30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਵਿਲੱਖਣ ਹੈ ਨਵੰਬਰ ਮਹੀਨਾ

Ad Position 21
No active advertisement
ਅਜੀਤ ਡੈਸਕ 22-11-2025

ਵੈਸੇ ਤਾਂ ਹਰ ਮਹੀਨਾ ਮਹੱਤਵਪੂਰਨ ਹੁੰਦਾ ਹੈ ਅਤੇ ਹਰੇਕ ਮਹੀਨੇ ਕੁਝ ਨਾ ਕੁਝ ਖ਼ਾਸ ਹੁੰਦਾ ਹੈ, ਪਰ ਨਵੰਬਰ ਇਕ ਅਜਿਹਾ ਮਹੀਨਾ ਹੈ ਜਿਸ ਵਿਚ ਬਹੁਤ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਦਿਨ ਮਨਾਏ ਜਾਂਦੇ ਹਨ।
ਵਿਲੱਖਣ ਦਿਨ
ਨਵੰਬਰ ਮਹੀਨੇ ਮਨਾਇਆ ਜਾਂਦਾ 'ਪੁਰਸ਼ ਦਿਵਸ' ਬੜਾ ਵਿਲੱਖਣ ਹੈ। ਕਿਸੇ ਵੀ ਮੰਚ 'ਤੇ ਉਨ੍ਹਾਂ ਬਾਰੇ ਮਰਦ ਨੂੰ ਦਰਦ ਨਹੀਂ ਹੁੰਦਾ, ਆਦਮੀ ਹੋ ਕੇ ਔਰਤਾਂ ਵਾਂਗ ਹੰਝੂ ਵਹਾਉਂਦਾ ਹੈ, ਸ਼ੇਰ ਦਾ ਪੁੱਤ ਬਣ ਆਦਿ ਤੋਂ ਬਗੈਰ ਕੁਝ ਨਹੀਂ ਕਿਹਾ ਜਾਂਦਾ ਹੈ। ਇੱਥੋਂ ਤੱਕ ਕਿ ਮਰਦਾਂ ਨੂੰ ਆਪਣੇ ਮਨ ਦੀ ਗੱਲ ਕਹਿਣ ਦਾ ਵੀ ਅਧਿਕਾਰ ਨਹੀਂ ਹੈ, ਭਾਵੇਂ ਉਨ੍ਹਾਂ 'ਤੇ ਕਿੰਨੇ ਵੀ ਹਮਲੇ ਹੋਣ ਜਾਂ ਬਿਨਾਂ ਕਿਸੇ ਦੋਸ਼ ਦੇ ਤਸੀਹੇ ਦਿੱਤੇ ਜਾ ਰਹੇ ਹੋਣ ਪਰ ਉਨ੍ਹਾਂ ਕੋਲ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਭ ਕੁਝ ਸਹਿਣ ਤੋਂ ਇਲਾਵਾ ਕੋਈ ਚਾਰਾ ਨਹੀਂ । ਭਾਵੇਂ ਕੋਈ ਆਦਮੀ ਆਪਣੀ ਬੁੱਧੀ, ਸਿਆਣਪ ਤੇ ਸਖ਼ਤ ਮਿਹਨਤ ਨਾਲ ਵੱਡੀ ਪ੍ਰਾਪਤੀ ਕਰ ਲਏ ਤਾਂ ਵੀ ਅਕਸਰ ਕਿਹਾ ਜਾਂਦਾ ਹੈ ਕਿ ਉਸ ਦੀ ਸਫਲਤਾ ਪਿੱਛੇ ਉਸ ਦੀ ਮਾਂ ਜਾਂ ਪਤਨੀ ਦਾ ਹੱਥ ਹੈ, ਮਤਲਬ ਉਹ ਜ਼ਿੰਦਗੀ 'ਚ ਔਰਤ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ। ਜੇਕਰ ਉਹ ਅਣਵਿਆਹਿਆ ਜਾਂ ਬ੍ਰਹਮਚਾਰੀ ਰਿਹਾ ਹੋਵੇ ਤਾਂ ਵੀ ਲਗਾਤਾਰ ਖੋਜ ਕੀਤੀ ਜਾਂਦੀ ਹੈ, ਕੋਈ ਅਜਿਹੀ ਔਰਤ ਜ਼ਰੂਰ ਹੋਵੇਗੀ ਜਿਸ ਨੇ ਉਸ ਨੂੰ ਇੰਨੀਆਂ ਉਚਾਈਆਂ ਤੱਕ ਪਹੁੰਚਣ 'ਚ ਮਦਦ ਕੀਤੀ ਹੋਵੇਗੀ? ਜੇਕਰ ਕੋਈ ਵੀ ਨਾ ਮਿਲੇ ਤਾਂ ਫਿਰ ਕਿਸੇ ਦੇਵੀ ਦੀ ਕਿਰਪਾ ਮੰਨ ਲਈ ਜਾਂਦੀ ਹੈ। ਇਸ ਮਹੀਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਔਰਤਾਂ ਨਾਲ ਹਿੰਸਾ ਵਿਰੁੱਧ ਇਕ ਵਿਸ਼ਵਵਿਆਪੀ ਮੁਹਿੰਮ 25 ਨਵੰਬਰ ਤੋਂ 10 ਦਸੰਬਰ 'ਮਨੁੱਖੀ ਅਧਿਕਾਰ ਦਿਵਸ' ਤੱਕ ਚਲਾਈ ਜਾਂਦੀ ਹੈ। ਇਹ ਕਦੇ ਯਾਦ ਨਹੀਂ ਕੀਤਾ ਜਾਂਦਾ ਕਿ ਪੁਰਸ਼ ਖੁਦਕੁਸ਼ੀਆਂ ਦੇ ਮਾਮਲੇ ਸਭ ਤੋਂ ਵੱਧ ਹੁੰਦੇ ਹਨ ਅਤੇ ਉਹ ਔਰਤਾਂ ਨਾਲੋਂ 5 ਸਾਲ ਘੱਟ ਜਿਉਂਦੇ ਹਨ, ਜੇਕਰ ਪਰਿਵਾਰ ਜਾਂ ਸਮਾਜ 'ਚ ਕੋਈ ਅਣਸੁਖਾਵੀਂ ਘਟਨਾ ਜਾਂ ਦੁਖਾਂਤ ਵਾਪਰਦਾ ਹੈ ਤਾਂ ਸਭ ਤੋਂ ਪਹਿਲਾਂ ਪੁਰਸ਼ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਉਨ੍ਹਾਂ ਦੀ ਆਵਾਜ਼ ਕਦੇ ਵੀ ਸਹੀ ਢੰਗ ਨਾਲ ਨਹੀਂ ਸੁਣੀ ਜਾਂਦੀ, ਹਾਲਾਂਕਿ ਉਹ ਰੋਜ਼ੀ-ਰੋਟੀ ਕਮਾਉਣ ਤੋਂ ਲੈ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਤੱਕ ਹਰ ਚੀਜ਼ ਲਈ ਜ਼ਿੰਮੇਵਾਰ ਹੈ। ਜੇਕਰ ਉਹ ਅਜਿਹਾ ਨਾ ਕਰ ਸਕੇ ਤਾਂ ਉਸ ਨੂੰ ਬੇਕਾਰ, ਵਿਹਲੜ ਤੇ ਨਿਕੰਮਾ ਕਿਹਾ ਜਾਂਦਾ ਹੈ। ਇਸ ਗੱਲ 'ਤੇ ਚਿੰਤਾ ਪ੍ਰਗਟਾਈ ਜਾਂਦੀ ਹੈ ਕਿ ਰੋਜ਼ਾਨਾ ਤਿੰਨ 'ਚੋਂ ਇਕ ਔਰਤ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਇਕ ਆਦਮੀ ਨਾਲ ਉਸ ਦੇ ਪਰਿਵਾਰ ਜਾਂ ਕੰਮ ਵਾਲੀ ਥਾਂ 'ਤੇ ਹੁੰਦੇ ਅਣਮਨੁੱਖੀ ਵਿਵਹਾਰ ਦੀ ਚਰਚਾ ਤੱਕ ਨਹੀਂ ਕੀਤੀ ਜਾਂਦੀ। ਔਰਤ ਕਿਸੇ ਨੂੰ ਵੀ ਝੂਠੇ ਦੋਸ਼ ਲਗਾ ਕੇ ਜੇਲ੍ਹ ਭੇਜ ਸਕਦੀ ਹੈ, ਜਦਕਿ ਆਦਮੀ ਨੂੰ ਇਨਸਾਫ਼ ਪ੍ਰਾਪਤ ਕਰਨ ਲਈ ਸਾਲਾਂ ਦੀ ਉਡੀਕ ਕਰਨੀ ਪੈਂਦੀ ਹੈ। ਫਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਔਰਤਾਂ ਨੂੰ ਹਿੰਸਾ ਤੋਂ ਬਚਾਉਣਾ ਜ਼ਰੂਰੀ ਹੈ।
ਕੁਝ ਹੋਰ ਦਿਨ
