08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਲਈ ਸਕੂਲ ਸਿੱਖਿਆ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 03-06-2025

'ਇੰਟਰਨੈਸ਼ਨਲ ਮਿਸ਼ਨ ਫਾਰ ਸੋਸ਼ਲ ਵੈੱਲਫੇਅਰ ਐਂਡ ਚੈਰਿਟੀ' (ਆਈ.ਐਮ. ਐਸ.ਡਬਲਿਊ.ਸੀ.) ਸਾਰੇ ਧਰਮਾਂ, ਵਰਗਾਂ, ਨਸਲਾਂ ਅਤੇ ਖੇਤਰ ਦੇ ਲੋਕਾਂ ਲਈ ਮੁਫ਼ਤ ਸਿੱਖਿਆ ਪਹੁੰਚਾਉਣ ਅਤੇ ਏਕੀਕ੍ਰਿਤ ਪ੍ਰਬੰਧਨ ਢਾਂਚੇ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਮੇਲਨ ਦੀ 45ਵੀਂ ਵਰ੍ਹੇਗੰਢ ਦਾ ਆਯੋਜਨ ਕਰ ਰਿਹਾ ਹੈ। ਆਈ.ਐਮ.ਐਸ.ਡਬਲਿਊ.ਸੀ. ਦਾ ਉਦੇਸ਼ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਾਲ ਸਿਹਤ, ਪੋਸ਼ਣ ਅਤੇ ਵਿਕਾਸ ਵਿਚ ਸੁਧਾਰ ਕਰਨਾ ਹੈ। ਇਹ ਪੂਰਕ ਪੋਸ਼ਣ, ਟੀਕਾਕਰਨ, ਸਿਹਤ ਜਾਂਚ ਪ੍ਰਦਾਨ ਕਰਦਾ ਹੈ। ਆਈ.ਐਮ.ਐਸ.ਡਬਲਿਊ.ਸੀ. ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਦਾ ਹੈ, ਸਕਾਲਰਸ਼ਿਪ ਪ੍ਰਦਾਨ ਕਰਦਾ ਹੈ ਅਤੇ ਲੜਕੀਆਂ ਪ੍ਰਤੀ ਸਮਾਜਿਕ ਰਵੱਈਏ ਨੂੰ ਬਦਲਣ ਲਈ ਕੰਮ ਕਰਦਾ ਹੈ।
ਆਈ.ਐਮ.ਐਸ. ਡਬਲਿਊ. ਸੀ. ਵਲੋਂ ਓਡਿਸ਼ਾ ਸੂਬੇ ਦੇ ਮਯੂਰਭੰਜ ਜ਼ਿਲ੍ਹੇ ਅਧੀਨ ਪੈਂਦੇ ਬਾਰੀਪਾਡਾ, ਕਰਨਜੀਆ ਅਤੇ ਤਾਕਾਤਪੁਰ ਪਿੰਡਾਂ ਵਿਚ ਕਰਵਾਏ ਗਏ ਪ੍ਰੋਗਰਾਮ 'ਚ ਸਕੂਲ ਛੱਡਣ ਵਾਲੇ ਬੱਚਿਆਂ ਨੂੰ ਸਕੂਲੀ ਪੜ੍ਹਾਈ, ਆਰਥਿਕ ਰੂਪ 'ਚ ਵਾਂਝੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ, ਬੁਨਿਆਦੀ ਢਾਂਚੇ 'ਚ ਸੁਧਾਰ ਜਿਵੇਂ ਕਿ ਸਾਫ਼-ਸੁਥਰੀਆਂ ਜਮਾਤਾਂ, ਸਾਫ਼-ਸਫ਼ਾਈ, ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਨੂੰ ਸਿੱਖਿਆ ਦੀ ਮੁੱਖਧਾਰਾ ਨਾਲ ਜੋੜਨ ਦਾ ਟੀਚਾ ਲਗਾਤਾਰ ਜਾਰੀ ਹੈ। ਇਸ ਪ੍ਰੋਗਰਾਮ 'ਚ ਵਿਚਾਲੇ ਸਕੂਲ ਛੱਡਣ ਵਾਲੇ 782 ਬੱਚਿਆਂ ਨੇ ਹਿੱਸਾ ਲਿਆ।
ਓਡਿਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ਅਧੀਨ ਆਉਂਦੇ ਮਹਾਬੀਰਪਾਰਾ, ਉਦੀਗੁਨਾ ਅਤੇ ਰਿਸੀਦਾ ਪਿੰਡਾਂ 'ਚ ਪਛੜੇ ਵਰਗ ਦੇ ਸਕੂਲ ਛੱਡਣ ਵਾਲੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸਿੱਖਿਆ, ਕੰਪਿਊਟਰ ਸਿੱਖਿਆ, ਸਿਹਤ ਸੇਵਾਵਾਂ, ਪੋਸ਼ਣ ਸੇਵਾਵਾਂ, ਸਿੱਖਿਆ ਦੀ ਗੁਣਵੱਤਾ, ਅਪੰਗਤਾ ਰੋਕਥਾਮ ਅਤੇ ਲੜਕੀਆਂ ਨੂੰ ਸਿੱਖਿਆ ਲਈ ਉਤਸ਼ਾਹਿਤ ਕਰਨ ਸੰਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ 691 ਸਕੂਲ ਛੱਡਣ ਵਾਲੇ ਬੱਚਿਆਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਝਾਂਸੀ ਅਧੀਨ ਪੈਂਦੇ ਪਿੰਡ ਬੜਾਗਾਉਂ, ਗੁਰਸਰਾਈ ਤੇ ਪ੍ਰੇਮਨਗਰ ਕਰਵਾਏ ਗਏ ਪ੍ਰੋਗਰਾਮ 'ਚ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਅਤੇ ਖ਼ੁਸ਼ ਹੋ ਕੇ ਆਪਣੇ ਬੱਚਿਆਂ ਨੂੰ ਮੁੜ ਸਕੂਲ 'ਚ ਭੇਜਣ ਲੱਗੇ। ਇਸ ਪ੍ਰੋਗਰਾਮ 'ਚ 776 ਸਕੂਲ ਛੱਡਣ ਵਾਲੇ ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਲਿਖਣ-ਪੜ੍ਹਨ ਦੀ ਸਮੱਗਰੀ ਵੀ ਮੁਹੱਈਆ ਕਰਵਾਈ ਗਈ। ਉੱਤਰ ਪ੍ਰਦੇਸ਼ ਦੇ ਹੀ ਚੰਦੌਲੀ ਜ਼ਿਲ੍ਹੇ ਦੇ ਅਲਬਾਡੀਆ, ਗਹੀਰੀ ਤੇ ਹਰਾਰਿਕਾ ਪਿੰਡਾਂ 'ਚ ਕਰਵਾਏ ਗਏ ਅਜਿਹੇ ਪ੍ਰੋਗਰਾਮ ਵਿਚ ਸਕੂਲ ਛੱਡਣ ਵਾਲੇ 689 ਬੱਚਿਆਂ ਨੇ ਹਾਜ਼ਰੀ ਲਵਾਈ।
ਪੰਜਾਬ ਦੇ ਜ਼ਿਲ੍ਹਾ ਪਟਿਆਲਾ 'ਚ ਪੈਂਦੇ ਭੇਦਪੁਰਾ, ਸਨੌਰ ਤੇ ਨਾਭਾ ਵਿਖੇ ਕਰਵਾਏ ਗਏ ਪ੍ਰੋਗਰਾਮਾਂ ਵਿਚ ਸਕੂਲ ਛੱਡਣ ਵਾਲੇ ਬੱਚਿਆਂ ਨੂੰ ਵਿਸ਼ਵਵਿਆਪੀ ਸਕੂਲ ਸਿੱਖਿਆ, ਬੱਚਿਆਂ ਦਾ ਵਿਕਾਸ, ਪੁਨਰਵਾਸ, ਸਕੂਲ ਛੱਡਣ ਦੇ ਕਾਰਨਾਂ ਨੂੰ ਲੱਭ ਕੇ ਦੂਰ ਕਰਨਾ, ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਕਰਨਾ, ਬੱਚਿਆਂ ਦੀ ਸਿੱਖਿਆ ਤੱਕ ਪਹੁੰਚ ਵਧਾਉਣੀ, ਸਮਾਜਿਕ ਤੇ ਆਰਥਿਕ ਪਾੜਿਆਂ ਨੂੰ ਦੂਰ ਕਰਨਾ ਆਦਿ ਵਿਸ਼ਿਆਂ ਤੇ ਚਰਚਾ ਕੀਤੀ ਗਈ। ਇਨ੍ਹਾਂ ਪ੍ਰੋਗਰਾਮਾਂ ਵਿਚ ਸਕੂਲ ਛੱਡਣ ਵਾਲੇ 597 ਬੱਚਿਆਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਅਲੂਣਾ, ਭੂਕਰਾ ਤੇ ਨਿਡਾਲਾ ਵਿਖੇ ਕਰਵਾਏ ਗਏ ਪ੍ਰੋਗਰਾਮ ਵਿਚ ਸਕੂਲ ਛੱਡਣ ਦੀਆਂ ਦਰਾਂ ਨੂੰ ਘੱਟ ਕਰਕੇ ਸਿੱਖਿਆ ਗੁਣਵੱਤਾ 'ਚ ਸੁਧਾਰ ਕਰਨਾ, ਬੱਚਿਆਂ ਤੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨੀ, ਸਹਾਇਕ ਸਿੱਖਿਆ ਵਾਤਾਵਰਨ ਬਣਾਉਣਾ, ਬਾਲ ਮਜ਼ਦੂਰੀ ਨੂੰ ਰੋਕਣਾ, ਘੱਟ ਉਮਰ 'ਚ ਵਿਆਹ, ਬੱਚਾ ਟੀਕਾਕਰਨ ਆਦਿ ਮੁੱਖ ਵਿਸ਼ੇ ਵਿਚਾਰੇ ਗਏ। ਇਸ ਪ੍ਰੋਗਰਾਮ ਵਿਚ ਸਕੂਲ ਛੱਡਣ ਵਾਲੇ 485 ਬੱਚਿਆਂ ਨੇ ਹਾਜ਼ਰੀ ਭਰੀ।
ਇਸੇ ਤਰ੍ਹਾਂ ਅਸਾਮ ਸੂਬੇ ਦੇ ਜ਼ਿਲ੍ਹਾ ਕੋਕਰਾਝਾਰ 'ਚ ਪੈਂਦੇ ਪਿੰਡ ਅਦਾਬਾਰੀ, ਬਸੂਗਾਉਂ ਤੇ ਫੁਲਗੁੜੀ ਵਿਖੇ ਕਰਵਾਏ ਗਏ ਪ੍ਰੋਗਰਾਮ 'ਚ 944 ਅਤੇ ਸਿਬਸਾਗਰ ਜ਼ਿਲ੍ਹੇ ਅਧੀਨ ਆਉਂਦੇ ਅਭੋਪੂਰੀਆ, ਬਾਗਦੋਈ ਤੇ ਭਟਿਆਪਾਰਾ 'ਚ ਕਰਵਾਏ ਪ੍ਰੋਗਰਾਮ ਵਿਚ 484, ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਹੇਠ ਆਉਂਦੇ ਅਭੈਨਗਰ, ਕਈਜੂਰੀ ਤੇ ਬਾਲਿਟੀਕੁਰੀ ਵਿਖੇ ਕਰਵਾਏ ਗਏ ਪ੍ਰੋਗਰਾਮ ਵਿਚ 859 ਸਕੂਲ ਛੱਡਣ ਵਾਲੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਮਿਸ਼ਨ ਦੇ ਜਨਰਲ ਸਕੱਤਰ ਸ੍ਰੀ ਦੇਬਾਸੀਸ਼ ਘੋਸ਼, ਪ੍ਰਧਾਨ ਮਾਲੀ ਬਾਗਚੀ, ਨਿਰਦੇਸ਼ਕ ਸ੍ਰੀ ਉਮੇਸ਼ ਪ੍ਰਤਾਪ ਸਿੰਘ ਕੇਂਦਰੀ ਸਿੱਖਿਆ ਮੰਤਰਾਲਾ, ਡਾ. ਸੁਕਾਂਤ ਮਜੂਮਦਾਰ ਰਾਜ ਮੰਤਰੀ, ਸ੍ਰੀ ਬ੍ਰਤਿਆ ਬਾਸੂ ਮੰਤਰੀ ਸਿੱਖਿਆ ਵਿਭਾਗ (ਸੈਕੰਡਰੀ ਤੇ ਉੱਚ ਸੈਕੰਡਰੀ) ਪੱਛਮੀ ਬੰਗਾਲ ਸਰਕਾਰ, ਡਾ. (ਸ੍ਰੀਮਤੀ) ਪਲਰਾਜ ਦੀਪਾਪ ਪ੍ਰਿਆ ਜ਼ਿਲ੍ਹਾ ਮੈਜਿਸਟ੍ਰੇਟ ਹਾਵੜਾ, ਸ੍ਰੀਮਤੀ ਦਿਵਿਆ ਮੁਰੂਗੇਸਨ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਜਨਰਲ) ਜ਼ਿਲ੍ਹਾ ਹਾਵੜਾ, ਸ੍ਰੀ ਤੀਥੰਕਰ ਗੁਹਰਾਏ ਜ਼ਿਲ੍ਹਾ ਸਮਾਜ ਭਲਾਈ ਅਧਿਕਾਰੀ ਹਾਵੜਾ, ਸ੍ਰੀਮਠ ਸਵਾਮੀ ਭਦਰਤਮਾਨੰਦ, ਸ੍ਰੀਮਠ ਸਵਾਮੀ ਕਲੇਸ਼ਾਨੰਦ, ਸ੍ਰੀਮਠ ਸਵਾਮੀ ਸ਼ੁੱਧੀਪ੍ਰਦਾਨੰਦ, ਸ੍ਰੀਮਠ ਸਵਾਮੀ ਬਿਮਲਾਨੰਦਾ, ਸ੍ਰੀਮਠ ਸਵਾਮੀ ਨਿਤਿਆਨੰਦਾ, ਸ੍ਰੀਮਠ ਸਵਾਮੀ ਮਾਧਵ ਪ੍ਰਕੇਸ਼, ਸ੍ਰੀਮਠ ਸਵਾਮੀ ਬਿਲੇਸ਼ਵਰਾਨੰਦਾ ਅਤੇ ਹੋਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।

Ad Position 22
No active advertisement
ਪਿਛਲੀ ਖ਼ਬਰ ਅਨੰਦ ਕਾਰਜ ਦੀ ਰਸਮ ਸ਼ੁਰੂ ਹੋਣ ਦਾ ਗੌਰਵਮਈ ਇਤਿਹਾਸ ਅਗਲੀ ਖ਼ਬਰ ਦੁਨੀਆ ਦੀ 'ਫੈਕਟਰੀ' ਬਣ ਚੁੱਕਾ ਹੈ ਚੀਨ
Ad Position 24