿਸ਼ੇਸ਼ ਦਵਾਈਆਂ ਤੇ ਵਿਸ਼ੇਸ਼ ਥੈਰੇਪੀਜ਼ ਜਿਵੇਂ ਆਰ. ਟੀ. ਐੱਮ. ਐੱਸ. ਥੈਰੇਪੀ (ਰੈਪੀਟੇਟਿਵ ਟ੍ਰਾਂਸਕਰੇਨੀਅਲ ਮੈਗਨੇਟਿਕ ਸਟਿਮੂਲੇਸ਼ਨ) ਰਾਹੀਂ ਦਿਮਾਗ਼ ਦੇ ਬਿਮਾਰ ਹਿੱਸਿਆਂ ਹਿਪੋਕੈਂਪਸ (ਸੋਚਾਂ ਵਾਲਾ ਹਿੱਸਾ) ਪ੍ਰੀਫਰੰਟਲ ਕੌਰਟੈੱਕਸ (ਸਮਝ-ਸ਼ਕਤੀ ਵਾਲਾ ਹਿੱਸਾ) ਤੇ ਅਮੈਗਡੇਲਾ (ਬੇਚੈਨੀ ਤੋਂ ਬਚਾਉਣ ਵਾਲਾ ਹਿੱਸਾ) ਦਾ ਇਲਾਜ ਕਰਨਾ ਜ਼ਰੂਰੀ ਹੁੰਦਾ ਹੈ। ਜਦ ਦਿਮਾਗ਼ ਦੇ ਇਹ ਹਿੱਸੇ ਠੀਕ ਹੋ ਜਾਂਦੇ ਹਨ ਤਾਂ ਮਰੀਜ਼ ਹਰ ਗੱਲ ਸਮਝਣ ਲੱਗ ਪੈਂਦਾ ਹੈ ਉਸ ਦਾ ਸੁਭਾਅ ਤਬਦੀਲ ਹੋ ਜਾਂਦਾ ਹੈ ਉਹ ਆਪਣੇ ਤੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਣ ਤੇ ਨਿਭਾਉਣ ਲੱਗ ਪੈਂਦਾ ਹੈ। ਉਸਦੇ ਅੰਦਰੋਂ ਨਸ਼ਿਆਂ ਲਈ ਸੋਚਾਂ ਤਾਂਘ ਤੇ ਬੇਚੈਨੀ ਖਤਮ ਹੋ ਜਾਂਦੀ ਹੈ ਤੇ ਉਹ ਸਦਾ ਲਈ ਨਸ਼ਾ ਛੱਡ ਜਾਂਦਾ ਹੈ।