ਅੰਟਾਲਿਆ, 31 ਅਕਤੂਬਰ (ਏਜੰਸੀ)-ਸੁਪਰਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਵੱਡੇ ਪੁੱਤਰ ਨੇ ਵੀਰਵਾਰ ਨੂੰ ਪੁਰਤਗਾਲ ਦੀ ਅੰਡਰ-16 ਟੀਮ ਲਈ ਆਪਣਾ ਡੈਬਿਊ ਕੀਤਾ | 15 ਸਾਲਾ ਕ੍ਰਿਸਟੀਆਨੋ ਡੌਸ, ਸੈਂਟੋਸ, ਜਿਸਨੂੰ ਕ੍ਰਿਸਟੀਆਨਿਨਹੋ ਵਜੋਂ ਜਾਣਿਆ ਜਾਂਦਾ ਹੈ, ਤੁਰਕੀ ਵਿਰੁੱਧ ਫੈਡਰੇਸ਼ਨ ਕੱਪ ਟੂਰਨਾਮੈਂਟ ਮੈਚ 'ਚ 90ਵੇਂ ਮਿੰਟ ਦੇ ਬਦਲ ਵਜੋਂ ਆਇਆ | ਪੁਰਤਗਾਲ ਨੇ ਮੈਚ 2-0 ਨਾਲ ਜਿੱਤਿਆ | ਸਾਊਦੀ ਅਰਬ ਵਿੱਚ ਅਲ ਨਾਸਰ ਦੀ ਯੁਵਾ ਅਕੈਡਮੀ ਲਈ ਖੇਡਣ ਵਾਲੇ ਕ੍ਰਿਸਟੀਆਨਿਨਹੋ ਨੂੰ ਪਹਿਲਾਂ ਪੁਰਤਗਾਲ ਦੀ ਅੰਡਰ-15 ਟੀਮ 'ਚ ਵੀ ਸ਼ਾਮਲ ਕੀਤਾ ਗਿਆ ਸੀ |