19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਐਰੋਮਾਥੈਰੇਪੀ : ਮਾਨਸਿਕ ਤੇ ਸਰੀਰਕ ਰੋਗਾਂ ਦਾ ਸਫ਼ਲ ਇਲਾਜ

Ad Position 21
No active advertisement
ਅਜੀਤ ਡੈਸਕ 26-09-2025

'ਐਰੋਮਾ' ਦਾ ਸ਼ਬਦਿਕ ਅਰਥ ਹੈ ਸੁਗੰਧ ਅਤੇ ਐਰੋਮਾਥੈਰਪੀ ਦਾ ਮਤਲਬ ਹੁੰਦਾ ਹੈ ਸੁਗੰਧ ਦੀ ਮਦਦ ਨਾਲ ਇਲਾਜ। ਸੁਗੰਧ ਨਾਲ ਇਲਾਜ ਕੋਈ ਨਵੀਂ ਚੀਜ਼ ਨਹੀਂ। ਫੁੱਲ ਸਿਰ 'ਚ ਲਗਾਉਣਾ, ਫੁੱਲਾਂ ਦੇ ਗਜਰੇ ਪਾਉਣਾ, ਸਿਰ ਅਤੇ ਵਾਲਾਂ ਦੀ ਸੁਗੰਧਿਤ ਤੇਲਾਂ ਨਾਲ ਮਾਲਿਸ਼ ਕਰਨਾ, ਸੁਗੰਧਿਤ ਵਟਣਾ ਲਗਾਉਣਾ, ਸੁਗੰਧਿਤ ਲੱਕੜੀਆਂ, ਧੂਫ਼, ਪਾਊਡਰ ਆਦਿ ਕਮਰੇ ਵਿਚ ਬਾਲਣਾ ਵਿਸ਼ੇਸ਼ ਕਰਕੇ ਜਦੋਂ ਔਰਤ ਬੱਚੇ ਨੂੰ ਜਨਮ ਦੇ ਚੁੱਕੀ ਹੋਵੇ ਭਾਵ ਡਿਲੀਵਰੀ ਤੋਂ ਬਾਅਦ ਪੁਰਾਣੀਆਂ ਪ੍ਰਥਾਵਾਂ ਹਨ।
ਐਰੋਮਾਥੈਰੇਪੀ ਬਿਨਾਂ ਕਿਸੇ ਤਰ੍ਹਾਂ ਦੇ ਸਰੀਰ ਨੂੰ ਨੁਕਸਾਨ ਪਹੁੰਚਾਏ ਅਤੇ ਐਲਰਜੀ ਪੈਦਾ ਕੀਤੇ ਸਰੀਰ ਨੂੰ ਬਿਮਾਰੀਆਂ ਤੋਂ ਨਾ ਸਿਰਫ਼ ਬਚਾਉਂਦੀ ਹੈ, ਸਗੋਂ ਹੁਣ ਇਕ ਵਿਸ਼ੇਸ਼ ਵਰਗ ਹੀ 'ਐਰੋਮਾਥੈਰੇਪੀ' ਦੇ ਗੁਣ ਅਤੇ ਇਲਾਜ ਵਿਧੀ ਤੋਂ ਜਾਣੂ ਹੈ।
ਫੁੱਲਾਂ ਦੇ ਅਰਕ ਅਤੇ ਤੇਲ ਕੱਢਣ ਦੀ ਇਕ ਵਿਸ਼ੇਸ਼ ਵਿਧੀ ਹੈ।
ਇਹ ਤੇਲ ਜਰਮਜ਼ ਵਾਲੇ ਹੁੰਦੇ ਹਨ ਪਰ ਮਨੁੱਖ ਨੂੰ ਕਿਸੇ ਵੀ ਤਰ੍ਹਾਂ ਦੀ ਹਾਨੀ ਨਹੀਂ ਪਹੁੰਚਾਉਂਦੇ, ਨਾ ਹੀ ਮਨੁੱਖ ਦੇ ਸਰੀਰ ਵਿਚ ਸਥਿਤ ਸਫ਼ੈਦ ਖੂਨੀ ਕੋਸ਼ਿਕਾਵਾਂ ਨੂੰ ਜੋ ਮਨੁੱਖੀ ਸਰੀਰ ਵਿਚ ਰੋਗ ਪ੍ਰਤੀਰੋਧੀ ਸ਼ਕਤੀ ਜਾਂ ਤਾਕਤ ਪੈਦਾ ਕਰਦੀਆਂ ਹਨ।
