ਬੈਂਗਲੁਰੂ/ਜੈਪੁਰ, 24 ਦਸੰਬਰ (ਪੀ.ਟੀ.ਆਈ.)-ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਬੇਹੁਦ ਖਾਸ ਹੋ ਉੱਭਰਿਆ | ਟੀਮ ਇੰਡੀਆ ਦੇ 2 ਸਭ ਤੋਂ ਵੱਡੇ ਸੁਪਰਸਟਾਰ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਇਕ ਵਾਰ ਫਿਰ ਘਰੇਲੂ ਕ੍ਰਿਕਟ ਖੇਡਦੇ ਹੋਏ ਦਿਖਾਈ ਦਿੱਤੇ | ਜਿਥੇ ਦੋਵੇਂ ਦਿੱਗਜ ਵਿਜੇ ਹਜ਼ਾਰੇ ਟਰਾਫੀ 2025 'ਚ ਆਪਣੀਆਂ-ਆਪਣੀਆਂ ਟੀਮਾਂ ਲਈ ਮੈਦਾਨ 'ਚ ਇਤਿਹਾਸ ਰੱਚਦੇ ਹੋਏ ਨਜ਼ਰ ਆਏ | ਵਿਰਾਟ ਕੋਹਲੀ ਨੇ ਆਂਧਰਾ ਪ੍ਰਦੇਸ਼ ਦੇ ਖਿਲਾਫ ਦਿੱਲੀ ਲਈ ਸੈਂਕੜਾ ਲਗਾਇਆ, ਜਦੋਂ ਕਿ ਮੁੰਬਈ ਦੀ ਨੁਮਾਇੰਦਗੀ ਕਰ ਰਹੇ ਰੋਹਿਤ ਸ਼ਰਮਾ ਨੇ ਸਿੱਕਮ ਦੇ ਖਿਲਾਫ ਧਮਾਕੇਦਾਰ ਸੈਂਕੜਾ ਲਗਾਇਆ | ਦਿੱਲੀ ਤੇ ਆਂਧਰਾ ਪ੍ਰਦੇਸ਼ ਵਿਚਕਾਰ ਮੈਚ ਬੀ.ਸੀ.ਸੀ.ਆਈ. ਸੈਂਟਰ ਆਫ਼ ਐਕਸੀਲੈਂਸ ਵਿਖੇ ਖੇਡਿਆ ਜਾ ਰਿਹਾ ਹੈ | ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਵਿਰਾਟ ਕੋਹਲੀ ਦਿੱਲੀ ਟੀਮ ਦਾ ਹਿੱਸਾ ਹਨ, ਜਦੋਂ ਕਿ ਰਿਸ਼ਭ ਪੰਤ ਟੀਮ ਦੀ ਕਪਤਾਨੀ ਕਰ ਰਹੇ ਹਨ | 15 ਸਾਲ ਬਾਅਦ ਵਿਜੇ ਹਜ਼ਾਰੇ ਟਰਾਫੀ 'ਚ ਵਾਪਸੀ ਕਰ ਰਹੇ ਕੋਹਲੀ ਨੇ 84 ਗੇਂਦਾਂ 'ਚ ਸੈਂਕੜਾ ਲਗਾਇਆ | ਉਹ 101 ਗੇਂਦਾਂ 'ਚ 131 ਦÏੜਾਂ ਬਣਾ ਕੇ ਆਊਟ ਹੋਏ | ਆਂਧਰਾ ਪ੍ਰਦੇਸ਼ ਨੇ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 298 ਦÏੜਾਂ ਬਣਾਈਆਂ | ਜਵਾਬ 'ਚ, ਦਿੱਲੀ ਨੇ 37.4 ਓਵਰਾਂ 'ਚ ਛੇ ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ | ਮੁੰਬਈ ਤੇ ਸਿੱਕਮ ਵਿਚਕਾਰ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਖੇਡਿਆ ਗਿਆ | ਇਸ ਮੈਚ 'ਚ ਸਿੱਕਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਰੋਹਿਤ ਸ਼ਰਮਾ ਮੁੰਬਈ ਟੀਮ ਦਾ ਹਿੱਸਾ ਹਨ, ਜਦੋਂ ਕਿ ਸ਼ਾਰਦੁਲ ਠਾਕੁਰ ਨੇ ਟੀਮ ਦੀ ਕਪਤਾਨੀ ਕੀਤੀ | ਰੋਹਿਤ ਨੇ 62 ਗੇਂਦਾਂ 'ਚ ਸੈਂਕੜਾ ਬਣਾਇਆ ਤੇ 94 ਗੇਂਦਾਂ 'ਚ 155 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋਏ | ਸਿੱਕਮ ਨੇ 50 ਓਵਰਾਂ 'ਚ 7 ਵਿਕਟਾਂ 'ਤੇ 236 ਦÏੜਾਂ ਬਣਾਈਆਂ | ਜਵਾਬ 'ਚ ਮੁੰਬਈ ਨੇ 30.3 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਪ੍ਰਾਪਤ ਕਰ ਲਿਆ |
ਜ਼ਿਕਰਯੋਗ ਹੈ ਕਿ ਬੀ.ਸੀ.ਸੀ.ਆਈ. ਨੇ ਇਸ ਸੀਜ਼ਨ 'ਚ ਕੇਂਦਰੀ ਇਕਰਾਰਨਾਮੇ 'ਚ ਸ਼ਾਮਲ ਖਿਡਾਰੀਆਂ ਲਈ ਘੱਟੋ-ਘੱਟ 2 ਘਰੇਲੂ ਮੈਚ ਖੇਡਣਾ ਲਾਜ਼ਮੀ ਕਰ ਦਿੱਤਾ ਹੈ | ਇਸ ਨਿਯਮ ਦੇ ਤਹਿਤ, ਵਿਰਾਟ ਤੇ ਰੋਹਿਤ ਘਰੇਲੂ ਕ੍ਰਿਕਟ 'ਚ ਵਾਪਸੀ ਕਰ ਰਹੇ ਹਨ | ਇਹ ਦੋਵੇਂ ਖਿਡਾਰੀ, ਜੋ ਆਮ ਤੌਰ 'ਤੇ ਅੰਤਰਰਾਸ਼ਟਰੀ ਕ੍ਰਿਕਟ ਤੱਕ ਸੀਮਤ ਹੁੰਦੇ ਹਨ, ਹੁਣ ਘਰੇਲੂ ਮੰਚ 'ਤੇ ਨÏਜਵਾਨਾਂ ਨਾਲ ਖੇਡਦੇ ਦਿਖਾਈ ਦੇ ਰਹੇ ਹਨ, ਜੋ ਪ੍ਰਸ਼ੰਸਕਾਂ ਲਈ ਇਕ ਦੁਰਲੱਭ ਤੇ ਖਾਸ ਮÏਕਾ ਹੈ |
ਕੋਹਲੀ ਨੇ ਸਚਿਨ ਦੇ ਰਿਕਾਰਡ ਦੀ ਬਰਾਬਰੀ ਕੀਤੀ
ਘਰੇਲੂ ਕ੍ਰਿਕਟ 'ਚ ਵਾਪਸੀ 'ਤੇ ਵਿਰਾਟ ਕੋਹਲੀ ਨੇ ਇਕ ਹੋਰ ਵੱਡਾ ਮੀਲ ਪੱਥਰ ਹਾਸਲ ਕੀਤਾ | ਉਹ ਸਚਿਨ ਤੇਂਦੁਲਕਰ ਤੋਂ ਬਾਅਦ ਲਿਸਟ ਏ ਕ੍ਰਿਕਟ 'ਚ 16,000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ | ਕੋਹਲੀ ਨੇ 343 ਮੈਚਾਂ 'ਚ ਇਹ ਮੀਲ ਪੱਥਰ ਹਾਸਲ ਕੀਤਾ | ਇਸ ਦੇ ਨਾਲ, ਉਹ ਲਿਸਟ ਏ ਕ੍ਰਿਕਟ 'ਚ 16,000 ਦÏੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ 9ਵੇਂ ਬੱਲੇਬਾਜ਼ ਬਣ ਗਏ ਹਨ |
ਖੇਡ ਸੰਸਾਰ
Free
ਰੋਹਿਤ ਤੇ ਕੋਹਲੀ ਨੇ ਸੈਂਕੜੇ ਲਗਾ ਕੀਤੀ ਸ਼ੁਰੂਆਤ <br/>
ਅਜੀਤ ਡੈਸਕ
25-12-2025