ਹੋਮਿਓਪੈਥੀ ਇਕ ਸਰਬਪੱਖੀ ਤੇ ਇਕ ਮੁਕੰਮਲ ਵਿਗਿਆਨ ਹੈ ਅਤੇ ਇਹ ਬਹੁਤ ਮਿਹਨਤ ਮੰਗਦੀ ਹੈ। ਇਸ ਵਿਚ ਦਿਲ ਦੀਆਂ ਬਿਮਾਰੀਆਂ ਦਾ ਮੁਕੰਮਲ ਇਲਾਜ ਸੰਭਵ ਹੈ ਭਾਵੇਂ ਨਾੜੀਆਂ ਦਾ ਬੰਦ ਹੋਣਾ (ਬਲਾਕੇਜ਼) ਜਾਂ ਰਿਊਮੈਟਿਕ ਦਿਲ ਦੇ ਰੋਗ ਹੋਣ, ਜਿਸ ਵਿਚ ਮਰੀਜ਼ ਦੇ ਦਿਲ ਦੇ ਵਾਲਜ਼ 'ਤੇ ਅਸਰ ਪੈਂਦਾ ਹੈ ਜਾਂ ਦਿਲ ਦੀ ਧੜਕਣ ਬੇਹੱਦ ਵੱਧ ਜਾਂਦੀ ਹੈ ਜਾਂ ਐਨਜਾਈਨਾ ਹਾਰਟ ਮਸਲ ਪੇਨ ਭਾਵ ਖ਼ੂਨ ਦਾ ਵਹਾਅ ਸਹੀ ਨਾ ਹੋਣ ਕਾਰਨ ਦਿਲ ਦੇ ਮਸਲ ਦਾ ਹੌਲੀ-ਹੌਲੀ ਖ਼ਤਮ ਹੋ ਜਾਣਾ ਜਾਂ ਕੋਈ ਸਦਮਾ ਲੱਗਣਾ ਭਾਵੇਂ ਮਾਨਸਿਕ ਜਾਂ ਦੁਰਘਟਨਾ ਕਾਰਨ ਹੋਵੇ, ਇਨ੍ਹਾਂ ਸਾਰੇ ਹੀ ਮਾਮਲਿਆਂ ਵਿਚ ਹੋਮਿਓਪੈਥਿਕ ਦਵਾਈ ਅਲਾਮਤਾਂ ਦੇ ਆਧਾਰ 'ਤੇ ਰੋਗੀ ਦੇ ਖਾਨਦਾਨੀ ਪਿਛੋਕੜ ਭਾਵ ਜੈਨੇਟਿਕ ਸੰਵਿਧਾਨ ਨੂੰ ਧਿਆਨ ਵਿਚ ਰੱਖ ਕੇ ਚੋਣ ਕਰਕੇ ਦਿੱਤੀਆਂ ਜਾਣ ਤਾਂ ਇਹ ਰਾਮਬਾਣ ਸਿੱਧ ਹੁੰਦੀਆਂ ਹਨ।
ਇਸੇ ਤਰ੍ਹਾਂ ਸ਼ੂਗਰ ਦੇ ਮਰੀਜ਼ਾਂ ਲਈ ਵੀ ਹੋਮਿਓਪੈਥਿਕ ਦਵਾਈਆਂ ਬਹੁਤ ਕਾਰਗਰ ਹਨ ਅਤੇ ਇਹ ਰੋਗ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਸਮਰੱਥਾ ਰੱਖਦੀਆਂ ਹਨ। ਤਜਰਬਿਆਂ ਦੌਰਾਨ ਵੀ ਕੁਝ ਮਰੀਜ਼ ਅਜਿਹੇ ਦੇਖੇ ਗਏ, ਜਿਨ੍ਹਾਂ ਦਾ ਐਚ.ਬੀ.ਏ.-1ਸੀ 15 ਤੋਂ 5 ਤੱਕ ਹੇਠਾਂ ਆ ਗਿਆ ਅਤੇ 12 ਤੋਂ 4 ਤੱਕ ਕੁਝ ਹੀ ਮਹੀਨਿਆਂ ਵਿਚ ਆ ਗਿਆ। ਦਿਲ ਅਤੇ ਬਲੱਡ ਪ੍ਰੈਸ਼ਰ ਦੇ ਮਾਮਲਿਆਂ ਵਿਚ ਹੋਮਿਓਪੈਥੀ ਦੇ ਬਹੁਤ ਹੀ ਕਾਰਗਰ ਨਤੀਜੇ ਮਿਲਦੇ ਹਨ। ਕੋਲੈਸਟ੍ਰੋਲ, ਟ੍ਰਾਈਗਲਿਸਰਾਈਡਜ਼ ਵਗੈਰਾ ਨੂੰ ਕਾਬੂ ਕਰਕੇ ਹੋਮਿਓਪੈਥਿਕ ਦਵਾਈ ਬਲੱਡ ਪ੍ਰੈਸ਼ਰ ਨੂੰ ਵਧੇਰੇ ਕਾਰਗਰ ਤਰੀਕੇ ਨਾਲ ਠੀਕ ਕਰਨ ਦੇ ਸਮਰੱਥ ਹੈ।
ਗੱਲ ਕੀ ਮਰੀਜ਼ ਦੇ ਸਰੀਰਕ ਅਤੇ ਮਾਨਸਿਕ ਕਾਰਨਾਂ ਨੂੰ ਧਿਆਨ ਵਿਚ ਰੱਖ ਕੇ ਉਸ ਦੀ ਬਿਮਾਰੀ ਦੀ ਜੜ੍ਹ ਤੱਕ ਪਹੁੰਚ ਕੇ ਦਿੱਤੀ ਗਈ ਹੋਮਿਓਪੈਥਿਕ ਦਵਾਈ ਰੋਗ ਨੂੰ ਜੜ੍ਹ ਤੋਂ ਖਤਮ ਕਰ ਦਿੰਦੀ ਹੈ।
-ਜੈ ਹੋਮਿਉ ਹਾਰਟ ਕੇਅਰ ਸੈਂਟਰ, 323/16, ਕ੍ਰਿਸ਼ਨਾ ਨਗਰ, ਜਲੰਧਰ।