ਇਨ੍ਹਾਂ ਤੇਲਾਂ ਦੀ ਸਿੱਧੀ ਵਰਤੋਂ ਨਹੀਂ ਕੀਤੀ ਜਾਂਦੀ। ਇਨ੍ਹਾਂ ਨੂੰ ਹੋਰ ਦੂਜੇ ਸਾਧਾਰਨ ਤੇਲਾਂ ਵਿਚ ਮਿਲਾ ਕੇ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਚਮੜੀ 'ਤੇ ਲਗਾਉਣ 'ਤੇ ਦਰਦ ਘੱਟ ਕਰਨ ਦੀ ਅਨੋਖੀ ਰਾਹਤ ਪ੍ਰਾਪਤ ਹੁੰਦੀ ਹੈ। ਇਹ ਤੇਲ ਚਮੜੀ ਦੇ ਮਾਧਿਅਮ ਨਾਲ ਖੂਨ ਵਿਚ ਸਮਾ ਜਾਂਦੇ ਹਨ, ਸਰੀਰ ਦੀ ਤੇਲ ਮਾਲਿਸ਼ ਕਰਨ 'ਤੇ ਸਰੀਰ ਵਿਚ ਤੇਲ ਸਮਾਉਣ ਅਤੇ ਆਪਣਾ ਪ੍ਰਭਾਵ ਛੱਡਣ ਵਿਚ ਲਗਭਗ 20 ਤੋਂ 70 ਮਿੰਟ ਦਾ ਸਮਾਂ ਲਗ ਜਾਂਦਾ ਹੈ।
ਐਰੋਮਾਥੈਰੇਪੀ ਵਿਚ ਵਰਤੋਂ ਵਿਚ ਆਉਣ ਵਾਲੇ ਤੇਲ ਸ਼ੁੱਧ, ਕੁਦਰਤੀ ਐਰੋਮੈਟਿਕ ਹੋਣੇ ਚਾਹੀਦੇ ਹਨ। ਇਹ ਕਿਸੇ ਵੀ ਤਰ੍ਹਾਂ ਦੇ ਸਿੰਥੈਟਿਕ ਸੁਗੰਧ ਵਾਲੇ ਜਾਂ ਬਨਾਉਟੀ ਸੁਗੰਧ ਵਾਲੇ ਨਹੀਂ ਹੋਣੇ ਚਾਹੀਦੇ। ਇਹ ਬਦਕਿਸਮਤੀ ਦੀ ਗੱਲ ਹੈ ਕਿ ਬਾਜ਼ਾਰ ਵਿਚ ਮਿਲਣ ਵਾਲੇ ਜ਼ਿਆਦਾਤਰ ਤੇਲ ਨਕਲੀ ਸਿੰਥੈਟਿਕ ਹੀ ਹੁੰਦੇ ਹਨ।
ਐਰੋਮੈਟਿਕ ਇਲਾਜ ਪ੍ਰਣਾਲੀ ਸਰੀਰ ਅਤੇ ਮਨ ਦੋਵਾਂ 'ਤੇ ਪ੍ਰਭਾਵਸ਼ਾਲੀ ਅਸਰ ਕਰਦੀ ਹੈ। ਇਹ ਸਰੀਰਕ ਤੇ ਮਾਨਸਿਕ ਦੋਵਾਂ ਤਰ੍ਹਾਂ ਦੇ ਤਣਾਅ ਘੱਟ ਕਰਦੀ ਹੈ। ਕਹਿੰਦੇ ਹਨ ਮਨੁੱਖੀ ਸਰੀਰ ਵਿਚ ਮੈਗਨੇਟਿਕ ਪਾਵਰ ਹੁੰਦੀ ਹੈ ਅਤੇ ਇਹ ਤਾਕਤ ਸਰੀਰ ਨੂੰ ਉੱਤਮ ਸਿਹਤ ਪ੍ਰਦਾਨ ਕਰਨ ਵਿਚ ਸੰਤੁਲਨ ਦਾ ਕੰਮ ਕਰਦੀ ਹੈ।
ਇਥੇ ਇਕ ਬਹੁਤ ਹੀ ਕਾਰਗਰ ਐਰੋਮਾਵਿਧੀ ਕੋਸ਼ਿਕਾਵਾਂ ਦਾ ਦਰਦ ਘੱਟ ਕਰਨ ਲਈ ਦਿੱਤੀ ਜਾ ਰਹੀ ਹੈ:
ਫਾਰਮੂਲਾ : ਜਿਊਨਿਪਰ ਤੇਲ 20 ਬੂੰਦ, ਲੈਵੈਂਡਰ ਤੇਲ 20 ਬੂੰਦ, ਰੋਜ਼ਮੇਰੀ ਤੇਲ 20 ਬੂੰਦ, ਬਦਾਮ ਤੇਲ 20 ਬੂੰਦ।