ਨਵੰਬਰ ਮਹੀਨੇ 'ਚ ਬੇਸਹਾਰਾ ਤੇ ਅਨਾਥ ਬੱਚਿਆਂ ਨੂੰ ਗੋਦ ਲੈਣ ਸੰਬੰਧੀ 'ਵਿਸ਼ਵ ਗੋਦ ਦਿਵਸ' (ਅਡਾਪਸ਼ਿਨ ਡੇਅ) ਮਨਾਉਣ ਲਈ ਦੁਨੀਆ ਭਰ ਵਿਚ ਅਨੇਕਾਂ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਪਰਿਵਾਰਾਂ ਜਾਂ ਵਿਅਕਤੀਆਂ ਨੂੰ ਅਜਿਹੇ ਬੱਚਿਆਂ ਦੀ ਸਹਾਇਤਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਕ ਅਨੁਮਾਨ ਅਨੁਸਾਰ ਹਰ 10ਵਾਂ ਬੱਚਾ ਇਸ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਉਨ੍ਹਾਂ 'ਚੋਂ ਸਿਰਫ਼ 2-3 ਬੱਚਿਆਂ ਨੂੰ ਹੀ ਗੋਦ ਲਿਆ ਜਾਂਦਾ ਹੈ। ਉਨ੍ਹਾਂ ਨੂੰ ਆਸਰਾ ਦੇਣ ਲਈ ਵੱਡੇ ਪੱਧਰ 'ਤੇ ਜਾਗਰੂਕਤਾ ਫੈਲਾਉਣਾ ਹੀ ਇਹ ਦਿਨ ਮਨਾਉਣ ਦਾ ਉਦੇਸ਼ ਹੈ। ਇਸ ਮਹੀਨੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਲਈ ਵੀ ਇਕ ਦਿਨ ਮਨਾਇਆ ਜਾਂਦਾ ਹੈ। ਭਾਰਤ ਵਿਚ 14 ਨਵੰਬਰ ਤੇ ਦੁਨੀਆ ਭਰ ਵਿਚ 20 ਨਵੰਬਰ ਨੂੰ 'ਬਾਲ ਦਿਵਸ' ਮਨਾਇਆ ਜਾਂਦਾ ਹੈ, ਪਰ ਜ਼ਿਆਦਾਤਰ ਇਨ੍ਹਾਂ ਦਿਨਾਂ ਨੂੰ ਮਨਾਉਣ ਦਾ ਉਦੇਸ਼ ਅਸਪੱਸ਼ਟ ਰਹਿੰਦਾ ਹੈ। ਇਸ ਮਹੀਨੇ ਨੂੰ ਸਾਡੇ ਦੇਸ਼ ਵਿਚ ਇਸ ਤੱਥ ਲਈ ਵੀ ਯਾਦ ਕੀਤਾ ਜਾਵੇਗਾ ਕਿ ਬਿਹਾਰ ਵਿਚ ਜਿਸ ਦਾ 11 ਸਾਲਾਂ ਵਿਚ 10 ਮੁੱਖ ਮੰਤਰੀਆਂ ਦਾ ਇਤਿਹਾਸ ਹੈ, ਨਿਤਿਸ਼ ਕੁਮਾਰ 20 ਸਾਲਾਂ ਬਾਅਦ ਵੀ ਮੁੱਖ ਮੰਤਰੀ ਬਣੇ ਹੋਏ ਹਨ। ਇਸ ਤੋਂ ਇਲਾਵਾ, ਜੇਕਰ ਪ੍ਰਸ਼ਾਂਤ ਕਿਸ਼ੋਰ, ਇਕ ਸਾਬਕਾ ਸਲਾਹਕਾਰ ਅਤੇ ਚੋਣ ਵਿਸ਼ਲੇਸ਼ਕ, ਆਪਣਾ ਕੰਮ ਛੱਡ ਦਿੰਦੇ ਹਨ ਅਤੇ ਚੋਣ ਜਿੱਤਣ ਦੀ ਉਮੀਦ ਰੱਖਦੇ ਹਨ ਤਾਂ ਇਸ ਨੂੰ ਇਕ ਚਿਤਾਵਨੀ ਵਜੋਂ ਲਿਆ ਜਾਵੇਗਾ। ਇਹ ਉਦਾਹਰਨ ਉਨ੍ਹਾਂ ਲੋਕਾਂ ਲਈ ਕਾਫ਼ੀ ਹੋਵੇਗੀ, ਜੋ ਅਜਿਹੀਆਂ ਇੱਛਾਵਾਂ ਰੱਖਦੇ ਹਨ। ਫਿਲਮ ਇੰਸਟੀਚਿਊਟ ਵਿਚ ਇਕ ਕੋਰਸ ਕਰਦੇ ਸਮੇਂ ਪ੍ਰੋਫੈਸਰ ਸਤੀਸ਼ ਬਹਾਦਰ ਨਿਰਦੇਸ਼ਨ ਦੀਆਂ ਬਾਰੀਕੀਆਂ ਸਮਝਾ ਰਹੇ ਸਨ। ਇਕ ਵਿਦਿਆਰਥੀ ਨੇ ਪੁੱਛਿਆ, 'ਸਰ ਜਿਨ੍ਹਾਂ ਨੂੰ ਤੁਸੀਂ ਪੜ੍ਹਾਇਆ ਸੀ ਉਹ ਹੁਣ ਵੱਡੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਰਹੇ ਹਨ ਤਾਂ ਤੁਸੀਂ ਖੁਦ ਨਿਰਦੇਸ਼ਕ ਕਿਉਂ ਨਹੀਂ ਬਣੇ?' ਉਸ ਨੇ ਜਵਾਬ ਦਿੱਤਾ, 'ਮੇਰੇ ਲਈ ਇਹ ਆਪਣੇ ਪੈਰ ਵਿਚ ਗੋਲੀ ਮਾਰਨ ਵਰਗਾ ਹੋਵੇਗਾ। ਮੈਂ ਇਕ ਪ੍ਰੋਫੈਸਰ ਵਜੋਂ ਪੜ੍ਹਾ ਸਕਦਾ ਹਾਂ, ਪਰ ਜੇ ਮੈਂ ਇਹ ਖ਼ੁਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੈਂ ਅਸਫਲ ਹੋ ਜਾਵਾਂਗਾ।' ਪ੍ਰਸ਼ਾਂਤ ਕਿਸ਼ੋਰ ਨੂੰ ਇਹ ਸਮਝ ਨਹੀਂ ਆਇਆ ਅਤੇ ਉਸ ਦੀ ਦੁਰਦਸ਼ਾ ਸਪੱਸ਼ਟ ਹੈ। ਇਸੇ ਤਰ੍ਹਾਂ ਰਾਹੁਲ ਜਿਸ ਨੇ ਆਪਣੀ ਬਚਕਾਨਾ ਬੁੱਧੀ ਲਈ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਜ਼ਿੱਦੀ ਤੇਜਸਵੀ ਕਦੇ ਨਹੀਂ ਸਮਝ ਸਕਣਗੇ ਕਿ ਉਨ੍ਹਾਂ ਵਿਚ ਕੀ ਗਲਤ ਹੈ। ਭਾਵੇਂ ਇਹ ਮਹੀਨਾ ਦਿੱਲੀ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਤੀਬਰ ਪ੍ਰਦੂਸ਼ਣ ਦੇ ਸਰੋਤ ਵਜੋਂ ਬਦਨਾਮ ਹ। ਇਸ ਨੂੰ ਧੁੰਦ ਅਤੇ ਸਵੇਰ ਦੀ ਚੰਗੀ ਸ਼ੁਰੂਆਤ ਸਮਝ ਕੇ ਅਸੀਂ ਖੁੱਲ੍ਹੇ ਵਿਚ ਸਾਹ ਲੈਣਾ ਸ਼ੁਰੂ ਕਰ ਦਿੰਦੇ ਹਾਂ, ਪਰ ਫਿਰ ਵੀ ਗਲੇ ਵਿਚ ਖ਼ਰਾਸ਼ ਅਤੇ ਖੰਘ ਨਾਲ ਦਮ ਘੁਟਣ ਲੱਗ ਪੈਂਦਾ ਹੈ। ਇਸ ਦੇ ਬਾਵਜੂਦ ਨਵੰਬਰ ਨੂੰ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਦੇ ਕਾਰਨ ਤਾਜ਼ਗੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਈ-ਮੇਲ : pooranchandsarin@gmail.com

Ad Position 22
No active advertisement
ਪਿਛਲੀ ਖ਼ਬਰ 22-11-25 ਅਗਲੀ ਖ਼ਬਰ ਅਨੰਦਪੁਰ ਸਾਹਿਬ ਦੇ ਵਿਕਾਸ ਵਿਚ ਸ਼ਤਾਬਦੀ ਸਮਾਰੋਹਾਂ ਦਾ ਰਿਹਾ ਅਹਿਮ ਯੋਗਦਾਨ
Ad Position 24