* ਭੋਜਨ ਦੀ ਮਾਤਰਾ ਸਾਧਾਰਨ ਤੋਂ ਜ਼ਿਆਦਾ ਬਿਲਕੁਲ ਨਾ ਹੋਵੇ। ਇਹ ਪੌਸ਼ਟਿਕ ਹੋਵੇ।
* ਤੇਲ, ਘਿਓ, ਡਾਲਡਾ, ਬਨਸਪਤੀ ਤੇਲ ਦੀ ਮਾਤਰਾ ਬਿਲਕੁਲ ਘੱਟ ਹੋਵੇ।
* ਮਾਸ, ਮੱਛੀ, ਮੁਰਗਾ, ਆਂਡੇ ਦੀ ਮਾਤਰਾ ਘੱਟ ਕਰ ਦਿਓ।
* ਮੁਰਗੇ ਦੀ ਬਜਾਏ ਮੱਛੀ ਖਾਓ।
* ਮਾਸ, ਮੁਰਗਾ, ਮੱਛੀ, ਅੰਡਾ ਜੋ ਵੀ ਖਾਓ, ਕਦੀ-ਕਦਾਈਂ ਅਤੇ ਘੱਟ ਮਾਤਰਾ ਵਿਚ ਖਾਓ। ਉਂਝ ਇਨ੍ਹਾਂ ਨੂੰ ਨਾ ਖਾਣਾ ਹੀ ਸਭ ਤੋਂ ਵਧੀਆ ਹੈ।
* ਵਜ਼ਨ, ਮੋਟਾਪਾ ਅਤੇ ਲੱਕ ਦਾ ਘੇਰਾ ਨਾ ਵਧੇ।
* ਸਥਿਰ ਅਤੇ ਸਾਧਨ-ਸਹੂਲਤਾਂ ਦੇ ਭੋਗੀ ਬਣਨ ਦੀ ਬਜਾਏ ਸਰਗਰਮ ਜੀਵਨ ਜੀਓ।
* ਤਾਜ਼ੀਆਂ ਮੌਸਮੀ ਸਬਜ਼ੀਆਂ ਤੇ ਫਲ ਆਦਿ ਖਾਓ। * ਨਮਕ ਦੀ ਮਾਤਰਾ ਬਹੁਤ ਘੱਟ ਕਰ ਦਿਓ।
* ਸਲਾਦ, ਸੂਪ, ਜੂਸ, ਰਾਇਤੇ ਵਿਚ ਨਮਕ, ਸ਼ੱਕਰ ਨਾ ਹੋਵੇ।
* ਅਚਾਰ, ਪਾਪੜ ਨਾਂਹ ਦੇ ਬਰਾਬਰ ਖਾਓ।
* ਡੱਬਾ-ਬੰਦ, ਬੋਤਲ-ਬੰਦ ਪ੍ਰੋਸੈਸਡ ਚੀਜ਼ਾਂ ਨਾ ਲਓ।
* ਪਾਲਿਸ਼ ਵਾਲੇ ਚੌਲ, ਦਾਲ ਆਦਿ ਖਾਣ ਤੋਂ ਬਚੋ।
* ਬਿਸਕੁਟ, ਬ੍ਰੈੱਡ, ਨਾਨ, ਕੁਲਚੇ, ਪੇਸਟਰੀ, ਮਟਰੀ ਜਾਂ ਹੋਰ ਮਠਿਆਈਆਂ ਨਾ ਖਾਓ।
* ਸ਼ੂਗਰ ਦੀ ਬਿਮਾਰੀ ਨੂੰ ਕੰਟਰੋਲ ਵਿਚ ਰੱਖੋ।
* ਪੁੰਗਰੇ ਅਨਾਜ ਖਾਓ। ਬਿਨਾਂ ਨਮਕ ਵਾਲੇ ਭੁੱਜੇ ਛੋਲੇ ਤੇ ਮੂੰਗਫਲੀ ਖਾਓ।
* ਕੋਲੈਸਟ੍ਰਾਲ ਘੱਟ ਕਰਨ ਦੀ ਦਵਾਈ ਦੀ ਵਰਤੋਂ ਤੋਂ ਬਚੋ।
ਕੋਲੈਸਟ੍ਰਾਲ ਦਾ ਪੱਧਰ ਕਿਸ ਤਰ੍ਹਾਂ ਸੁਧਾਰੀਏ?
ਅਜੀਤ ਡੈਸਕ
26-09-2025