ਉੱਪਰ ਲਿਖੇ ਸਭ ਤੇਲ ਮਿਲਾ ਕੇ ਇਕਸਾਰ ਕਰੋ, ਫਿਰ ਹੌਲੀ-ਹੌਲੀ ਦਰਦ ਵਾਲੇ ਹਿੱਸੇ 'ਤੇ ਲਗਾਓ। ਲਗਾਉਂਦੇ ਸਮੇਂ ਸਾਵਧਾਨੀ ਰੱਖੋ ਕਿ ਮਾਲਿਸ਼ ਹਮੇਸ਼ਾ ਦਿਲ ਵਾਲੇ ਪਾਸੇ ਦੀ ਦਿਸ਼ਾ ਵਿਚ ਹੀ ਕਰਨੀ ਚਾਹੀਦੀ। ਫਿਰ ਤੇਲ ਨੂੰ ਕੁਝ ਦੇਰ ਲਈ ਚਮੜੀ ਵਿਚ ਸਮਾ ਜਾਣ ਲਈ ਛੱਡ ਦੇਣਾ ਚਾਹੀਦਾ ਹੈ। ਕੁਝ ਦੇਰ ਬਾਅਦ ਦਰਦ ਵਾਲੀ ਥਾਂ ਨੂੰ ਨਰਮ ਅਤੇ ਸਾਫ਼ ਕੱਪੜੇ ਨਾਲ ਬੰਨ੍ਹ ਦੇਣਾ ਚਾਹੀਦਾ ਹੈ। ਇਸ ਕਿਰਿਆ ਨੂੰ ਦਿਨ ਵਿਚ ਤਿੰਨ ਵਾਰ ਦੁਹਰਾਉਣਾ ਚਾਹੀਦਾ ਹੈ।
ਮਾਨਸਿਕ ਤਣਾਅ ਘੱਟ ਕਰਨ ਲਈ :
ਵਿਧੀ : ਲੈਵੈੈਂਡਰ ਤੇਲ 20 ਬੂੰਦ, ਚੰਦਨ ਤੇਲ 10 ਬੂੰਦ, ਜਿਰੇਨੀਅਮ ਤੇਲ 5 ਬੂੰਦ।
ਇਹ ਸਭ 50 ਮਿ.ਲੀ. ਨਾਰੀਅਲ ਜਾਂ ਤਿਲ ਦੇ ਤੇਲ ਵਿਚ ਮਿਲਾਓ ਅਤੇ ਉਸ ਨਾਲ ਮਾਲਿਸ਼ ਕਰੋ, ਨਰਮ ਹੱਥਾਂ ਨਾਲ ਪੋਲੇ-ਪੋਲੇ ਥਪਕੀ ਜਿਹੀ ਦਿੰਦੇ ਹੋਏ। ਛੇਤੀ ਆਰਾਮ ਆਉਂਦਾ ਹੈ ਅਤੇ ਮਨ ਵਿਚ ਸਕੂਨ ਜਾਗਦਾ ਹੈ।
ਪਸੀਨੇ ਜਾਂ ਸਰੀਰ ਤੋਂ ਬਦਬੂ ਆਉਂਦੀ ਹੋਵੇ ਤਾਂ :
ਵਿਧੀ : ਗੁਲਾਬ ਦਾ ਤੇਲ 20 ਬੂੰਦ, ਜੋਜੋਬਾ ਤੇਲ 5 ਬੂੰਦ।
ਇਹ ਤੇਲ 50 ਮਿ.ਲੀ. ਨਾਰੀਅਲ ਜਾਂ ਤਿਲ ਦੇ ਤੇਲ ਵਿਚ ਮਿਲਾਓ ਅਤੇ ਇਸ ਤੇਲ ਨਾਲ ਪੂਰੇ ਸਰੀਰ ਦੀ ਵਿਸ਼ੇਸ਼ ਕਰਕੇ ਬਗਲਾਂ ਦੀ ਮਾਲਿਸ਼ ਕਰੋ। ਪਸੀਨੇ ਜਾਂ ਸਰੀਰ ਦੀ ਦੁਰਗੰਧ ਤੋਂ ਛੁਟਕਾਰਾ ਮਿਲ ਜਾਵੇਗਾ। ਗਰਮੀਆਂ ਦੇ ਮੌਸਮ ਵਿਚ ਤਾਂ ਇਸ ਤੇਲ ਦੀ ਮਾਲਿਸ਼ ਸਰੀਰ ਨੂੰ ਆਰਾਮ ਅਤੇ ਰਾਹਤ ਵੀ ਪ੍ਰਦਾਨ ਕਰਦੀ ਹੈ।
ਐਰੋਮਾਥੈਰੇਪੀ ਯਕੀਨੀ ਤੌਰ 'ਤੇ ਹੀ ਸੁੰਦਰਤਾ ਸ਼ਿੰਗਾਰ ਅਤੇ ਸਿਹਤ ਤਿੰਨਾਂ 'ਤੇ ਹੀ ਅਨੁਕੂਲ ਪ੍ਰਭਾਵ ਛੱਡਦੀ ਹੈ। ਸਰੀਰ ਤਤਕਾਲ ਰਾਹਤ ਅਤੇ ਚੁਸਤ ਦਰੁੱਸਤ ਮਹਿਸੂਸ ਕਰਨ ਲਗਦਾ ਹੈ।

Ad Position 22
No active advertisement
ਪਿਛਲੀ ਖ਼ਬਰ ਕੋਲੈਸਟ੍ਰਾਲ ਦਾ ਪੱਧਰ ਕਿਸ ਤਰ੍ਹਾਂ ਸੁਧਾਰੀਏ? ਅਗਲੀ ਖ਼ਬਰ ਨਸ਼ਿਆਂ ਨੂੰ ਨਾ ਛੱਡਣ ਦੇ ਪੰਜ ਵੱਡੇ ਕਾਰਨ
Ad Position 24