ਨਵੀਂ ਦਿੱਲੀ, 31 ਅਕਤੂਬਰ (ਪੀ.ਟੀ.ਆਈ.)-ਭਾਰਤ ਦੀ ਰਤਿਕਾ ਐਸ. ਸੀਲਨ ਆਸਟ੍ਰੇਲੀਆ 'ਚ ਮਹਿਲਾ ਨÏਰਥ ਕੋਸਟ ਓਪਨ ਸਕੁਐਸ਼ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈ ਹੈ | ਸੱਤਵੀਂ ਦਰਜਾ ਪ੍ਰਾਪਤ ਤਾਮਿਲਨਾਡੂ ਦੀ ਖਿਡਾਰਨ ਨੇ 6,000 ਡਾਲਰ ਦੇ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ 'ਚ ਕੀਵੀ ਮੈਡਨ ਲੀ ਨੂੰ 9-11, 11-8, 11-8, 11-2 ਨਾਲ ਹਰਾਇਆ | ਉਹ ਹੁਣ ਤੀਜਾ ਦਰਜਾ ਪ੍ਰਾਪਤ ਹਾਂਗਕਾਂਗ ਦੀ ਬੋਬੋ ਲਾਮ ਨਾਲ ਖੇਡੇਗੀ | ਇਸ ਦÏਰਾਨ, ਅੰਡੋਰਾ 'ਚ ਪੀ.ਐਸ.ਏ. ਚੈਲੇਂਜਰ 12 ਪੀਅਰੇ ਐਂਡ ਵੈਕਨਸ ਟੂਰਨਾਮੈਂਟ 'ਚ, ਤਨਵੀ ਖੰਨਾ ਨੂੰ ਕੁਆਰਟਰ ਫਾਈਨਲ 'ਚ ਤੀਜਾ ਦਰਜਾ ਪ੍ਰਾਪਤ ਨੂਰ ਖਫਾਗੀ ਨੇ ਹਰਾਇਆ |